10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਸਰਕਾਰੀ ਕਾਲਜ ਕਾਲਾਂਵਾਲੀ ਵਿਖੇ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ ਸ਼ੁਰੂ

ਕਾਲਾਂਵਾਲੀ/ਸਿਰਸਾ, 9 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਸਰਕਾਰੀ ਕਾਲਜ ਕਾਲਾਂਵਾਲੀ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਰਿਸਰਚ ਚੇਅਰ ਚੌਧਰੀ ਦੇਵੀਲਾਲ ਯੂਨੀਵਰਸਿਟੀ ਸਿਰਸਾ ਦੇ ਸਹਿਯੋਗ ਨਾਲ ਅੱਜ ਸਰਕਾਰੀ ਕਾਲਜ ਕਾਲਾਂਵਾਲੀ ਵਿਖੇ ‘ਗੁਰੂ ਰਵਿਦਾਸ ਬਾਣੀ ਅਤੀਤ ਤੇ ਵਰਤਮਾਨ ’ ਵਿਸ਼ੇ ’ਤੇ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ ਅੱਜ ਸਮਾਜਿਕ ਕੁਰੀਤੀਆਂ ਖ਼ਿਲਾਫ ਚੇਤਨ ਹੋਣ ਦੇ ਅਹਿਦ ਨਾਲ ਸ਼ੁਰੂ ਹੋਇਆ। ਸੈਮੀਨਾਰ ਦੇ ਉਦਘਾਟਨੀ ਸ਼ੈਸਨ ਦੇ ਮੁੱਖ ਮਹਿਮਾਨ ਸਾਬਕਾ ਪ੍ਰੋਫੈਸਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰੋ.

Ad Position 21
No active advertisement
ਰਾਸ਼ਟਰੀ ਸੈਮੀਨਾਰ ਮੌਕੇ ਮਾ. ਸੁਰਿੰਦਰਪਾਲ ਸਿੰਘ ਦੀ ਪੁਸਤਕ ‘ਰੂਹਾਂ ਦਾ ਮੇਲ’ ਲੋਕ ਅਰਪਣ ਕਰਦਾ ਪ੍ਰਧਾਨਗੀ ਮੰਡਲ। ਤਸਵੀਰ : ਪੰਨੀਵਾਲੀਆ 10-10-2026
ਕਾਲਾਂਵਾਲੀ/ਸਿਰਸਾ, 9 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਸਰਕਾਰੀ ਕਾਲਜ ਕਾਲਾਂਵਾਲੀ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਰਿਸਰਚ ਚੇਅਰ ਚੌਧਰੀ ਦੇਵੀਲਾਲ ਯੂਨੀਵਰਸਿਟੀ ਸਿਰਸਾ ਦੇ ਸਹਿਯੋਗ ਨਾਲ ਅੱਜ ਸਰਕਾਰੀ ਕਾਲਜ ਕਾਲਾਂਵਾਲੀ ਵਿਖੇ ‘ਗੁਰੂ ਰਵਿਦਾਸ ਬਾਣੀ ਅਤੀਤ ਤੇ ਵਰਤਮਾਨ ’ ਵਿਸ਼ੇ ’ਤੇ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ ਅੱਜ ਸਮਾਜਿਕ ਕੁਰੀਤੀਆਂ ਖ਼ਿਲਾਫ ਚੇਤਨ ਹੋਣ ਦੇ ਅਹਿਦ ਨਾਲ ਸ਼ੁਰੂ ਹੋਇਆ। ਸੈਮੀਨਾਰ ਦੇ ਉਦਘਾਟਨੀ ਸ਼ੈਸਨ ਦੇ ਮੁੱਖ ਮਹਿਮਾਨ ਸਾਬਕਾ ਪ੍ਰੋਫੈਸਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰੋ. ਸੁਖਦੇਵ ਸਿੰਘ ਸਿਰਸਾ ਸਨ ਜਦਕਿ ਕਿ ਪ੍ਰੋਗਰਾਮ ਦੀ ਪ੍ਰਧਾਨਗੀ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਕੀਤੀ। ਇਸ ਸ਼ੈਸਨ ਦੇ ਵਿਸ਼ੇਸ਼ ਮਹਿਮਾਨ ਡਾ. ਗੁਰਪ੍ਰੀਤ ਸਿੰਘ ਸਿੰਧਰਾ ਪ੍ਰਧਾਨ ਪ੍ਰਗਤੀਸ਼ੀਲ ਲੇਖਕ ਸੰਘ ਸਿਰਸਾ, ਡਾ. ਪ੍ਰਵੀਨ ਸ਼ਰਮਾ ਪ੍ਰਿੰਸੀਪਲ ਐਸ.ਬੀ.ਐਸ. ਕਾਲਜ ਕਾਲਾਂਵਾਲੀ, ਪ੍ਰੋ. ਰਣਜੀਤ ਕੌਰ ਡਾਇਰੈਕਟਰ ਗੁਰੂ ਤੇਗ ਬਹਾਦਰ ਰਿਸਰਚ ਚੇਅਰ ਸੀ.ਡੀ.ਐਲ.ਯੂ. ਸਿਰਸਾ, ਪੰਜਾਬੀ ਲੇਖਕ ਸਭਾ ਸਿਰਸਾ ਦੇ ਪ੍ਰਧਾਨ ਪਰਮਾਨੰਦ ਸ਼ਾਸਤਰੀ ਤੇ ਪੰਜਾਬੀ ਸਾਹਿਤ ਸਭਾ ਕਾਲਾਂਵਾਲੀ ਦੇ ਪ੍ਰਧਾਨ ਭੁਪਿੰਦਰ ਸਿੰਘ ਸਨ। ਇਸ ਮੌਕੇ ਸਰਕਾਰੀ ਕਾਲਜ ਕਾਲਾਂਵਾਲੀ ਦੇ ਪ੍ਰਿੰਸੀਪਲ ਪ੍ਰੋ. ਦਿਲਰਾਜ ਸਿੰਘ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਸੈਮੀਨਾਰ ਦੀ ਰੂਪ ਰੇਖਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ’ਤੇ ਆਪਣੇ ਮੁੱਖ ਭਾਸ਼ਣ ਵਿੱਚ ਡਾ. ਸੁਖਦੇਵ ਸਿੰਘ ਸਿਰਸਾ ਨੇ ਗੁਰੂ ਰਵਿਦਾਸ ਬਾਣੀ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਸ਼ੈਸਨ ਵਿੱਚ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸੀਨੀਅਰ ਮੀਤ ਪ੍ਰਧਾਨ ਡਾ. ਪਾਲ ਕੌਰ ਨੇ ਸੈਮੀਨਾਰ ਵਿੱਚ ਸ਼ਿਰਕਤ ਕਰਨ ਵਾਲੇ ਸਭ ਲੋਕਾਂ ਦਾ ਧੰਨਵਾਦ ਕੀਤਾ। ਪ੍ਰਧਾਨਗੀ ਭਾਸ਼ਨ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਦਿੱਤਾ। ਸ਼ੈਸਨ ਦਾ ਮੰਚ ਸੰਚਾਲਨ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਜਸਪਾਲ ਸਿੰਘ ਨੇ ਕੀਤਾ। ਸੈਮੀਨਾਰ ਦੇ ਪਹਿਲੇ ਸ਼ੈਸਨ ਦੀ ਪ੍ਰਧਾਨਗੀ ਡਾ. ਸਤਨਾਮ ਸਿੰਘ ਜੱਸਲ ਨੇ ਕੀਤੀ। ਸ਼ੈਸਨ ਦੇ ਵਿਸ਼ੇਸ਼ ਮਹਿਮਾਨ ਸੇਵਾ-ਮੁਕਤ ਪ੍ਰਿੰਸੀਪਲ ਪ੍ਰੋ. ਹਰਜਿੰਦਰ ਸਿੰਘ ਤੇ ਪ੍ਰੋ. ਗੁਰਸਾਹਿਬ ਸਿੰਘ ਸਨ। ਸ਼ੈਸਨ ਵਿੱਚ ਡਾ. ਗੁਰਮੀਤ ਕੱਲਰਮਾਜਰੀ, ਡਾ. ਗੁਰਪ੍ਰੀਤ ਸਿੰਘ ਸਾਹੂਵਾਲਾ, ਡਾ. ਪ੍ਰੀਤਇੰਦਰ ਸਿੰਘ ਅਤੇ ਡਾ. ਜਗਵਿੰਦਰ ਜੋਧਾ ਨੇ ਆਪਣੇ ਪੇਪਰਾਂ ਰਾਹੀਂ ਗੁਰੂ ਰਵਿਦਾਸ ਬਾਣੀ ਤੇ ਉਹਨਾਂ ਵੱਲੋਂ ਸਮਾਜਿਕ ਕੁਰੀਤੀਆਂ ਖ਼ਿਲਾਫ ਕੀਤੇ ਗਏ ਕੰਮਾਂ ਦਾ ਉਲੇਖ ਕੀਤਾ। ਸ਼ੈਸਨ ਦਾ ਮੰਚ ਸੰਚਾਲਨ ਪ੍ਰੋ. ਅਮਨਪ੍ਰੀਤ ਕੌਰ ਕਾਲਾਂਵਾਲੀ ਨੇ ਕੀਤਾ। ਇਸ ਮੌਕੇ ਪੰਜਾਬੀ ਸਾਹਿਤ ਅਕਾਡਮੀ ਦੇ ਮੈਗਜ਼ੀਨ ‘ਆਲੋਚਨਾ’ ਦਾ ਤਾਜ਼ਾ ਅੰਕ ਲੋਕ ਅਰਪਣ ਕੀਤਾ ਗਿਆ। ਇਸ ਤੋਂ ਇਲਾਵਾ ਮਾ. ਸੁਰਿੰਦਰਪਾਲ ਸਿੰਘ ਦੀ ਪੁਸਤਕ ‘ਰੂਹਾਂ ਦਾ ਮੇਲ’ ਤੇ ਡਾ. ਕੁਲਵਿੰਦਰ ਸਿੰਘ ਪਦਮ ਦਾ ਨਾਟਕ ‘ ਖ਼ਜਾਨਾ ਖਾਲੀ ਹੈ’ ਲੋਕ ਅਰਪਣ ਕੀਤੀਆਂ ਗਈਆਂ। ਇਸ ਮੌਕੇ ਡਾ. ਹਰਵਿੰਦਰ ਸਿੰਘ ਸਿਰਸਾ, ਪ੍ਰਿੰਸੀਪਲ ਹਰਭਗਵਾਨ ਚਾਵਲਾ, ਸੁਵਰਨ ਸਿੰਘ ਵਿਰਕ, ਮਾ. ਸੁੁਰਿੰਦਰਪਾਲ ਸਿੰਘ, ਸੁਰਜੀਤ ਸਿੰਘ ਸਿਰੜੀ, ਡਾ. ਕੁਲਵਿੰਦਰ ਸਿੰਘ ਪਦਮ, ਡਾ. ਸਿਕੰਦਰ ਸਿੰਘ ਸਿੱਧੂ, ਰਿਛਪਾਲ ਸਿੰਘ, ਗੁਰਸੇਵਕ ਸਿੰਘ ਕਮਾਲ, ਬੰਤਾ ਸਿੰਘ ਵੜਿੰਗ, ਜੱਗਾ ਸਿੰਘ ਤਾਰੂਆਣਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਝੋਨੇ ਦੀ ਫ਼ਸਲ ਦਾ ਵਾਜਬ ਭਾਅ ਨਾ ਮਿਲਣ ’ਤੇ ਕਿਸਾਨਾਂ ਵਿਚ ਭਾਰੀ ਰੋਸ - ਇੰਦਰਜੀਤ ਸਿੰਘ ਗੋਰਾਇਆ ਅਗਲੀ ਖ਼ਬਰ ਵਿਅਕਤੀ ਦੀ ਹੱਤਿਆ ਕਰਨ ਦੇ ਮਾਮਲੇ ’ਚ ਤਿੰਨ ਹੋਰ ਮੁਲਜ਼ਮ ਗ੍ਰਿਫ਼ਤਾਰ
Ad Position 24