07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਨਰੇਲਾ ’ਚ ਦੋ ਫ਼ੈਕਟਰੀਆਂ ਨੂੰ ਲੱਗੀ ਅੱਗ

ਨਵੀਂ ਦਿੱਲੀ, 7 ਅਕਤੂਬਰ (ਡਾ. ਬਲਵਿੰਦਰ ਸੋਢੀ)- ਦਿੱਲੀ ਦੇ ਨਰੇਲਾ ਇੰਡਸਟਰੀਅਲ ਦੇ ਏਰੀਆ ਵਿਚ ਦੋ ਫ਼ੈਕਟਰੀਆਂ ਵਿਚ ਭਿਆਨਕ ਅੱਗ ਲੱਗ ਗਈ ਜਿਸ ਦੀ ਸੂਚਨਾ ਅੱਗ ਬੁਝਾਓ ਵਿਭਾਗ ਨੂੰ ਦਿੱਤੀ ਗਈ ਜਿਸ ’ਤੇ 15 ਗੱਡੀਆਂ ਮੌਕੇ ’ਤੇ ਆ ਗਈਆਂ।

Ad Position 21
No active advertisement
ਅਜੀਤ ਡੈਸਕ 08-10-2026
ਨਵੀਂ ਦਿੱਲੀ, 7 ਅਕਤੂਬਰ (ਡਾ. ਬਲਵਿੰਦਰ ਸੋਢੀ)- ਦਿੱਲੀ ਦੇ ਨਰੇਲਾ ਇੰਡਸਟਰੀਅਲ ਦੇ ਏਰੀਆ ਵਿਚ ਦੋ ਫ਼ੈਕਟਰੀਆਂ ਵਿਚ ਭਿਆਨਕ ਅੱਗ ਲੱਗ ਗਈ ਜਿਸ ਦੀ ਸੂਚਨਾ ਅੱਗ ਬੁਝਾਓ ਵਿਭਾਗ ਨੂੰ ਦਿੱਤੀ ਗਈ ਜਿਸ ’ਤੇ 15 ਗੱਡੀਆਂ ਮੌਕੇ ’ਤੇ ਆ ਗਈਆਂ। ਇਸ ਘਟਨਾ ਵਿਚ ਕਿਸੇ ਦੇ ਮਰਨ ਜਾਂ ਜ਼ਖ਼ਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ ਅਤੇ ਨਾ ਹੀ ਅੱਗ ਲੱਗਣ ਦੇ ਕਾਰਨ ਦਾ ਪਤਾ ਲੱਗ ਸਕਿਆ ਹੈ। ਇਸ ਘਟਨਾ ਵਿਚ ਦੋਵੇਂ ਫੈਕਟਰੀਆਂ ਦਾ ਕਿੰਨਾ ਕੁ ਨੁਕਸਾਨ ਹੋਇਆ ਹੈ, ਇਸ ਦੇ ਬਾਰੇ ਅਜੇ ਕੁਝ ਵੀ ਨਹੀਂ ਪਤਾ ਲੱਗ ਸਕਿਆ। ਕੋਈ ਵੀ ਅਧਿਕਾਰੀ ਇਸ ਦੇ ਪ੍ਰਤੀ ਬਿਆਨ ਨਹੀਂ ਦੇ ਰਿਹਾ। ਪੁਲਿਸ ਇਸ ਮਾਮਲੇ ਪ੍ਰਤੀ ਜਾਂਚ ਕਰ ਰਹੀ ਹੈ। ਸੀਮਾਪੁਰੀ ਇਲਾਕੇ ’ਚ ਬਹੁ- ਮੰਜ਼ਿਲੀ ਇਮਾਰਤ ਡਿਗੀ ਨਵੀਂ ਦਿੱਲੀ, 7 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਸੀਮਾਪੁਰੀ ਇਲਾਕੇ ਵਿਚ ਇਕ ਬਹੁਮੰਜ਼ਿਲੀ ਇਮਾਰਤ ਅਚਾਨਕ ਢਹਿ ਗਈ। ਇਸ ਘਟਨਾ ਦੇ ਬਾਅਦ ਪੂਰੇ ਇਲਾਕੇ ਵਿਚ ਅਫਰਾ-ਤਫਰੀ ਮੱਚ ਗਈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਪੁੱਜ ਗਈ ਅਤੇ ਨਾਲ ਹੀ ਅੱਗ ਬੁਝਾਓ ਵਿਭਾਗ ਦੀਆਂ ਗੱਡੀਆਂ ਪੁੱਜ ਗਈਆਂ। ਸਥਾਨਕ ਲੋਕਾਂ ਨੇ ਮਲਬੇ ਵਿਚ ਦੱਬੇ ਹੋਏ ਲੋਕਾਂ ਨੂੰ ਬਾਹਰ ਕੱਢਿਆ। ਜੋ ਲੋਕ ਇਸ ਘਟਨਾ ਵਿਚ ਜ਼ਖ਼ਮੀ ਹੋਏ ਹਨ, ਲੋਕਾਂ ਨੂੰ ਆਸ-ਪਾਸ ਦੇ ਹਸਪਤਾਲਾਂ ਵਿਚ ਭੇਜਿਆ ਗਿਆ ਹੈ, ਜਿਥੇ ਕਿ ਡਾਕਟਰ ਉਨ੍ਹਾਂ ਦਾ ਇਲਾਜ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਬਹੁਮੰਜ਼ਿਲੀ ਇਮਾਰਤ ਦਾ ਪਹਿਲਾਂ ਅਗਲਾ ਹਿੱਸਾ ਡਿੱਗਿਆ ਅਤੇ ਬਾਅਦ ਵਿਚ ਇਮਾਰਤ ਡਿੱਗੀ। ਗਲੀ ਤੰਗ ਹੋਣ ਕਰਕੇ ਹਾਈਡਰੋਲਿਕ ਕਟਰ ਅਤੇ ਮਲਬੇ ਨੂੰ ਹਟਾਉਣ ਵਾਲੇ ਉਪਕਰਨਾਂ ਨੂੰ ਮਲਬੇ ਵਾਲੀ ਥਾਂ ’ਤੇ ਪੁੱਜਣ ਵਿਚ ਜ਼ਿਆਦਾ ਪ੍ਰੇਸ਼ਾਨੀ ਹੋ ਰਹੀ ਹੈ। ਇਸ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਇਮਾਰਤ ਕਾਫ਼ੀ ਪੁਰਾਣੀ ਬਣੀ ਹੋਈ ਸੀ ਅਤੇ ਇਸ ਦੀ ਹਾਲਤ ਖ਼ਸਤਾ ਸੀ। ਇਸ ਘਟਨਾ ਵਿਚ 2 ਛੋਟੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਪੁਲਿਸ ਨੇ ਦੋ ਝਪਟਮਾਰ ਕੀਤੇ ਕਾਬੂ ਅਗਲੀ ਖ਼ਬਰ ਵਿਚਾਰ-ਪ੍ਰਵਾਹ
Ad Position 24