ਈ-ਰਿਕਸ਼ਾ ਪਲਟਣ ਕਾਰਨ ਨੌਜਵਾਨ ਦੀ ਮੌਤ
ਯਮੁਨਾਨਗਰ , 30 ਸਤੰਬਰ ( ਗੁਰਦਿਆਲ ਸਿੰਘ ਨਿਮਰ )- ਯਮੁਨਾਨਗਰ ਵਿਚ ਇਕ ਈ - ਰਿਕਸ਼ਾ ਪਲਟਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ । ਘਟਨਾ ਸਮੇਂ ਮ੍ਰਿਤਕ ਨੌਜਵਾਨ ਆਪਣੇ ਦੋਸਤ ਨਾਲ ਈ - ਰਿਕਸ਼ਾ ਰਾਹੀਂ ਕੰਮ ਤੋਂ ਵਾਪਸ ਆ ਰਿਹਾ ਸੀ ਤੇ ਇਸੇ ਦੌਰਾਨ ਪਰਵਾਲੋ ਨੇੜੇ ਈ - ਰਿਕਸ਼ਾ ਸੰਤੁਲਨ ਗੁਆ ਬੈਠਾ , ਜਿਸ ਕਾਰਨ ਉਹ ਸੜਕ ‘ ਤੇ ਡਿੱਗ ਕੇ ਜ਼ਖ਼ਮੀ ਹੋ ਗਏ ।
ਯਮੁਨਾਨਗਰ , 30 ਸਤੰਬਰ ( ਗੁਰਦਿਆਲ ਸਿੰਘ ਨਿਮਰ )- ਯਮੁਨਾਨਗਰ ਵਿਚ ਇਕ ਈ - ਰਿਕਸ਼ਾ ਪਲਟਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ । ਘਟਨਾ ਸਮੇਂ ਮ੍ਰਿਤਕ ਨੌਜਵਾਨ ਆਪਣੇ ਦੋਸਤ ਨਾਲ ਈ - ਰਿਕਸ਼ਾ ਰਾਹੀਂ ਕੰਮ ਤੋਂ ਵਾਪਸ ਆ ਰਿਹਾ ਸੀ ਤੇ ਇਸੇ ਦੌਰਾਨ ਪਰਵਾਲੋ ਨੇੜੇ ਈ - ਰਿਕਸ਼ਾ ਸੰਤੁਲਨ ਗੁਆ ਬੈਠਾ , ਜਿਸ ਕਾਰਨ ਉਹ ਸੜਕ ‘ ਤੇ ਡਿੱਗ ਕੇ ਜ਼ਖ਼ਮੀ ਹੋ ਗਏ । ਇਸ ਹਾਦਸੇ ਵਿਚ ਇਕ ਨੌਜਵਾਨ ਦੇ ਸਿਰ ਵਿਚ ਗੰਭੀਰ ਸੱਟਾਂ ਲੱਗੀਆਂ , ਜਿਸ ਕਾਰਨ ਉਸ ਦੀ ਮੌਤ ਹੋ ਗਈ । ਮ੍ਰਿਤਕ ਦੀ ਪਛਾਣ 22 ਸਾਲਾ ਵਿਕਾਸ ਉਰਫ਼ ਅੰਗਰੇਜ਼ ਵਜੋਂ ਹੋਈ ਹੈ , ਜੋ ਕਿ ਗ੍ਰੀਨ ਵਿਹਾਰ ਦੇ ਰਹਿਣ ਵਾਲੇ ਸੁਰੇਸ਼ ਦਾ ਪੁੱਤਰ ਸੀ । ਵਿਕਾਸ ਇਕ ਪਲਾਈਵੁੱਡ ਫੈਕਟਰੀ ਵਿਚ ਕੰਮ ਕਰਦਾ ਸੀ । ਹਾਦਸੇ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਯਮੁਨਾਨਗਰ ਦੇ ਮੁਰਦਾਘਰ ਵਿਖੇ ਰੱਖਵਾ ਦਿੱਤਾ । ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ।