ਨੌਕਰੀਆਂ ਵਾਲੇ ਤੇ ਕਾਰੋਬਾਰੀ ਹੋਏ ਪ੍ਰੇਸ਼ਾਨ
ਨਵੀਂ ਦਿੱਲੀ, 9 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)-ਇਨ੍ਹਾਂ ਦਿਨਾਂ ਦੇ ਵਿਚ ਪੂਰੀ ਦਿੱਲੀ ਬੈਰੀਕੇਡਿੰਗ ਦੇ ਚੱਕਰ ਵਿਚ ਫਸੀ ਹੋਈ ਹੈ ਅਤੇ ਲੋਕਾਂ ਨੂੰ ਸੜਕਾਂ ਬੰਦ ਕਰਨ, ਰਸਤਿਆਂ ਦੀ ਅਦਲਾ-ਬਦਲੀ, ਆਵਾਜਾਈ ਦੇ ਲਈ ਰੂਟਾਂ ਨੂੰ ਬੰਦ ਕਰਨਾ ਅਤੇ ਬਦਲਣ ਦੇ ਪ੍ਰਤੀ ਬਹੁਤ ਜ਼ਿਆਦਾ ਪ੍ਰੇਸ਼ਾਨੀ ਹੋ ਰਹੀ ਹੈ।
ਨਵੀਂ ਦਿੱਲੀ, 9 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)-ਇਨ੍ਹਾਂ ਦਿਨਾਂ ਦੇ ਵਿਚ ਪੂਰੀ ਦਿੱਲੀ ਬੈਰੀਕੇਡਿੰਗ ਦੇ ਚੱਕਰ ਵਿਚ ਫਸੀ ਹੋਈ ਹੈ ਅਤੇ ਲੋਕਾਂ ਨੂੰ ਸੜਕਾਂ ਬੰਦ ਕਰਨ, ਰਸਤਿਆਂ ਦੀ ਅਦਲਾ-ਬਦਲੀ, ਆਵਾਜਾਈ ਦੇ ਲਈ ਰੂਟਾਂ ਨੂੰ ਬੰਦ ਕਰਨਾ ਅਤੇ ਬਦਲਣ ਦੇ ਪ੍ਰਤੀ ਬਹੁਤ ਜ਼ਿਆਦਾ ਪ੍ਰੇਸ਼ਾਨੀ ਹੋ ਰਹੀ ਹੈ। ਲੋਕ ਆਪਣੇ ਕੰਮ ਧੰਦਿਆਂ, ਨੌਕਰੀਆਂ ਅਤੇ ਹੋਰਨਾਂ ਥਾਵਾਂ ’ਤੇ ਪੁੱਜਣ ਲਈ ਪਿਛਲੇ ਦਿਨਾਂਂ ਤੋਂ ਲੇਟ ਹੋ ਰਹੇ ਹਨ। ਵੱਖ-ਵੱਖ ਰਾਜਨੀਤਕ ਪਾਰਟੀਆਂ ਸੀ. ਜੇ. ਪੀ. ਅਤੇ ਹੋਰ ਲੋਕ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਹਨ। ਇਹ ਲੋਕ ਸੜਕਾਂ ’ਤੇ ਰੋਸ ਮੁਜ਼ਾਹਰੇ ਕਰ ਰਹੇ ਹਨ ਅਤੇ ਖਾਸ ਕਰਕੇ ਪ੍ਰਦਰਸ਼ਨਕਾਰੀ ਜੰਤਰ ਮੰਤਰ ’ਤੇ ਜਾ ਕੇ ਰੋਸ ਪ੍ਰਦਰਸ਼ਨ ਕਰਨਾ ਚਾਹੁੰਦੇ ਹਨ ਪਰ ਪਲਿਸ ਨੇ ਜੰਤਰ ਮੰਤਰੀਨੂੰ ਪੂਰੀ ਤਰ੍ਹਾਂ ਦੇ ਨਾਲ ਸੀਲ ਕੀਤਾ ਹੋਇਆ ਹੈ। ਸੁਰੱਖਿਆ ਦੇ ਪ੍ਰਤੀ ਕੁਝ ਲੋਕ ਸੜਕਾਂ ਬੰਦ ਹੀ ਕਰ ਦਿੱਤੀਆਂ ਹਨ ਅਤੇ ਉਥੇ ਬੈਰੀਗੇਟ ਲੱਗੇ ਹੋਏ ਹਨ। ਜਿਨ੍ਹਾਂ ਲੋਕਾਂ ਲੇ ਬੱਸ ਰਾਹੀਂ ਸਫ਼ਰ ਕਰਨਾ ਹੁੰਦਾ ਹੈ, ਉਹ ਲੋਕ ਬਹੁਤ ਪ੍ਰੇਸ਼ਾਨ ਹੋ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਦਿੱਲੀ ਦੇ ਵਿਚ ਹਰ ਥਾਂ ਬੈਰੀਕੇਡ ਹੀ ਦਿਖਾਈ ਦੇ ਰਹੇ ਹਨ। ਰਾਜਨੀਤਕ ਪ੍ਰਦਰਸ਼ਨ ਦੇ ਨਾਲ ਆਮ ਲੋਕਾਂ ਨੂੰ ਲੱਗੇ ਥਾਂ-ਥਾਂ ਬੈਰੀਕੇਡਿੰਗ ਹੋਣ ’ਤੇ ਗੁੱਸਾ ਵਧ ਰਿਹਾ ਹੈ।