ਏਸ਼ੀਅਨ ਖੇਡਾਂ ’ਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਪੂਜਾ ਨੂੰ ਦਿੱਤੀ ਵਧਾਈ
ਟੋਹਾਣਾ, 4 ਅਕਤੂਬਰ (ਮਨਜੀਤ ਸਿੰਘ)- ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੇ ਪੋਤੇ ਅਤੇ ਇਨੈਲੋ ਨੇਤਾ ਕੁਨਾਲ ਕਰਨ ਨੇ ਆਪਣੀ ਟੀਮ ਸਮੇਤ ਟੋਹਾਣਾ ਹਲਕੇ ਦੇ ਬੋਸਤੀ ਪਿੰਡ ਦੀ ਧੀ ਪੂਜਾ ਦੇ ਘਰ ਪਹੁੰਚੇ, ਜਿਸ ਨੇ ਏਸ਼ੀਆਈ ਖੇਡਾਂ ਵਿੱਚ ਉੱਚੀ ਛਾਲ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ ਅਤੇ ਉਸਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ। ਇਸ ਮੌਕੇ ਇਨੈਲੋ ਨੇਤਾ ਕੁਨਾਲ ਕਰਨ ਨੇ ਕਿਹਾ ਕਿ ਪੂਜਾ ਦੀ ਸਫਲਤਾ ਪੂਰੇ ਟੋਹਾਣਾ ਹਲਕੇ ਅਤੇ ਹਰਿਆਣਾ ਲਈ ਮਾਣ ਵਾਲੀ ਗੱਲ ਹੈ।
ਟੋਹਾਣਾ, 4 ਅਕਤੂਬਰ (ਮਨਜੀਤ ਸਿੰਘ)- ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੇ ਪੋਤੇ ਅਤੇ ਇਨੈਲੋ ਨੇਤਾ ਕੁਨਾਲ ਕਰਨ ਨੇ ਆਪਣੀ ਟੀਮ ਸਮੇਤ ਟੋਹਾਣਾ ਹਲਕੇ ਦੇ ਬੋਸਤੀ ਪਿੰਡ ਦੀ ਧੀ ਪੂਜਾ ਦੇ ਘਰ ਪਹੁੰਚੇ, ਜਿਸ ਨੇ ਏਸ਼ੀਆਈ ਖੇਡਾਂ ਵਿੱਚ ਉੱਚੀ ਛਾਲ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ ਅਤੇ ਉਸਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ। ਇਸ ਮੌਕੇ ਇਨੈਲੋ ਨੇਤਾ ਕੁਨਾਲ ਕਰਨ ਨੇ ਕਿਹਾ ਕਿ ਪੂਜਾ ਦੀ ਸਫਲਤਾ ਪੂਰੇ ਟੋਹਾਣਾ ਹਲਕੇ ਅਤੇ ਹਰਿਆਣਾ ਲਈ ਮਾਣ ਵਾਲੀ ਗੱਲ ਹੈ। ਉਸਦੀ ਮਿਹਨਤ, ਲਗਨ ਅਤੇ ਇਹ ਪ੍ਰਾਪਤੀ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਹੈ। ਉਨ੍ਹਾਂ ਨੇ ਪੂਜਾ ਬੋਸਤੀ ਨੂੰ ਸੁਨਹਿਰੇ ਭਵਿੱਖ ਲਈ ਦਿਲੋਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਹਰਿਆਣਾ ਦੀਆਂ ਧੀਆਂ ਹਰ ਖੇਤਰ ਵਿੱਚ ਦੇਸ਼ ਦਾ ਨਾਮ ਰੌਸ਼ਨ ਕਰ ਰਹੀਆਂ ਹਨ। ਇਸ ਮੌਕੇ ਇਨੈਲੋ ਆਗੂ ਕਰਨ ਕੁਨਾਲ ਦੇ ਨਾਲ਼ ਹਰੀ ਸਿੰਘ ਡਾਂਗਰਾ, ਧਰਮਵੀਰ ਕੰਨ੍ਹੜੀ, ਸਤਬੀਰ ਚਮਾਰ ਖੇੜਾ ਪ੍ਰਧਾਨ ਕਿਸਾਨ ਸੈੱਲ ਉਕਲਾਣਾ ਤੋਂ ਇਲਾਵਾ ਇਨੈਲੋ ਦੇ ਸਰਗਰਮ ਵਰਕਰ ਮੌਜੂਦ ਰਹੇ।