18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਪੁਲਿਸ ਵਲੋਂ 4 ਹਜ਼ਾਰ ਨਾਜਾਇਜ਼ ਸ਼ਰਾਬ ਦੇ ਪਊਏ ਬਰਾਮਦ

ਨਵੀਂ ਦਿੱਲੀ 17 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)-ਬਾਹਰੀ ਦਿੱਲੀ ਦੇ ਜ਼ਿਲ੍ਹੇ ਦੇ ਥਾਣਾ ਰਾਣੀ ਬਾਗ ਦੀ ਥਾਣੇ ਦੀ ਪੁਲਿਸ ਨੇ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਸ ਦੇ ਕੋਲੋਂ 4 ਹਜ਼ਾਰ ਪਊਏ (ਕੁਆਰਟਰ) ਫੜੇ ਹਨ।

Ad Position 21
No active advertisement
ਅਜੀਤ ਡੈਸਕ 18-10-2026
ਨਵੀਂ ਦਿੱਲੀ 17 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)-ਬਾਹਰੀ ਦਿੱਲੀ ਦੇ ਜ਼ਿਲ੍ਹੇ ਦੇ ਥਾਣਾ ਰਾਣੀ ਬਾਗ ਦੀ ਥਾਣੇ ਦੀ ਪੁਲਿਸ ਨੇ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਸ ਦੇ ਕੋਲੋਂ 4 ਹਜ਼ਾਰ ਪਊਏ (ਕੁਆਰਟਰ) ਫੜੇ ਹਨ। ਇਸ ਦੇ ਨਾਲ ਹੀ ਸ਼ਰਾਬ ਦੀ ਸਪਲਾਈ ਦੇ ਵਿਚ ਵਰਤੀ ਜਾ ਰਹੀ ਕਾਰ ਨੂੰ ਵੀ ਪੁਲਿਸ ਨੇ ਬਰਾਮਦ ਕੀਤਾ ਹੈ। ਫੜੇ ਗਏ ਮੁਲਜ਼ਮ ਦਾ ਨਾਂਅ ਇਨਾਇਤ ਅਜ਼ੀਮ (34) ਨਿਵਾਸੀ ਸਰੀਤਾ ਵਿਹਾਰ ਦਿੱਲੀ ਹੈ। ਪੁਲਿਸ ਵਲੋਂ ਜਦੋਂ ਰਾਣੀ ਬਾਗ ਦੇ ਇਲਾਕੇ ਵਿਚ ਮਹਿੰਦਰਾ ਪਾਰਕ ਫੁਹਾਰਾ ਚੌਕ, ਰਾਣੀ ਬਾਗ ਦੇ ਕੋਲ ਪੁੱਜੀ ਤਾਂ ਉਸ ਨੇ ਇਕ ਸ਼ੱਕੀ ਕਾਰ ਆਉਂਦੀ ਵੇਖੀ। ਪੁਲਿਸ ਨੇ ਕਾਰ ਦੇ ਡਰਾਈਵਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਪ੍ਰੰਤੂ ਉਸ ਨੇ ਕਾਰ ਭਜਾ ਲਈ। ਪੁਲਿਸ ਨੇ ਪਿਛਾ ਕਰ ਕੇ ਕਾਰ ਨੂੰ ਰੋਕ ਲਿਆ ਅਤੇ ਜਦੋਂ ਕਾਰ ਦੀ ਤਲਾਸ਼ੀ ਲਈ ਤਾਂ ਉਸ ਵਿਚ ਨਾਜਾਇਜ਼ ਸ਼ਰਾਬ ਦੇ ਪਊਏ ਨਿਕਲੇ। ਇਹ ਸ਼ਰਾਬ ਹਰਿਆਣਾ ਦੀ ਬਣੀ ਹੋਈ ਸੀ। ਪੁਲਿਸ ਨੇ ਆਬਕਾਰੀ ਐਕਟ ਦੀਆਂ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕਰ ਲਿਆ ਹੈ ਅਤੇ ਨਾਲ ਹੀ ਕਾਰ ਨੂੰ ਜ਼ਬਤ ਕਰ ਲਿਆ ਹੈ।
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਦਾ ਸੇਵਨ ਕਰਦਾ ਵਿਅਕਤੀ ਪੁਲਿਸ ਵਲੋਂ ਕਾਬੂ ਅਗਲੀ ਖ਼ਬਰ ਸ਼ਾਹਦਰਾ ਲਿੰਕ ਡਰੇਨ ਦੀ ਸਫ਼ਾਈ ਤੇ ਰੱਖ-ਰਖਾਓ ਸੰਬੰਧੀ ਯੋਜਨਾ ਤਿਆਰ
Ad Position 24