07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਪੁਲਿਸ ਨੇ ਦੋ ਝਪਟਮਾਰ ਕੀਤੇ ਕਾਬੂ

* 15 ਮੋਬਾਈਲ ਕੀਤੇ ਬਰਾਮਦ ਨਵੀਂ ਦਿੱਲੀ, 7 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਬਾਹਰੀ ਜ਼ਿਲ੍ਹਾ ਦੇ ਥਾਣਾ ਅਲੀਪੁਰ ਦੀ ਪੁਲਿਸ ਨੇ ਦੋ ਝਪਟਮਾਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਕੋਲੋਂ 15 ਮੋਬਾਈਲ ਫੋਨ ਬਰਾਮਦ ਕੀਤੇ ਹਨ।

Ad Position 21
No active advertisement
ਪੁਲਿਸ ਵਲੋਂ ਫੜੇ ਗਏ ਝਪਟਮਾਰ। 08-10-2026
* 15 ਮੋਬਾਈਲ ਕੀਤੇ ਬਰਾਮਦ ਨਵੀਂ ਦਿੱਲੀ, 7 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਬਾਹਰੀ ਜ਼ਿਲ੍ਹਾ ਦੇ ਥਾਣਾ ਅਲੀਪੁਰ ਦੀ ਪੁਲਿਸ ਨੇ ਦੋ ਝਪਟਮਾਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਕੋਲੋਂ 15 ਮੋਬਾਈਲ ਫੋਨ ਬਰਾਮਦ ਕੀਤੇ ਹਨ। ਇਨ੍ਹਾਂ ਝਪਟਮਾਰਾਂ ਦੇ ਨਾਂਅ ਰੋਸ਼ਨ (27) ਨਿਵਾਸੀ ਨਰੇਲਾ, ਦਿੱਲੀ ਅਤੇ ਫਰਮਾਨ ਅਲੀ ਨਿਵਾਸੀ ਗੋਬਿੰਦ ਕਾਲੋਨੀ, ਦਿੱਲੀ ਹਨ। ਫਰਮਾਨ ਪਹਿਲਾਂ 48 ਦੇ ਕਰੀਬ ਮਾਮਲਿਆਂ ਵਿਚ ਸ਼ਾਮਿਲ ਰਿਹਾ ਹੈ। ਰੋਸ਼ਨ ਪਹਿਲਾਂ ਦੋ ਮਾਮਲਿਆਂ ਵਿਚ ਸ਼ਾਮਿਲ ਰਿਹਾ ਹੈ। ਇਸ ਮਾਮਲੇ ਪ੍ਰਤੀ ਇਕ ਔਰਤ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਸੀ ਕਿ ਦੋ ਅਣਪਛਾਤੇ ਝਪਟਮਾਰਾਂ ਨੇ ਉਸ ਦਾ ਮੋਬਾਈਲ ਝਪਟ ਲਿਆ ਅਤੇ ਫਰਾਰ ਹੋ ਗਏ। ਪੁਲਿਸ ਨੇ ਆਪਣੀ ਕਾਰਵਾਈ ਕਰਦੇ ਹੋਏ ਆਲੇ-ਦੁਆਲੇ ਦੇ 200 ਤੋਂ ਜ਼ਿਆਦਾ ਕੈਮਰਿਆਂ ਦੀ ਫੁਟੇਜ ਨੂੰ ਵੇਖਿਆ ਅਤੇ ਨਾਲ ਹੀ ਤਕਨੀਕੀ ਨਿਗਰਾਨੀ ਰੱਖਦੇ ਹੋਏ ਖੁਫ਼ੀਆ ਜਾਣਕਾਰੀ ਇਕੱਠੀ ਕੀਤੀ। ਅਖ਼ੀਰ ਪੁਲਿਸ ਨੇ ਇਨ੍ਹਾਂ ਦੋਵੇਂ ਝਪਟਮਾਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਮਾਮਲਾ ਦਰਜ ਕਰ ਲਿਆ ਹੈ।
Ad Position 22
No active advertisement
ਪਿਛਲੀ ਖ਼ਬਰ ਸਦਰ ਬਾਜ਼ਾਰ ਬਾਰੀ ਮਾਰਕੀਟ ਟਰੇਡਰਸ ਐਸੋਸੀਏਸ਼ਨ ਨੇ ਕੀਤਾ ਜ਼ੋਰਦਾਰ ਪ੍ਰਦਰਸ਼ਨ ਅਗਲੀ ਖ਼ਬਰ ਨਰੇਲਾ ’ਚ ਦੋ ਫ਼ੈਕਟਰੀਆਂ ਨੂੰ ਲੱਗੀ ਅੱਗ
Ad Position 24