19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਮੁਕੱਦਮੇ ਵਿਚ ਲੋੜੀਂਦਾ ਵਿਅਕਤੀ ਮੱਧ ਪ੍ਰਦੇਸ਼ ਤੋਂ ਗ੍ਰਿਫ਼ਤਾਰ

ਨਵੀਂ ਦਿੱਲੀ, 19 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਥਾਣਾ ਨੱਬੀ ਕਰੀਮ, ਦਿੱਲੀ ਦੇ ਥਾਣੇ ਦੀ ਪੁਲਿਸ ਨੇ ਮੱਧ ਪ੍ਰਦੇਸ਼ ਤੋਂ ਇਕ ਮੁਲਾਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਦੇ ਕਿ ਗ਼ੈਰ-ਜ਼ਮਾਨਤੀ ਵਾਰੰਟ ਅਦਾਲਤ ਨੇ ਜਾਰੀ ਕੀਤੇ ਹੋਏ ਸਨ।

Ad Position 21
No active advertisement
ਪੁਲਿਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ। 20-10-2026
ਨਵੀਂ ਦਿੱਲੀ, 19 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਥਾਣਾ ਨੱਬੀ ਕਰੀਮ, ਦਿੱਲੀ ਦੇ ਥਾਣੇ ਦੀ ਪੁਲਿਸ ਨੇ ਮੱਧ ਪ੍ਰਦੇਸ਼ ਤੋਂ ਇਕ ਮੁਲਾਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਦੇ ਕਿ ਗ਼ੈਰ-ਜ਼ਮਾਨਤੀ ਵਾਰੰਟ ਅਦਾਲਤ ਨੇ ਜਾਰੀ ਕੀਤੇ ਹੋਏ ਸਨ। ਇਹ ਪੁਲਿਸ ਨੂੰ ਇਕ ਮੁਕੱਦਮੇ ਵਿਚ ਲੋੜੀਂਦਾ ਸੀ ਕਿਉਂਕਿ ਇਹ ਅਦਾਲਤੀ ਕਾਰਵਾਈ ਤੋਂ ਡਰਦਾ ਭੱਜ ਗਿਆ ਸੀ। ਇਹ ਮਾਮਲਾ ਦੋ ਨਾਬਾਲਗ ਬੱਚਿਆਂ ਦੇ ਨਾਲ ਕਥਿਤ ਸ਼ੋਸ਼ਣ ਨਾਲ ਜੁੜਿਆ ਹੋਇਆ ਸੀ। ਇਨ੍ਹਾਂ ਬੱਚਿਆਂ ਤੋਂ ਜ਼ਬਰਦਸਤੀ ਇਕ ਹੋਟਲ ਵਿਚ ਕੰਮ ਕਰਵਾਇਆ ਜਾ ਰਿਹਾ ਸੀ। ਇਸ ਨੂੰ ਲੱਭਣ ਲਈ ਪੁਲਿਸ ਨੇ ਬਹੁਤ ਕੋਸ਼ਿਸ਼ ਕੀਤੀ ਪਰ ਇਹ ਨਹੀਂ ਮਿਲਿਆ। ਇਸ ਮੁਲਜ਼ਮ ਦਾ ਨਾਂਅ ਦਲੀਪ ਸਿੰਘ (23) ਹੈ ਜੋ ਕਿ ਜ਼ਿਲ੍ਹਾ ਮੋਰੈਨਾ (ਮੱਧ ਪ੍ਰਦੇਸ਼) ਦਾ ਰਹਿਣ ਵਾਲਾ ਹੈ। ਪੁਲਿਸ ਵਲੋਂ ਕੀਤੇ ਗਏ ਯਤਨਾਂ ਵਿਚ ਪੁਲਿਸ ਨੂੰ ਪਤਾ ਲੱਗਾ ਕਿ ਇਹ ਮੁਲਜ਼ਮ ਮੱਧ ਪ੍ਰਦੇਸ਼ ਪਿੰਡ ਗੁਲਾਬਪੁਰ ਵਿਖੇ ਮੌਜੂਦ ਹੈ। ਪੁਲਿਸ ਨੇ ਮੱਧ ਪ੍ਰਦੇਸ਼ ਦੀ ਪੁਲਿਸ ਦੀ ਮਦਦ ਨਾਲ ਦਲੀਪ ਸਿੰਘ ਨੂੰ ਪਿੰਡ ਗੁਲਾਬਪੁਰ ਤੋਂ ਗ੍ਰਿਫ਼ਤਾਰ ਕਰ ਲਿਆ। ਪੁਲਿਸ ਹੁਣ ਅਗਲੀ ਕਾਰਵਾਈ ਕਰ ਰਹੀ ਹੈ ਤੇ ਉਸ ਦਾ ਮੈਡੀਕਲ ਕਰਾ ਕੇ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਦਿਹਾੜਾ ਮਨਾਇਆ ਅਗਲੀ ਖ਼ਬਰ ਥਾਣਾ ਅਨੰਦ ਵਿਹਾਰ ਰੇਲਵੇ ਸਟੇਸ਼ਨ ਦੀ ਪੁਲਿਸ ਨੇ ਦੋ ਦੋਸ਼ੀਆਂ ਨੂੰ ਕੀਤਾ ਕਾਬੂ
Ad Position 24