20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਥਾਣਾ ਅਨੰਦ ਵਿਹਾਰ ਰੇਲਵੇ ਸਟੇਸ਼ਨ ਦੀ ਪੁਲਿਸ ਨੇ ਦੋ ਦੋਸ਼ੀਆਂ ਨੂੰ ਕੀਤਾ ਕਾਬੂ

ਨਵੀਂ ਦਿੱਲੀ, 19 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਰੇਲਵੇ ਯੂਨਿਟ ਥਾਣਾ ਅਨੰਦ ਵਿਹਾਰ ਰੇਲਵੇ ਸਟੇਸ਼ਨ ਦੀ ਪੁਲਿਸ ਨੇ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

Ad Position 21
No active advertisement
ਅਜੀਤ ਡੈਸਕ 20-10-2026
ਨਵੀਂ ਦਿੱਲੀ, 19 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਰੇਲਵੇ ਯੂਨਿਟ ਥਾਣਾ ਅਨੰਦ ਵਿਹਾਰ ਰੇਲਵੇ ਸਟੇਸ਼ਨ ਦੀ ਪੁਲਿਸ ਨੇ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੀ ਗ੍ਰਿਫ਼ਤਾਰੀ ’ਤੇ ਪੁਲਿਸ ਦੇ ਚਾਰ ਮਾਮਲੇ ਸੁਲਝੇ ਹਨ। ਪੁਲਿਸ ਨੇ ਇਨ੍ਹਾਂ ਕੋਲੋਂ 2 ਲੈਪਟਾਪ, ਇਕ ਆਈ ਪੈਡ (ਐਪਲ), ਇਕ ਕੈਮਰਾ (ਕੈਨਨ) ਬਰਾਮਦ ਕੀਤਾ ਹੈ। ਇਨ੍ਹਾਂ ਦੇ ਨਾਂਅ ਦਿਲਸ਼ਾਦ ਉਰਫ਼ ਦਿਲਕਸ਼ (23) ਹੈ ਜੋ ਕਿ ਇਸ ਸਮੇਂ ਗਾਜ਼ੀਆਬਾਦ ਰਹਿ ਰਿਹਾ ਸੀ ਪਰ ਅਸਲ ਵਾਸੀ ਬਿਹਾਰ ਦਾ ਰਹਿਣ ਵਾਲਾ ਹੈ। ਦੂਸਰੇ ਮੁਲਜ਼ਮ ਦਾ ਨਾਂਅ ਅਨੀਸ਼ (19) ਹੈ ਜੋ ਕਿ ਇਸ ਸਮੇਂ ਤਿਲਕ ਨਗਰ ਰਹਿ ਰਿਹਾ ਸੀ ਪਰ ਅਸਲ ਵਾਸੀ ਬਿਹਾਰ ਦਾ ਹੈ। ਪੁਲਿਸ ਨੂੰ ਰੇਲਗੱਡੀ ਵਿਚੋਂ ਲੈਪਟਾਪ ਦੀ ਚੋਰੀ ਦੀ ਸ਼ਿਕਾਇਤ ਮਿਲੀ ਸੀ, ਜਿਸ ਪ੍ਰਤੀ ਪੁਲਿਸ ਨੇ ਸੀ.ਸੀ.ਟੀ.ਵੀ. ਦੀ ਫੁਟੇਜ ਤੇ ਨਿਗਰਾਨੀ ਦੀ ਸਹਾਇਤਾ ਨਾਲ ਦਿਲਸ਼ਾਦ ਉਰਫ ਦਿਲਕਸ਼ ਦੀ ਪਹਿਚਾਣ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਕੀਤੀ ਪੁੱਛ-ਪੜਤਾਲ ਦੇ ਨਾਲ ਪੁਲਿਸ ਦੂਸਰੇ ਦੋਸ਼ੀ ਅਨੀਸ਼ ਕੋਲ ਪੁੱਜੀ ਅਤੇ ਉਸ ਨੂੰ ਵੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਇਨ੍ਹਾਂ ਤੋਂ ਚੋਰੀ ਕੀਤਾ ਸਾਮਾਨ ਬਰਾਮਦ ਕਰ ਲਿਆ। ਪੁਲਿਸ ਨੇ ਮਾਮਲਾ ਦਰਜ ਕਰ ਕੇ ਇਨ੍ਹਾਂ ਤੋਂ ਹੋਰ ਵੀ ਪੁੱਛ-ਪੜਤਾਲ ਕਰ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਮੁਕੱਦਮੇ ਵਿਚ ਲੋੜੀਂਦਾ ਵਿਅਕਤੀ ਮੱਧ ਪ੍ਰਦੇਸ਼ ਤੋਂ ਗ੍ਰਿਫ਼ਤਾਰ ਅਗਲੀ ਖ਼ਬਰ ਆਰਸ਼ੀ ਗੁਪਤਾ ਰੋਟੈਕਸ ਮੈਕਸ ਚੈਲੇਂਜ ਮਿੰਨੀ ਖ਼ਿਤਾਬ ਜਿੱਤਣ ਵਾਲੀ ਦੁਨੀਆ ਦੀ ਸਭ ਤੋਂ ਘੱਟ ਉਮਰ ਦੀ ਖਿਡਾਰਨ ਬਣੀ
Ad Position 24