20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਆਰਸ਼ੀ ਗੁਪਤਾ ਰੋਟੈਕਸ ਮੈਕਸ ਚੈਲੇਂਜ ਮਿੰਨੀ ਖ਼ਿਤਾਬ ਜਿੱਤਣ ਵਾਲੀ ਦੁਨੀਆ ਦੀ ਸਭ ਤੋਂ ਘੱਟ ਉਮਰ ਦੀ ਖਿਡਾਰਨ ਬਣੀ

ਨਵੀਂ ਦਿੱਲੀ, 19 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਭਾਰਤ ਦੀ ਸਭ ਤੋਂ ਘੱਟ ਉਮਰ ਦੀ ਰਾਸ਼ਟਰੀ ਕਾਰਟਿੰਗ ਚੈਂਪੀਅਨ ਆਰਸ਼ੀ ਗੁਪਤਾ ਨੇ ਇਕ ਸ਼ਾਨਦਾਰ ਅਧਿਆਏ ਲਿਖਿਆ ਹੈ।

Ad Position 21
No active advertisement
ਅਜੀਤ ਡੈਸਕ 20-10-2026
ਨਵੀਂ ਦਿੱਲੀ, 19 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਭਾਰਤ ਦੀ ਸਭ ਤੋਂ ਘੱਟ ਉਮਰ ਦੀ ਰਾਸ਼ਟਰੀ ਕਾਰਟਿੰਗ ਚੈਂਪੀਅਨ ਆਰਸ਼ੀ ਗੁਪਤਾ ਨੇ ਇਕ ਸ਼ਾਨਦਾਰ ਅਧਿਆਏ ਲਿਖਿਆ ਹੈ। 19 ਅਕਤੂਬਰ ਨੂੰ ਇਹ ਬੱਚੀ 10 ਸਾਲ ਦੀ ਹੋਈ ਹੈ, ਇਸੇ ਦਿਨ ਫ਼ਰੀਦਾਬਾਦ ਦੀ ਇਸ ਰੇਸਰ ਨੇ ਐਫ.ਐਮ.ਐਸ.ਸੀ.ਈ. - ਆਰ.ਐਮ.ਸੀ. ਇੰਡੀਅਨ ਨੈਸ਼ਨਲ ਕਾਰਟਿੰਗ ਚੈਂਪੀਅਨਸ਼ਿਪ 2026 ਵਿਚ ਮਿੰਨੀ ਮੈਕਸ ਵਰਗ ਜਿੱਤ ਲਿਆ। ਇਸ ਜਿੱਤ ਨਾਲ ਇਹ ਬੱਚੀ ‘ਰੋਟੈਕਸ ਮੈਕਸ ਚੈਲੇਂਜ ਮਿੰਨੀ’ ਖ਼ਿਤਾਬ ਜਿੱਤਣ ਵਾਲੀ ਦੁਨੀਆ ਦੀ ਸਭ ਤੋਂ ਘੱਟ ਉਮਰ ਦੀ ਰੇਸਰ ਬਣ ਗਈ ਹੈ। ਇਹ ਖ਼ਿਤਾਬ ਆਰਸ਼ੀ ਦੀ 2025 ਵਿਚ ਮਾਈਕਰੋ ਮੈਕਸ ਵਰਗ ਵਿਚ ਮਿਲੀ ਜਿੱਤ ਤੋਂ ਬਾਅਦ ਆਇਆ ਹੈ। ਇਸ ਨਾਲ ਇਹ ਬੱਚੀ ਉਨ੍ਹਾਂ ਚੁਣੇ ਹੋਏ ਰੇਸਰਾਂ ਵਿਚ ਸ਼ਾਮਿਲ ਹੋ ਗਈ ਹੈ, ਜਿਨ੍ਹਾਂ ਨੇ ਲਗਾਤਾਰ ਰੋਟੈਕਸ ਮੈਕਸ ਚੈਲੇਂਜ ਦੇ ਦੋ ਵੱਖ-ਵੱਖ ਵਰਗਾਂ ਵਿਚ ਜਿੱਤ ਪ੍ਰਾਪਤ ਕੀਤੀ ਹੈ। ਆਰਸ਼ੀ ਗੁਪਤਾ ਦੀ ਮਾਤਾ ਡਾ. ਦੀਪਤੀ ਗੁਪਤਾ ਨੇ ਦੱਸਿਆ ਕਿ ਬੱਚੀ ਮੁਸ਼ਕਿਲਾਂ ਦਾ ਸਾਹਮਣਾ ਕਰਦੀ ਹੋਈ ਇਸ ਮੁਕਾਮ ’ਤੇ ਪੁੱਜੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਖੁਸ਼ੀ ਦਾ ਭਾਰਤ ਲਈ ਇਕ ਵਿਸ਼ਵ ਰਿਕਾਰਡ ਵਿਚ ਬਦਲ ਜਾਣਾ ਮਾਣ ਵਾਲੀ ਗੱਲ ਹੈ। ਭਾਰਤ ਵਿਚ ਆਰਸ਼ੀ ਦੇ ਕੋਚ ਰੋਹਿਤ ਖੰਨਾ ਨੇ ਆਰਸ਼ੀ ਦੇ ਦ੍ਰਿੜ੍ਹ ਇਰਾਦੇ ਦੀ ਸ਼ਲਾਘਾ ਕੀਤੀ। ਯੂਨਾਈਟਿਡ ਕਿੰਗਡਮ ਵਿਚ ਆਰਸ਼ੀ ਗੁਪਤਾ ਦੇ ਕੋਚ ਡੇਵਿਡ ਬੈਲਚੈਂਬਰਸ ਨੇ ਕਿਹਾ ਕਿ ਇਸ ਨੂੰ ਹਰਾਉਣਾ ਅਸੰਭਵ ਹੈ ਅਤੇ ਇਸ ਦੀਆਂ ਪ੍ਰਾਪਤੀਆਂ ਅਤੇ ਤਰੱਕੀ ਇਸ ਦੀ ਪ੍ਰਤਿਭਾ, ਦ੍ਰਿੜ੍ਹ ਇਰਾਦਾ ਅਤੇ ਸਖ਼ਤ ਮਿਹਨਤ ਦਾ ਸਬੂਤ ਹਨ। ਉਨ੍ਹਾਂ ਇਸ ਬੱਚੀ ’ਤੇ ਮਾਣ ਮਹਿਸੂਸ ਕੀਤਾ। ਆਰਸ਼ੀ ਗੁਪਤਾ ਨੇ ਆਪਣੀ ਪੜ੍ਹਾਈ ਵੀ ਸੰਭਾਲੀ ਹੋਈ ਹੈ। ਡੀ.ਪੀ.ਐਸ. ਸਕੂਲ ਫ਼ਰੀਦਾਬਾਦ ਦੀ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਇਹ ਬੱਚੀ ਪੜ੍ਹਾਈ ਵਿਚ ਸੰਤੁਲਨ ਬਣਾ ਕੇ ਰੱਖਦੀ ਹੈ ਅਤੇ ਡੀ.ਪੀ.ਸੀ. ਪਰਿਵਾਰ ਨੂੰ ਆਰਸ਼ੀ ਗੁਪਤਾ ’ਤੇ ਮਾਣ ਹੈ।
Ad Position 22
No active advertisement
ਪਿਛਲੀ ਖ਼ਬਰ ਥਾਣਾ ਅਨੰਦ ਵਿਹਾਰ ਰੇਲਵੇ ਸਟੇਸ਼ਨ ਦੀ ਪੁਲਿਸ ਨੇ ਦੋ ਦੋਸ਼ੀਆਂ ਨੂੰ ਕੀਤਾ ਕਾਬੂ ਅਗਲੀ ਖ਼ਬਰ ਵਿਧਾਇਕ ਭੁੱਲਰ ਅਤੇ ਟੀਮ ਵਲੋਂ ‘ਮਾਨ ਦੇ ਮੁਨਾਫ਼ੇ’ ਮੁਹਿੰਮ ਤਹਿਤ ਛਾਉਣੀ ਦੇ ਖ਼ਾਲਸਾ ਗੁਰਦੁਆਰਾ ਤੋਂ ਆਜ਼ਾਦ ਚੌਕ ਤੱਕ ਡੋਰ-...
Ad Position 24