08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਸਿਹਤਮੰਦ ਸਮਾਜ ’ਚ ਸਫ਼ਾਈ ਸਾਰਿਆਂ ਲਈ ਜ਼ਰੂਰੀ ਹੈ - ਅਸ਼ੋਕ ਚੋਪੜਾ

ਰਤੀਆ, 8 ਅਕਤੂਬਰ (ਬੇਅੰਤ ਕੌਰ ਮੰਡੇਰ)- ਹਰ ਕਿਸੇ ਨੂੰ ਆਪਣੇ ਜੀਵਨ ’ਚ ਸਫ਼ਾਈ ਨੂੰ ਤਰਜੀਹ ਦੇਣੀ ਚਾਹੀਦੀ ਹੈ ਅਤੇ ਸਫ਼ਾਈ ਬਣਾਈ ਰੱਖਣੀ ਚਾਹੀਦੀ ਹੈ ਕਿਉਂਕਿ ਜ਼ਿਆਦਾਤਰ ਬਿਮਾਰੀਆਂ ਗੰਦਗੀ ਨਾਲ ਫੈਲਦੀਆਂ ਹਨ। ਇਹ ਪ੍ਰਗਟਾਵਾ ਸੰਗਠਨ ਦੇ ਰਾਸ਼ਟਰੀ ਪ੍ਰਧਾਨ ਐਡਵੋਕੇਟ ਅਸ਼ੋਕ ਚੋਪੜਾ ਨੇ ਸ਼ਹਿਰ ਦੇ ਇਕ ਨਿੱਜੀ ਹਸਪਤਾਲ ’ ਚ ਹਿਊਮਨ ਹੈਲਪਿੰਗ ਹਾਰਟਸ ਐਸੋਸੀਏਸ਼ਨ ਦੁਆਰਾ ਲਗਾਏ ਗਏ ਬਲ਼ੂ ਆਈ ਸੈਨੀਟਾਈਜ਼ਰ ਡਿਸਪੈਂਸਰ ਦਾ ਉਦਘਾਟਨ ਕਰਨ ਮੌਕੇ ਕੀਤਾ।

Ad Position 21
No active advertisement
ਅਜੀਤ ਡੈਸਕ 09-10-2026
ਰਤੀਆ, 8 ਅਕਤੂਬਰ (ਬੇਅੰਤ ਕੌਰ ਮੰਡੇਰ)- ਹਰ ਕਿਸੇ ਨੂੰ ਆਪਣੇ ਜੀਵਨ ’ਚ ਸਫ਼ਾਈ ਨੂੰ ਤਰਜੀਹ ਦੇਣੀ ਚਾਹੀਦੀ ਹੈ ਅਤੇ ਸਫ਼ਾਈ ਬਣਾਈ ਰੱਖਣੀ ਚਾਹੀਦੀ ਹੈ ਕਿਉਂਕਿ ਜ਼ਿਆਦਾਤਰ ਬਿਮਾਰੀਆਂ ਗੰਦਗੀ ਨਾਲ ਫੈਲਦੀਆਂ ਹਨ। ਇਹ ਪ੍ਰਗਟਾਵਾ ਸੰਗਠਨ ਦੇ ਰਾਸ਼ਟਰੀ ਪ੍ਰਧਾਨ ਐਡਵੋਕੇਟ ਅਸ਼ੋਕ ਚੋਪੜਾ ਨੇ ਸ਼ਹਿਰ ਦੇ ਇਕ ਨਿੱਜੀ ਹਸਪਤਾਲ ’ ਚ ਹਿਊਮਨ ਹੈਲਪਿੰਗ ਹਾਰਟਸ ਐਸੋਸੀਏਸ਼ਨ ਦੁਆਰਾ ਲਗਾਏ ਗਏ ਬਲ਼ੂ ਆਈ ਸੈਨੀਟਾਈਜ਼ਰ ਡਿਸਪੈਂਸਰ ਦਾ ਉਦਘਾਟਨ ਕਰਨ ਮੌਕੇ ਕੀਤਾ। ਉਨ੍ਹਾਂ ਸੰਗਠਨ ਦੇ ਸਮਾਜਿਕ ਕਾਰਜਾਂ ਬਾਰੇ ਵੀ ਵਿਸਥਾਰ ਨਾਲ ਦੱਸਿਆ। ਉਨ੍ਹਾਂ ਸੰਸਥਾ ਨੂੰ ਦਿੱਤੇ ਗਏ ਸਹਿਯੋਗ ਲਈ ਹਸਪਤਾਲ ਦੇ ਸਟਾਫ਼ ਤੇ ਡਾਕਟਰ ਟੀਮ ਦਾ ਧੰਨਵਾਦ ਕੀਤਾ। ਡਾ. ਦੇਵ ਨਾਗਪਾਲ ਨੇ ਸੰਸਥਾ ਨੂੰ ਭਵਿੱਖ ’ਚ ਸਿਹਤ ਕੈਂਪਾਂ ਲਈ ਆਪਣੀਆਂ ਸੇਵਾਵਾਂ ਮੁਫ਼ਤ ਪ੍ਰਦਾਨ ਕਰਨ ਦਾ ਭਰੋਸਾ ਦਿੱਤਾ। ਰਤੀਆ ਸ਼ਾਖਾ ਦੇ ਪ੍ਰਧਾਨ ਕ੍ਰਿਸ਼ਨਾ ਸੁਨੇਜਾ ਨੇ ਮਸ਼ੀਨ ਦਾਨ ਕਰਨ ਲਈ ਕੰਪਨੀ ਬਲੂ ਆਈ ਦਾ ਧੰਨਵਾਦ ਕੀਤਾ। ਇਸ ਮੌਕੇ ਜੀਵਨ ਰਹੇਜਾ, ਵਰੁਣ ਅਰੋੜਾ, ਦੀਪਕ ਮਿੱਤਲ, ਡਾ. ਦੁਸ਼ਯੰਤ, ਪ੍ਰੀਤ, ਪ੍ਰਵੀਨ, ਕਰਮਜੀਤ , ਰਿਤੂ, ਸਪਨਾ, ਆਂਚਲ, ਰੀਤ, ਜੱਸੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਆਂਗਨ ਮਿਲਨ ਸੇਵਾ ਪ੍ਰੋਗਰਾਮ ’ਚ ਔਰਤਾਂ ਨੂੰ ਭਲਾਈ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਅਗਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਕਾਲਜ ਵਿਖੇ ਭਾਸ਼ਨ ਮੁਕਾਬਲਾ ਕਰਵਾਇਆ
Ad Position 24