22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਪੁਲਿਸ ਸ਼ਹੀਦੀ ਦਿਵਸ ‘ਤੇ ਜ਼ਿਲ੍ਹਾ ਪੁਲਿਸ ਲਾਈਨ ਜਗਾਧਰੀ ਵਿਖੇ ਖੂਨਦਾਨ ਕੈਂਪ

ਯਮੁਨਾਨਗਰ, 21 ਅਕਤੂਬਰ (ਗੁਰਦਿਆਲ ਸਿੰਘ ਨਿਮਰ)- ਪੁਲਿਸ ਸ਼ਹੀਦੀ ਦਿਵਸ ‘ਤੇ ਜ਼ਿਲ੍ਹਾ ਪੁਲਿਸ ਲਾਈਨ ਜਗਾਧਰੀ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿਚ 80 ਯੂਨਿਟ ਖੂਨ ਇਕੱਠਾ ਕੀਤਾ ਗਿਆ, ਸਟੈਮ ਸੈੱਲ ਦਾਨ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਵੀ ਯਤਨ ਕੀਤੇ ਗਏ। ਇਕ ਪੁਲਿਸ ਬੁਲਾਰੇ ਨੇ ਦੱਸਿਆ ਕਿ ਪੁਲਿਸ ਸ਼ਹੀਦੀ ਦਿਵਸ ਮਨਾਉਣ ਲਈ 21 ਅਕਤੂਬਰ ਨੂੰ ਜ਼ਿਲ੍ਹਾ ਪੁਲਿਸ ਲਾਈਨ ਜਗਾਧਰੀ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ।

Ad Position 21
No active advertisement
ਅਜੀਤ ਡੈਸਕ 22-10-2026
ਯਮੁਨਾਨਗਰ, 21 ਅਕਤੂਬਰ (ਗੁਰਦਿਆਲ ਸਿੰਘ ਨਿਮਰ)- ਪੁਲਿਸ ਸ਼ਹੀਦੀ ਦਿਵਸ ‘ਤੇ ਜ਼ਿਲ੍ਹਾ ਪੁਲਿਸ ਲਾਈਨ ਜਗਾਧਰੀ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿਚ 80 ਯੂਨਿਟ ਖੂਨ ਇਕੱਠਾ ਕੀਤਾ ਗਿਆ, ਸਟੈਮ ਸੈੱਲ ਦਾਨ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਵੀ ਯਤਨ ਕੀਤੇ ਗਏ। ਇਕ ਪੁਲਿਸ ਬੁਲਾਰੇ ਨੇ ਦੱਸਿਆ ਕਿ ਪੁਲਿਸ ਸ਼ਹੀਦੀ ਦਿਵਸ ਮਨਾਉਣ ਲਈ 21 ਅਕਤੂਬਰ ਨੂੰ ਜ਼ਿਲ੍ਹਾ ਪੁਲਿਸ ਲਾਈਨ ਜਗਾਧਰੀ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਪੁਲਿਸ ਸੁਪਰਡੈਂਟ ਕਮਲਦੀਪ ਗੋਇਲ ਦੀ ਅਗਵਾਈ ਹੇਠ ਕਰਵਾਏ ਇਸ ਕੈਂਪ ਨੂੰ ਸਮਾਈਲ ਫਾਊਂਡੇਸ਼ਨ ਤੇ ਸਵਾਮੀ ਵਿਵੇਕਾਨੰਦ ਬਲੱਡ ਸੈਂਟਰ ਦੁਆਰਾ ਸਹਿਯੋਗ ਦਿੱਤਾ ਗਿਆ ਸੀ। ਕੈਂਪ ਵਿਚ ਵਧੀਕ ਪੁਲਿਸ ਸੁਪਰਡੈਂਟ ਅਸ਼ੀਸ਼ ਚੌਧਰੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਪੁਲਿਸ ਕਰਮਚਾਰੀਆਂ ਤੇ ਹੋਰ ਖੂਨਦਾਨੀਆਂ ਨੇ ਆਪਣੀ ਸਮਾਜਿਕ ਜ਼ਿੰਮੇਵਾਰੀ ਨੂੰ ਪੂਰਾ ਕਰਦੇ ਹੋਏ ਉਤਸ਼ਾਹ ਨਾਲ ਖੂਨਦਾਨ ਕੀਤਾ। ਮੁੱਖ ਮਹਿਮਾਨ ਵਧੀਕ ਪੁਲਿਸ ਸੁਪਰਡੈਂਟ ਅਸ਼ੀਸ਼ ਚੌਧਰੀ ਨੇ ਸਾਰੇ ਦਾਨੀਆਂ ਦਾ ਧੰਨਵਾਦ ਕੀਤਾ। ਸਮਾਈਲ ਫਾਊਂਡੇਸ਼ਨ ਦੇ ਪ੍ਰਧਾਨ ਡਾ. ਸੰਜੀਵ ਮਹਿਤਾ ਤੇ ਅਜੇ ਪੋਸਵਾਲ ਨੇ ਕੈਂਪ ਦੇ ਸਫਲ ਪ੍ਰੋਗਰਾਮ ਵਿਚ ਵਿਸ਼ੇਸ਼ ਸਹਿਯੋਗ ਦਿੱਤਾ। ਸਵਾਮੀ ਵਿਵੇਕਾਨੰਦ ਬਲੱਡ ਸੈਂਟਰ ਤੋਂ ਕਮਲ ਪੰਘਾਲ, ਯਸ਼ਵਿੰਦਰ ਕੰਬੋਜ, ਹਿਮਾਂਸ਼ੀ, ਗੌਰਵ, ਨਸੀਮ, ਅਭਿਸ਼ੇਕ ਤੇ ਸੌਰਭ ਕਸ਼ਯਪ ਨੇ ਖੂਨ ਇਕੱਠਾ ਕਰਨ ਵਿਚ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ। ਇਸ ਤੋਂ ਇਲਾਵਾ, ਦਾਤਰੀ ਫਾਊਂਡੇਸ਼ਨ ਤੋਂ ਯੋਗੇਸ਼ ਮਲਹੋਤਰਾ ਅਤੇ ਪ੍ਰਦੀਪ ਕੁਮਾਰ ਨੇ ਵੀ ਸਟੈਮ ਸੈੱਲ ਦਾਨ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਕੈਂਪ ਵਿਚ ਸਵੈ-ਇੱਛਾ ਨਾਲ ਕੰਮ ਕੀਤਾ।
Ad Position 22
No active advertisement
ਪਿਛਲੀ ਖ਼ਬਰ ਬੂਟਿਆਂ ਦੀ ਸੰਭਾਲ ਤੇ ਲਗਾਉਣ ਦੇ ਤਰੀਕਿਆਂ ’ਤੇ ਇੱਕ ਦਿਨਾ ਵਰਕਸ਼ਾਪ ਕਰਵਾਈ ਅਗਲੀ ਖ਼ਬਰ ਸਰਕਾਰੀ ਸੈਕੰਡਰੀ (ਲੜਕੇ) ਸਕੂਲ ਰਤੀਆ ਵਿਖੇ ਦੁਸਹਿਰਾ ਮਨਾਇਆ
Ad Position 24