19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਜ਼ਿਲ੍ਹੇ ਦੀਆਂ ਸਮੁੱਚੀਆਂ ਮੰਡੀਆਂ ’ਚ ਹੌਲੀ-ਹੌਲੀ ਵਧ ਰਹੀ ਹੈ ਝੋਨੇ ਦੀ ਆਮਦ- ਡੀ. ਸੀ.

ਯਮੁਨਾਨਗਰ, 19 ਅਕਤੂਬਰ (ਗੁਰਦਿਆਲ ਸਿੰਘ ਨਿਮਰ)-ਡਿਪਟੀ ਕਮਿਸ਼ਨਰ ਪ੍ਰੀਤੀ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਸਾਰੀਆਂ ਅਨਾਜ ਮੰਡੀਆਂ ਵਿਚ ਝੋਨੇ ਦੀ ਆਮਦ ਹੌਲੀ-ਹੌਲੀ ਵਧ ਰਹੀ ਹੈ। ਉਨ੍ਹਾਂ ਦੱਸਿਆ ਕਿ 18 ਅਕਤੂਬਰ ਨੂੰ ਜ਼ਿਲ੍ਹੇ ਦੀਆਂ ਸਾਰੀਆਂ ਅਨਾਜ ਮੰਡੀਆਂ ਵਿਚ 172,129 ਮੀਟ੍ਰਿਕ ਟਨ ਝੋਨਾ ਆਇਆ।

Ad Position 21
No active advertisement
ਅਜੀਤ ਡੈਸਕ 20-10-2026
ਯਮੁਨਾਨਗਰ, 19 ਅਕਤੂਬਰ (ਗੁਰਦਿਆਲ ਸਿੰਘ ਨਿਮਰ)-ਡਿਪਟੀ ਕਮਿਸ਼ਨਰ ਪ੍ਰੀਤੀ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਸਾਰੀਆਂ ਅਨਾਜ ਮੰਡੀਆਂ ਵਿਚ ਝੋਨੇ ਦੀ ਆਮਦ ਹੌਲੀ-ਹੌਲੀ ਵਧ ਰਹੀ ਹੈ। ਉਨ੍ਹਾਂ ਦੱਸਿਆ ਕਿ 18 ਅਕਤੂਬਰ ਨੂੰ ਜ਼ਿਲ੍ਹੇ ਦੀਆਂ ਸਾਰੀਆਂ ਅਨਾਜ ਮੰਡੀਆਂ ਵਿਚ 172,129 ਮੀਟ੍ਰਿਕ ਟਨ ਝੋਨਾ ਆਇਆ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਹੈਫੇਡ, ਵੇਅਰਹਾਊਸਾਂ ਤੇ ਖੁਰਾਕ ਅਤੇ ਸਪਲਾਈ ਏਜੰਸੀਆਂ ਵਲੋਂ ਝੋਨਾ ਖਰੀਦਿਆ ਜਾ ਰਿਹਾ ਹੈ। ਉਨ੍ਹਾਂ ਸੰਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਹੈ ਕਿ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ। ਜ਼ਿਲ੍ਹਾ ਖੁਰਾਕ ਸਿਵਲ ਸਪਲਾਈ ਤੇ ਖਪਤਕਾਰ ਮਾਮਲਿਆਂ ਦੇ ਕੰਟਰੋਲਰ ਨਿਤਿਨ ਸਿੰਗਲਾ ਨੇ ਦੱਸਿਆ ਕਿ ਸਰਕਾਰ ਨੇ ਗ੍ਰੇਡ-ਏ ਝੋਨੇ ਦੀ ਕੀਮਤ 2461 ਰੁ. ਪ੍ਰਤੀ ਕੁਇੰਟਲ ਤੇ ਆਮ ਗ੍ਰੇਡ ਝੋਨੇ ਦੀ ਕੀਮਤ 2441 ਰੁ. ਪ੍ਰਤੀ ਕੁਇੰਟਲ ਨਿਰਧਾਰਤ ਕੀਤੀ ਹੈ। ਉਨ੍ਹਾਂ ਦੱਸਿਆ ਕਿ 8 ਅਕਤੂਬਰ ਤੱਕ ਜ਼ਿਲ੍ਹੇ ਦੀਆਂ ਸਾਰੀਆਂ 