17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਪੁਲਿਸ ਵਲੋਂ ਪਟਾਕਿਆਂ ਦੇ 87 ਡੱਬੇ ਜ਼ਬਤ

ਨਵੀਂ ਦਿੱਲੀ, 16 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)-ਜਿਵੇਂ ਜਿਵੇਂ ਦੀਵਾਲੀ ਦਾ ਤਿਉਹਾਰ ਨਜ਼ਦੀਕ ਆ ਰਿਹਾ ਹੈ ਉਸ ਦੇ ਨਾਲ ਹੀ ਪਟਾਖਿਆਂ ਦਾ ਲੈਣ-ਦੇਣ ਵੀ ਸ਼ੁਰੂ ਹੋ ਗਿਆ ਹੈ।

Ad Position 21
No active advertisement
ਅਜੀਤ ਡੈਸਕ 17-10-2026
ਨਵੀਂ ਦਿੱਲੀ, 16 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)-ਜਿਵੇਂ ਜਿਵੇਂ ਦੀਵਾਲੀ ਦਾ ਤਿਉਹਾਰ ਨਜ਼ਦੀਕ ਆ ਰਿਹਾ ਹੈ ਉਸ ਦੇ ਨਾਲ ਹੀ ਪਟਾਖਿਆਂ ਦਾ ਲੈਣ-ਦੇਣ ਵੀ ਸ਼ੁਰੂ ਹੋ ਗਿਆ ਹੈ। ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਅਲੀਪੁਰ ਵਿਖੇ ਇਕ ਟਰੱਕ ਤੇ ਪਿਕਅੱਪ ਦੇ ਵਿਚ ਰੱਖੇ ਦਿੱਲੀ ਲਿਆਂਦੇ ਗਏ ਪਟਾਖਿਆਂ ਦੇ 87 ਡੱਬੇ ਫੜੇ ਹਨ। ਇਸ ਮਾਮਲੇ ਵਿਚ ਪੁਲਿਸ ਨੇ 4 ਲੋਕਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ ਇਨ੍ਹਾਂ ਦੇ ਨਾਂਅ ਲੋਕੇਸ਼ ਉਰਫ਼ ਲਵਕੁਸ਼ (24) ਮੁਕੰਦਪੁਰ ਦਿੱਲੀ, ਵਿਕਾਸ ਉਰਫ਼ ਬੀ.ਕੇ. (18) ਨਿਵਾਸੀ ਉੱਤਮ ਨਗਰ, ਦਿੱਲੀ, ਚੰਦਨ ਕੁਮਾਰ ਭਗਤ (35) ਨਿਵਾਸੀ ਉੱਤਮ ਨਗਰ ਅਤੇ ਰਾਜਾ ਯਾਦਵ (19) ਨਿਵਾਸੀ ਬੁਰਾੜੀ, ਦਿੱਲੀ ਹੈ। ਇਹ ਲੋਕ ਡਰਾਇਵਰ ਤੇ ਹੈਲਪਰ ਹਨ। ਫੜੇ ਗਏ ਦੋਸ਼ੀਆਂ ਨੇ ਪੁਲਿਸ ਨੂੰ ਦੱਸਿਆ ਕਿ ਇਹ ਪਟਾਖੇ ਸੰਜੇ ਗਾਂਧੀ ਟਰਾਂਸਪੋਰਟ ਨਗਰ ਦਿੱਲੀ ਵਿਖੇ ਦਿੱਤੇ ਜਾਣੇ ਸਨ ਅਤੇ ਇਹ ਪਟਾਖੇ ਕੁਰਾਲੀ ਤੋਂ ਟਰੱਕ ਵਿਚ ਰੱਖੇ ਗਏ ਸਨ। ਪੁਲਿਸ ਸਾਰੀ ਜਾਣਕਾਰੀ ਇਕੱਠੀ ਕਰਨ ਦੇ ਵਿਚ ਜੁਟੀ ਹੋਈ ਹੈ। ਨਹਿਰੂ ਪੈਲੇਸ ਦੇ ਨੇੜੇ ਖਿਦਮਤ ਰੈਸਟੋਰੈਂਟ ਦੀ ਦੂਸਰੀ ਮੰਜ਼ਿਲ ’ਤੇ ਲੱਗੀ ਅੱਗ ਨਵੀਂ ਦਿੱਲੀ, 16 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਨਹਿਰੂ ਪੈਲੇਸ ਦੇ ਨਜ਼ਦੀਕ ਕਾਲਕਾ ਜੀ ਮੇਨ ਰੋਡ ਸਥਿਤ ਖਿਦਮਤ ਰੈਸਟੋਰੈਂਟ ਦੀ ਦੂਸਰੀ ਮੰਜ਼ਿਲ ’ਤੇ ਅੱਜ ਸਵੇਰੇ ਅੱਗ ਲੱਗ ਗਈ, ਜਿਸ ਕਰਕੇ ਸਾਰੇ ਪਾਸੇ ਕਾਲਾ ਧੂੰਆਂ ਫ਼ੈਲ ਗਿਆ। ਇਸ ਘਟਨਾ ਦੀ ਸੂਚਨਾ ਅੱਗ ਬੁਝਾਊ ਵਿਭਾਗ ਨੂੰ ਦਿੱਤੀ ਗਈ ਅਤੇ ਮੌਕੇ ’ਤੇ ਅੱਗ ਬੁਝਾਊ ਵਿਭਾਗ ਦੀਆਂ ਗੱਡੀਆਂ ਭੇਜੀਆਂ ਗਈਆਂ ਫ਼ੈਲੇ ਧੂੰਏਂ ਨੂੰ ਵੇਖਦੇ ਹੋਏ ਮੇਨ ਰੋਡ ’ਤੇ ਆਉਣ ਜਾਣ ਵਾਲੇ ਲੋਕਾਂ ਤੇ ਦੁਕਾਨਦਾਰਾਂ ਵਿਚ ਭੜਕੰਪ ਮਚ ਗਿਆ। ਅੱਗ ਬੁਝਾਓ ਵਿਭਾਗ ਦੇ ਕਰਮਚਾਰੀਆਂ ਨੇ ਬੜੀ ਮੁਸ਼ਕਿਲ ਦੇ ਨਾਲ ਅੱਗੇ ’ਤੇ ਕਾਬੂ ਪਾਇਆ। ਇਸ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਹੈ। ਦੂਸਰੀ ਮੰਜ਼ਿਲ ਤੇ ਇਕ ਫਾਈਨੈਂਸ ਕੰਪਨੀ ਦਾ ਦਫ਼ਤਰ ਹੈ ਅਤੇ ਏ.ਸੀ. ਦੇ ਸ਼ਾਰਟ ਸਰਕਟ ਹੋਣ ਦੇ ਕਾਰਨ ਅੱਗ ਲੱਗੀ। ਪੁਲਿਸ ਜਾਂਚ ਕਰ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਚਾਰ ਵਿਦੇਸ਼ੀ ਨਾਗਰਿਕਾਂ ਕੋਲੋਂ ਪੁਲਿਸ ਨੇ ਫੜੀ ਕੋਕੀਨ ਤੇ ਹੋਰ ਸਾਮਾਨ ਅਗਲੀ ਖ਼ਬਰ 825 ਟ੍ਰਾਮਾਡੋਲ ਕੈਪਸੂਲ ਬਰਾਮਦ ਹੋਣ ਦੇ ਮਾਮਲੇ ਵਿਚ ਮੁੱਖ ਤਸਕਰ ਗ੍ਰਿਫ਼ਤਾਰ
Ad Position 24