ਪੁਲਿਸ ਨੇ 11 ਮੋਬਾਈਲ ਤੇ ਚਾਕੂ ਕੀਤਾ ਬਰਾਮਦ
ਨਵੀਂ ਦਿੱਲੀ, 17 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਬਾਹਰੀ ਉੱਤਰੀ ਜ਼ਿਲ੍ਹੇ ਦੇ ਥਾਣਾ ਸ਼ਾਹਬਾਦ ਡੇਅਰੀ ਦੀ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਕੋਲੋਂ ਲੁੱਟੇ ਹੋਏ 11 ਮੋਬਾਈਲ ਫੋਨ ਅਤੇ ਇਕ ਗੈਰ-ਕਾਨੂੰਨੀ ਚਾਕੂ ਬਰਾਮਦ ਕੀਤਾ ਹੈ।
ਨਵੀਂ ਦਿੱਲੀ, 17 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਬਾਹਰੀ ਉੱਤਰੀ ਜ਼ਿਲ੍ਹੇ ਦੇ ਥਾਣਾ ਸ਼ਾਹਬਾਦ ਡੇਅਰੀ ਦੀ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਕੋਲੋਂ ਲੁੱਟੇ ਹੋਏ 11 ਮੋਬਾਈਲ ਫੋਨ ਅਤੇ ਇਕ ਗੈਰ-ਕਾਨੂੰਨੀ ਚਾਕੂ ਬਰਾਮਦ ਕੀਤਾ ਹੈ। ਇਸ ਦੇ ਨਾਂਅ ਸ਼ਕਤੀ (25) ਨਿਵਾਸੀ ਸੁਲਤਾਨਪੁਰੀ ਅਤੇ ਸ਼ਿਵਮ ਆਯੂਸ ਉਰਫ ਬਿੱਲੀ (24) ਸੁਲਤਾਨਪੁਰੀ ਦਿੱਲੀ ਹਨ। ਥਾਣਾ ਸ਼ਾਹਬਾਦ ਡੇਅਰੀ ਵਿਖੇ ਲੁੱਟ-ਖੋਹ ਦੀ ਘਟਨਾ ਬਾਰੇ ਇਕ ਪੀ.ਸੀ.ਆਰ. ਕਾਲ ਪ੍ਰਾਪਤ ਹੋਈ। ਪੁਲਿਸ ਕੋਲ ਸ਼ਿਕਾਇਤ ਕਰਨ ਵਾਲੇ ਨੇ ਪੁਲਿਸ ਨੂੰ ਦੱਸਿਆ ਕਿ ਰੋਹਿਣੀ ਦੇ ਸੈਕਟਰ 28 ਸਥਿਤ ਐਨ.ਆਈ.ਡੀ.ਐਮ. ਦਫ਼ਤਰ ਨੇੜੇ ਲੁੱਟ-ਖੋਹ ਹੋਈ ਹੈ ਅਤੇ ਦੋ ਜ਼ਖ਼ਮੀ ਵਿਅਕਤੀਆਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਹੈ। ਪੁਲਿਸ ਨੇ ਹਸਪਤਾਲ ਪੁੱਜ ਕੇ ਜਦੋਂ ਜ਼ਖ਼ਮੀ ਹੋਏ ਵਿਅਕਤੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਲੁਟੇਰਿਆਂ ਨੇ ਚਾਕੂ ਨਾਲ ਹਮਲਾ ਕਰਕੇ ਉਨ੍ਹਾਂ ਕੋਲੋਂ ਮੋਬਾਈਲ ਖੋਹ ਲਏ ਅਤੇ ਫਰਾਰ ਹੋ ਗਏ। ਪੁਲਿਸ ਨੇ ਮਾਮਲਾ ਦਰਜ ਕਰਕੇ ਆਪਣੀ ਕਾਰਵਾਈ ਕਰਦੇ ਹੋਏ ਦੋਵੇਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਪੁਲਿਸ ਮਾਮਲਾ ਦਰਜ ਕਰਕੇ ਇਨ੍ਹਾਂ ਤੋਂ ਪੁੱਛ-ਪੜਤਾਲ ਕਰ ਰਹੀ ਹੈ।