ਜਦੋਂ ਦਾਦੀ ਖ਼ਿਲਾਫ਼ ਹੀ ਰਿਪੋਰਟ ਲਿਖਵਾਉਣ ਥਾਣੇ ਪੁੱਜਿਆ
ਕਿਸੇ ਵੇਲੇ ਪਿੰਡਾਂ-ਸ਼ਹਿਰਾਂ ‘ਚ ਖ਼ੂਨਦਾਨ ਨੂੰ ਲੈ ਕੇ ਵਹਿਮਾਂ-ਭਰਮਾਂ ਦੀ ਭਰਮਾਰ ਸੀ। ਲੋਕ ਸਮਝਦੇ ਸਨ ਕਿ ਖ਼ੂਨ ਦੇ ਕੇ ਬੰਦਾ ਮੰਜੇ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ।
ਕਿਸੇ ਵੇਲੇ ਪਿੰਡਾਂ-ਸ਼ਹਿਰਾਂ ‘ਚ ਖ਼ੂਨਦਾਨ ਨੂੰ ਲੈ ਕੇ ਵਹਿਮਾਂ-ਭਰਮਾਂ ਦੀ ਭਰਮਾਰ ਸੀ। ਲੋਕ ਸਮਝਦੇ ਸਨ ਕਿ ਖ਼ੂਨ ਦੇ ਕੇ ਬੰਦਾ ਮੰਜੇ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਜਦੋਂ ਨਵੀਨ 11-12 ਵਾਰ ਖ਼ੂਨ ਦੇ ਆਇਆ ਤਾਂ ਕਿਸੇ ਗੁਆਂਢੀ ਨੇ ਪਿਤਾ ਦੇ ਕੰਨ ਭਰ ਦਿੱਤੇ ਕਿ ਮੁੰਡੇ ਨੂੰ ਠੱਲ੍ਹੋ, ਨਹੀਂ ਤਾਂ ਸੁੱਕ ਕੇ ਤੀਲਾ ਹੋ ਜਾਊ। ਇਕ ਦਿਨ ਨਵੀਨ ਹਸਪਤਾਲ ਕਿਸੇ ਮਰੀਜ਼ ਲਈ ਖ਼ੂਨ ਦੇਣ ਘਰੋਂ ਨਿਕਲਣ ਲੱਗਿਆ ਤਾਂ ਅੱਗਿਓਂ ਦਾਦੀ ਬੂਹੇ ‘ਚ ਖੜ੍ਹ ਗਈ ਤੇ ਕੁੰਡੀ ਬੰਦ ਕਰ ਦਿੱਤੀ, ‘’ਅੱਜ ਤੈਨੂੰ ਦਹਿਲੀਜ਼ ਨਹੀਂ ਟੱਪਣ ਦੇਣਾ! ਦਾਦੀ ਦੇ ਰਵਈਏ ਤੋਂ ਭਖਿਆ ਨਵੀਨ ਥਾਣੇ ਪਹੁੰਚ ਗਿਆ ਅਤੇ ਆਖਣ ਲੱਗਿਆ, ‘’ਮੇਰੀ ਦਾਦੀ ‘ਤੇ ਪਰਚਾ ਕੱਟੋ! ਉਸ ਨੇ ਮੈਨੂੰ ਖ਼ੂਨਦਾਨ ਕਰਨੋਂ ਰੋਕਿਆ। ਜੇ ਹਸਪਤਾਲ ਮੇਰੇ ਨਾ ਪੁੱਜਣ ਕਰਕੇ ਮਰੀਜ ਦੀ ਮੌਤ ਹੋ ਗਈ ਤਾਂ ਉਸ ਦੀ ਮੌਤ ਦਾ ਜਵਾਬਦੇਹ ਕੌਣ ਹੋਵੇਗਾ। ਆਖਰ ਥਾਣੇਦਾਰ ਨੇ ਘਰ ਦਾ ਮਾਮਲਾ ਆਖ ਕੇ ਮਸਾਂ ਗੱਲ ਠੰਢੀ ਕੀਤੀ।