13 ਮੰਡੀਆਂ ਵਿਚ 172129 ਮੀਟ੍ਰਿਕ ਟਨ ਗ੍ਰੇਡ-ਏ ਝੋਨਾ ਆ ਚੁੱਕਾ ਹੈ। ਇਸ ਸਮੇਂ ਦੌਰਾਨ ਖੁਰਾਕ ਤੇ ਸਪਲਾਈ ਵਿਭਾਗ ਵਲੋਂ 73684 ਮੀਟ੍ਰਿਕ ਟਨ, ਹੈਫੇਡ ਵਲੋਂ 59043 ਮੀਟ੍ਰਿਕ ਟਨ ਤੇ ਹਰਿਆਣਾ ਵੇਅਰਹਾਊਸਿੰਗ ਕਾਰਪੋਰੇਸ਼ਨ ਵਲੋਂ 39402 ਮੀਟ੍ਰਿਕ ਟਨ ਝੋਨਾ ਖਰੀਦਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਸਾਰੀਆਂ ਮੰਡੀਆਂ ਵਿਚੋਂ ਲਗਭਗ 66.74 ਪ੍ਰਤੀਸ਼ਤ ਝੋਨਾ ਚੁੱਕਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਵਿਆਸਪੁਰ ਅਨਾਜ ਮੰਡੀ ਵਿੱਚ 19723 ਮੀਟ੍ਰਿਕ ਟਨ, ਛਛਰੌਲੀ ਅਨਾਜ ਮੰਡੀ ਵਿਚ 15166 ਮੀਟ੍ਰਿਕ ਟਨ, ਗੁਮਥਲਾ ਕੱਚਾ ਅਨਾਜ ਮੰਡੀ ਵਿੱਚ 3470 ਮੀਟ੍ਰਿਕ ਟਨ, ਜਗਾਧਰੀ ਅਨਾਜ ਮੰਡੀ ਵਿਚ 29267 ਮੀਟ੍ਰਿਕ ਟਨ, ਜਠਲਾਣਾ ਅਨਾਜ ਮੰਡੀ ਵਿਚ 1677 ਮੀਟ੍ਰਿਕ ਟਨ, ਖਰਵਾਂ ਅਨਾਜ ਮੰਡੀ ਵਿਚ 2434 ਮੀਟ੍ਰਿਕ ਟਨ, ਪ੍ਰਤਾਪਨਗਰ ਅਨਾਜ ਮੰਡੀ ਵਿਚ 10438 ਮੀਟ੍ਰਿਕ ਟਨ, ਸਰਸਵਤੀ ਨਗਰ ਅਨਾਜ ਮੰਡੀ ਵਿਚ 43303 ਮੀਟ੍ਰਿਕ ਟਨ, ਰਾਦੌਰ ਅਨਾਜ ਮੰਡੀ ਵਿਚ 23377 ਮੀਟ੍ਰਿਕ ਟਨ, ਰਣਜੀਤਪੁਰ ਅਨਾਜ ਮੰਡੀ ਵਿਚ 4459 ਮੀਟ੍ਰਿਕ ਟਨ, ਰਸੂਲਪੁਰ ਮੰਡੀ ਵਿਚ 5672 ਮੀਟ੍ਰਿਕ ਟਨ, ਸਢੌਰਾ ਅਨਾਜ ਮੰਡੀ ਵਿਚ 12987 ਮੀਟ੍ਰਿਕ ਟਨ ਤੇ ਯਮੁਨਾਨਗਰ ਅਨਾਜ ਮੰਡੀ ਵਿਚ 156 ਮੀਟ੍ਰਿਕ ਟਨ ਝੋਨਾ ਖਰੀਦਿਆ ਗਿਆ ਹੈ। ਡਿਪਟੀ ਕਮਿਸ਼ਨਰ ਪ੍ਰੀਤੀ ਨੇ ਕਿਹਾ ਕਿ ਝੋਨੇ ਦੀ ਖਰੀਦ ਤੋਂ ਪਹਿਲਾਂ ਜ਼ਿਲ੍ਹੇ ਦੀਆਂ ਸਾਰੀਆਂ ਮੰਡੀਆਂ ਵਿਚ ਸਾਰੇ ਜ਼ਰੂਰੀ ਪ੍ਰਬੰਧ ਕੀਤੇ ਗਏ ਹਨ।
Ad Position 22
No active advertisement
ਪਿਛਲੀ ਖ਼ਬਰ ਬਿਜਲੀ ਵਿਭਾਗ ਦੀ ਖਪਤਕਾਰ ਸ਼ਿਕਾਇਤ ਨਿਵਾਰਨ ਫੋਰਮ ਦੀ ਮੀਟਿੰਗ 21 ਨੂੰ : ਭੁਪਿੰਦਰ ਸਿੰਘ ਅਗਲੀ ਖ਼ਬਰ ਸ਼ਹੀਦ ਊਧਮ ਸਿੰਘ ਇੰਟਰਨੈਸ਼ਨਲ ਫਾਊਂਡੇਸ਼ਨ ਦੀ ਮੀਟਿੰਗ
Ad Position 24