17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

825 ਟ੍ਰਾਮਾਡੋਲ ਕੈਪਸੂਲ ਬਰਾਮਦ ਹੋਣ ਦੇ ਮਾਮਲੇ ਵਿਚ ਮੁੱਖ ਤਸਕਰ ਗ੍ਰਿਫ਼ਤਾਰ

ਯਮੁਨਾਨਗਰ, 16 ਅਕਤੂਬਰ (ਗੁਰਦਿਆਲ ਸਿੰਘ ਨਿਮਰ)- ਐਂਟੀ-ਨਾਰਕੋਟਿਕਸ ਸੈੱਲ ਦੀ ਟੀਮ ਨੇ 25 ਫਰਵਰੀ ਨੂੰ ਜ਼ਬਤ ਕੀਤੇ ਗਏ 825 ਟ੍ਰਾਮਾਡੋਲ ਕੈਪਸੂਲਾਂ ਦੇ ਮੁੱਖ ਸਪਲਾਇਰ ਨੂੰ ਗ੍ਰਿਫ਼ਤਾਰ ਕੀਤਾ। ਇਸ ਸੰਬੰਧੀ ਇੰਚਾਰਜ ਅਨਿਲ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ 25 ਫਰਵਰੀ ਨੂੰ ਕਾਰਵਾਈ ਕਰਦੇ ਹੋਏ ਨਾਗਲੀ 465 ਦੇ ਰਹਿਣ ਵਾਲੇ ਪਰਵੇਜ਼ ਤੇ ਮੰਗਲੌਰ ਦੇ ਰਹਿਣ ਵਾਲੇ ਰਣਧੀਰ ਨੂੰ 825 ਟ੍ਰਾਮਾਡੋਲ ਕੈਪਸੂਲਾਂ ਸਮੇਤ ਗ੍ਰਿਫ਼ਤਾਰ ਕੀਤਾ।

Ad Position 21
No active advertisement
ਅਜੀਤ ਡੈਸਕ 17-10-2026
ਯਮੁਨਾਨਗਰ, 16 ਅਕਤੂਬਰ (ਗੁਰਦਿਆਲ ਸਿੰਘ ਨਿਮਰ)- ਐਂਟੀ-ਨਾਰਕੋਟਿਕਸ ਸੈੱਲ ਦੀ ਟੀਮ ਨੇ 25 ਫਰਵਰੀ ਨੂੰ ਜ਼ਬਤ ਕੀਤੇ ਗਏ 825 ਟ੍ਰਾਮਾਡੋਲ ਕੈਪਸੂਲਾਂ ਦੇ ਮੁੱਖ ਸਪਲਾਇਰ ਨੂੰ ਗ੍ਰਿਫ਼ਤਾਰ ਕੀਤਾ। ਇਸ ਸੰਬੰਧੀ ਇੰਚਾਰਜ ਅਨਿਲ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ 25 ਫਰਵਰੀ ਨੂੰ ਕਾਰਵਾਈ ਕਰਦੇ ਹੋਏ ਨਾਗਲੀ 465 ਦੇ ਰਹਿਣ ਵਾਲੇ ਪਰਵੇਜ਼ ਤੇ ਮੰਗਲੌਰ ਦੇ ਰਹਿਣ ਵਾਲੇ ਰਣਧੀਰ ਨੂੰ 825 ਟ੍ਰਾਮਾਡੋਲ ਕੈਪਸੂਲਾਂ ਸਮੇਤ ਗ੍ਰਿਫ਼ਤਾਰ ਕੀਤਾ। ਪੁੱਛਗਿੱਛ ਕਰਨ ‘ਤੇ ਦੋਸ਼ੀ ਨੇ ਦੱਸਿਆ ਕਿ ਉਹ ਇਹ ਕੈਪਸੂਲ ਬਲਵਾਨ ਪੁੱਤਰ ਅਚਲ ਸਿੰਘ ਵਾਸੀ ਪਿੰਡ ਕਾਸਿਮਪੁਰ ਥਾਣਾ ਮਿਰਜ਼ਾਪੁਰ ਉੱਤਰ ਪ੍ਰਦੇਸ਼ ਤੋਂ ਲਿਆਇਆ ਸੀ। ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਬਲਵਾਨ ਨੂੰ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਕਰਨ ‘ਤੇ ਬਲਵਾਨ ਨੇ ਦੱਸਿਆ ਕਿ ਉਹ ਇਹ ਕੈਪਸੂਲ ਵਿਕਾਸ ਉਰਫ਼ ਦੀਕਸ਼ਿਤ ਪੁੱਤਰ ਯਸ਼ਪਾਲ ਵਾਸੀ ਪਿੰਡ ਮੰਝੀਪੁਰ ਜ਼ਿਲ੍ਹਾ ਸਹਾਰਨਪੁਰ ਤੋਂ ਲਿਆਇਆ ਸੀ। ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਵਿਕਾਸ ਨੂੰ ਗ੍ਰਿਫ਼ਤਾਰ ਕਰ ਲਿਆ। ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕਰਕੇ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ। ਪੁਲਿਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਇੰਚਾਰਜ ਨੇ ਦੱਸਿਆ ਕਿ ਇਸ ਮਾਮਲੇ ਵਿਚ ਹੁਣ ਤੱਕ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕੇ ਹਨ।
Ad Position 22
No active advertisement
ਪਿਛਲੀ ਖ਼ਬਰ ਪੁਲਿਸ ਵਲੋਂ ਪਟਾਕਿਆਂ ਦੇ 87 ਡੱਬੇ ਜ਼ਬਤ ਅਗਲੀ ਖ਼ਬਰ ਮੁਕੰਦ ਲਾਲ ਨੈਸ਼ਨਲ ਕਾਲਜ ਵਿਖੇ ਸੜਕ ਸੁਰੱਖਿਆ ਜਾਗਰੂਕਤਾ ਪ੍ਰੋਗਰਾਮ ਕਰਵਾਇਆ
Ad Position 24