08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਆਂਗਨ ਮਿਲਨ ਸੇਵਾ ਪ੍ਰੋਗਰਾਮ ’ਚ ਔਰਤਾਂ ਨੂੰ ਭਲਾਈ ਸਕੀਮਾਂ ਬਾਰੇ ਜਾਣਕਾਰੀ ਦਿੱਤੀ

ਸਿਰਸਾ, 8 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਸੇਵਾ ਸੰਕਲਪ ਅਭਿਆਨ ਦੇ ਤਹਿਤ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਨੇ ਸਿਰਸਾ ਸ਼ਹਿਰੀ ਅਤੇ ਬੜਾਗੁੜ੍ਹਾ ਬਲਾਕਾਂ ਵਿਚ ‘ਆਂਗਨ ਮਿਲਨ ਸੇਵਾ’ ਪ੍ਰੋਗਰਾਮ ਕਰਵਾਇਆ। ਪ੍ਰੋਗਰਾਮਾਂ ਵਿੱਚ ਔਰਤਾਂ, ਆਂਗਨਵਾੜੀ ਵਰਕਰਾਂ, ਆਸ਼ਾ ਵਰਕਰਾਂ, ਏ.

Ad Position 21
No active advertisement
ਅਜੀਤ ਡੈਸਕ 09-10-2026
ਸਿਰਸਾ, 8 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਸੇਵਾ ਸੰਕਲਪ ਅਭਿਆਨ ਦੇ ਤਹਿਤ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਨੇ ਸਿਰਸਾ ਸ਼ਹਿਰੀ ਅਤੇ ਬੜਾਗੁੜ੍ਹਾ ਬਲਾਕਾਂ ਵਿਚ ‘ਆਂਗਨ ਮਿਲਨ ਸੇਵਾ’ ਪ੍ਰੋਗਰਾਮ ਕਰਵਾਇਆ। ਪ੍ਰੋਗਰਾਮਾਂ ਵਿੱਚ ਔਰਤਾਂ, ਆਂਗਨਵਾੜੀ ਵਰਕਰਾਂ, ਆਸ਼ਾ ਵਰਕਰਾਂ, ਏ.ਐਨ.ਐਮਜ਼. ਅਤੇ ਸਥਾਨਕ ਜਨ ਪ੍ਰਤੀਨਿਧੀਆਂ ਨੇ ਹਿੱਸਾ ਲਿਆ। ਪ੍ਰੋਗਰਾਮਾਂ ਦੌਰਾਨ ਔਰਤਾਂ ਅਤੇ ਬੱਚਿਆਂ ਦੀ ਭਲਾਈ ਨਾਲ ਸਬੰਧਤ ਵੱਖ-ਵੱਖ ਯੋਜਨਾਵਾਂ ਤੇ ਸੇਵਾਵਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਗਈ। ਮਹਿਲਾ ਤੇ ਬਾਲ ਵਿਕਾਸ ਵਿਭਾਗ ਦੀ ਡਿਪਟੀ ਡਾਇਰੈਕਟਰ ਡਾ. ਦਰਸ਼ਨਾ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਸਥਾਨਾਂ ’ਤੇ ਆਂਗਨ ਮਿਲਨ ਸੇਵਾ ਪ੍ਰੋਗਰਾਮ ਕਰਵਾਏ ਗਏ ਸਨ। ਉਨ੍ਹਾਂ ਦੱਸਿਆ ਕਿ ਔਰਤਾਂ ਨੂੰ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ, ਮੁੱਖ ਮੰਤਰੀ ਦੀ ਮਾਤਰੂ ਸਹਾਇਤਾ ਯੋਜਨਾ ਤੇ ਆਪਕੀ ਬੇਟੀ ਹਮਾਰੀ ਬੇਟੀ ਯੋਜਨਾ ਸਮੇਤ ਵੱਖ-ਵੱਖ ਯੋਜਨਾਵਾਂ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੂੰ ਇਨ੍ਹਾਂ ਯੋਜਨਾਵਾਂ ਦਾ ਲਾਭ ਉਠਾਉਣ ਲਈ ਯੋਗਤਾ ਮਾਪਦੰਡਾਂ ਤੇ ਉਪਲਬਧ ਸਹੂਲਤਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਪ੍ਰੋਗਰਾਮ ਦੌਰਾਨ ਰਾਸ਼ਟਰੀ ਪੋਸ਼ਣ ਮਹੀਨੇ ਦੇ ਹਿੱਸੇ ਵਜੋਂ ਗਰਭਵਤੀ ਔਰਤਾਂ ਲਈ ਗੋਦ ਭਰਾਈ ਸਮਾਰੋਹ ਵੀ ਕਰਵਾਇਆ ਗਿਆ। ਆਂਗਣਵਾੜੀ ਵਰਕਰ ਰੀਨਾ ਕੌਰ ਨੇ ਔਰਤਾਂ ਨੂੰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਭਲਾਈ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਬੜਾਗੁੜ੍ਹਾ ਬਲਾਕ ਵਿੱਚ ਹੋਏ ਪ੍ਰੋਗਰਾਮ ਵਿੱਚ ਮੰਡਲ ਪ੍ਰਧਾਨ ਮਮਤਾ ਰਾਣੀ, ਬਿੰਦੂ ਸ਼ਰਮਾ, ਅਵਤਾਰ ਕੌਰ ਤੇ ਹੋਰ ਸ਼ਾਮਲ ਹੋਏ।
Ad Position 22
No active advertisement
ਪਿਛਲੀ ਖ਼ਬਰ ਸਰਕਾਰ ਸੇਵਾ ਸੇਤੂ ਰਾਹੀਂ ਪ੍ਰਸ਼ਾਸਨ ਨੂੰ ਹੋਰ ਪਾਰਦਰਸ਼ੀ ਤੇ ਲੋਕ-ਪੱਖੀ ਬਣਾ ਰਹੀ ਹੈ- ਕੈਲਾਸ਼ ਸੈਣੀ ਅਗਲੀ ਖ਼ਬਰ ਸਿਹਤਮੰਦ ਸਮਾਜ ’ਚ ਸਫ਼ਾਈ ਸਾਰਿਆਂ ਲਈ ਜ਼ਰੂਰੀ ਹੈ - ਅਸ਼ੋਕ ਚੋਪੜਾ
Ad Position 24