ਨਸ਼ਾ-ਮੁਕਤ ਭਾਰਤ ਮੁਹਿੰਮ ’ਚ ਐਨ. ਸੀ. ਸੀ. ਕੈਡਿਟਾਂ ਨੇ ਲਿਆ ਹਿੱਸਾ
ਯਮੁਨਾਗਰ, 9 ਅਕਤੂਬਰ (ਗੁਰਦਿਆਲ ਸਿੰਘ ਨਿਮਰ)- 14 ਹਰਿਆਣਾ ਬਟਾਲੀਅਨ ਐਨ. ਸੀ.
ਯਮੁਨਾਗਰ, 9 ਅਕਤੂਬਰ (ਗੁਰਦਿਆਲ ਸਿੰਘ ਨਿਮਰ)- 14 ਹਰਿਆਣਾ ਬਟਾਲੀਅਨ ਐਨ. ਸੀ. ਸੀ. ਯਮੁਨਾਨਗਰ ਵਲੋਂ ਕਪਾਲਮੋਚਨ ਵਿਆਸਪੁਰ ਨੇੜੇ ਲਗਾਏ ਜਾ ਰਹੇ 10 ਰੋਜ਼ਾ ਸੰਯੁਕਤ ਸਾਲਾਨਾ ਸਿਖਲਾਈ ਕੈਂਪ ਦੌਰਾਨ ਐਨ. ਸੀ. ਸੀ. ਕੈਡਿਟਾਂ ਨੇ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ‘ਨਸ਼ਾ ਮੁਕਤ ਭਾਰਤ’ ਜਾਗਰੂਕਤਾ ਮੁਹਿੰਮ ਵਿ’ਚ ਸਰਗਰਮੀ ਨਾਲ ਹਿੱਸਾ ਲਿਆ। ਇਹ ਸਿਖਲਾਈ ਕੈਂਪ ਬ੍ਰਿਗੇਡੀਅਰ ਰੋਹਿਤ ਸਹਿਗਲ ਵੀ ਐਸ.ਐਮ. ਗਰੁੱਪ ਕਮਾਂਡਰ ਅੰਬਾਲਾ ਗਰੁੱਪ ਐਨ.ਸੀ.ਸੀ. ਦੇ ਮਾਰਗਦਰਸ਼ਨ ਹੇਠ ਤੇ ਕਰਨਲ ਪੰਕਜ ਪਾਰੀਕ ਕਮਾਂਡਿੰਗ ਅਫਸਰ 14 ਹਰਿਆਣਾ ਬਟਾਲੀਅਨ ਐਨ. ਸੀ. ਸੀ. ਦੀ ਕਮਾਂਡ ਤੇ ਲੈਫਟੀਨੈਂਟ ਕਰਨਲ ਕੁਮੁਦ ਮੈਨੀ ਪ੍ਰਸ਼ਾਸਨਿਕ ਅਫਸਰ ਦੇ ਪ੍ਰਬੰਧ ਹੇਠ ਕਰਵਾਇਆ ਜਾ ਰਿਹਾ ਹੈ। ਨਸ਼ਾ ਮੁਕਤ ਭਾਰਤ ਮੁਹਿੰਮ ਤਹਿਤ ਕੈਡਿਟਾਂ ਨੇ ਨਸ਼ਿਆਂ ਤੇ ਮਾਦਕ ਪਦਾਰਥਾਂ ਦੀ ਦੁਰਵਰਤੋਂ ਦੇ ਮਾੜੇ ਪ੍ਰਭਾਵਾਂ ਬਾਰੇ ਨੌਜਵਾਨਾਂ ਤੇ ਆਮ ਲੋਕਾਂ ਨੂੰ ਜਾਗਰੂਕ ਕੀਤਾ। ਇਸ ਮੌਕੇ ਕਰਨਲ ਪੰਕਜ ਪਾਰੀਕ ਨੇ ਕੈਡਿਟਾਂ ਦੀ ਸਰਗਰਮ ਭਾਗੀਦਾਰੀ ਅਤੇ ਉਤਸ਼ਾਹ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਐਨ. ਸੀ. ਸੀ. ਸਿਖਲਾਈ ਨੌਜਵਾਨਾਂ ਵਿਚ ਅਨੁਸ਼ਾਸਨ, ਲੀਡਰਸ਼ਿਪ, ਦੇਸ਼ ਭਗਤੀ, ਸਮਾਜਿਕ ਜ਼ਿੰਮੇਵਾਰੀ ਤੇ ਰਾਸ਼ਟਰ ਸੇਵਾ ਦੀ ਭਾਵਨਾ ਪੈਦਾ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।