ਧਾਰਮਿਕ ਆਗੂ ਬਾਲ ਵਿਆਹ ਨੂੰ ਰੋਕਣ ਵਿਚ ਫ਼ੈਸਲਾਕੁਨ ਭੂਮਿਕਾ ਨਿਭਾ ਸਕਦੇ ਹਨ - ਭੂਵਨ ਰਿਭੂ
ਨਵੀਂ ਦਿੱਲੀ,27 ਅਕਤੂਬਰ(ਜਗਤਾਰ ਸਿੰਘ)- ਗਲੋਬਲ ਕੈਥੋਲਿਕ ਕਾਂਗਰਸ ਨੇ “ਬਾਲ ਵਿਆਹ ਮੁਕਤ ਵਿਸ਼ਵ” ਮੁਹਿੰਮ ਦਾ ਸਮਰਥਨ ਕੀਤਾ ਹੈ। ਇਸ ਸਬੰਧੀ ਹੋਈ ਇੱਕ ਕਾਨਫ਼ਰੰਸ ਵਿਚ 44 ਦੇਸ਼ਾਂ ਦੇ ਪ੍ਰਮੁੱਖ ਈਸਾਈ ਧਾਰਮਿਕ ਆਗੂਆਂ ਨੇ ਹਿੱਸਾ ਲਿਆ।
ਗ
ਗਲੋਬਲ ਕੈਥੋਲਿਕ ਕਾਂਗਰਸ ਦੀ ਕਾਨਫ਼ਰੰਸ ਵਿਚ ਸ਼ਿਰਕਤ ਕਰਦੇ ਹੋਏ ਵੱਖ ਵੱਖ ਦੇਸ਼ਾਂ ਦੇ ਈਸਾਈ ਧਰਮ ਦੇ ਆਗੂ। ਅਜੀਤ ਤਸਵੀਰ
28-10-2026
ਨਵੀਂ ਦਿੱਲੀ,27 ਅਕਤੂਬਰ(ਜਗਤਾਰ ਸਿੰਘ)- ਗਲੋਬਲ ਕੈਥੋਲਿਕ ਕਾਂਗਰਸ ਨੇ “ਬਾਲ ਵਿਆਹ ਮੁਕਤ ਵਿਸ਼ਵ” ਮੁਹਿੰਮ ਦਾ ਸਮਰਥਨ ਕੀਤਾ ਹੈ। ਇਸ ਸਬੰਧੀ ਹੋਈ ਇੱਕ ਕਾਨਫ਼ਰੰਸ ਵਿਚ 44 ਦੇਸ਼ਾਂ ਦੇ ਪ੍ਰਮੁੱਖ ਈਸਾਈ ਧਾਰਮਿਕ ਆਗੂਆਂ ਨੇ ਹਿੱਸਾ ਲਿਆ। ਡੈਲੀਗੇਟਾਂ ਨੇ ਆਪਣੇ ਭਾਈਚਾਰਿਆਂ ਵਿਚ ਬਾਲ ਵਿਆਹ ਵਿਰੁੱਧ ਲੜਨ ਦਾ ਪ੍ਰਣ ਲਿਆ। ਬਾਲ ਅਧਿਕਾਰਾਂ ਦੀ ਰੱਖਿਆ ਲਈ ਕੰਮ ਕਰਨ ਵਾਲੀ ਇੱਕ ਸਿਵਲ ਸੋਸਾਇਟੀ ਸੰਸਥਾ, ਜਸਟ ਰਾਈਟਸ ਫ਼ਾਰ ਚਿਲਡਰਨ (ਜੇਆਰਸੀ) ਨੇ 2030 ਤੱਕ ਬਾਲ ਵਿਆਹ ਨੂੰ ਖ਼ਤਮ ਕਰਨ ਦੇ ਟੀਚੇ ਨਾਲ ਇਸ ਗਲੋਬਲ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਜੇਆਰਸੀ ਆਪਣੀ ਬਾਲ ਵਿਆਹ ਮੁਕਤ ਵਿਸ਼ਵ ਮੁਹਿੰਮ ਰਾਹੀਂ ਦੁਨੀਆ ਭਰ ਵਿਚ ਬਾਲ ਵਿਆਹ ਨੂੰ ਖ਼ਤਮ ਕਰਨ ਲਈ ਕੰਮ ਕਰ ਰਿਹਾ ਹੈ।ਗਲੋਬਲ ਕੈਥੋਲਿਕ ਕਾਂਗਰਸ ਦੇ ਪ੍ਰਧਾਨ ਰਾਜੀਵ ਕੋਚੁਪਰਮਬਿਲ ਨੇ ਕਿਹਾ ਕਿ ਹਰ ਬੱਚਾ ਮਾਣ, ਸਿੱਖਿਆ, ਸੁਰੱਖਿਆ ਅਤੇ ਉਮੀਦ ਨਾਲ ਭਰਪੂਰ ਬਚਪਨ ਦਾ ਹੱਕਦਾਰ ਹੈ। ਬਾਲ ਵਿਆਹ ਨੂੰ ਖ਼ਤਮ ਕਰਨਾ ਸਾਡੀ ਸਮੂਹਿਕ ਨੈਤਿਕ ਜ਼ਿੰਮੇਵਾਰੀ ਹੈ। ਇਸ ਨੂੰ ਪ੍ਰਾਪਤ ਕਰਨ ਲਈ ਪਰਿਵਾਰਾਂ, ਭਾਈਚਾਰਿਆਂ ਅਤੇ ਧਾਰਮਿਕ ਸੰਸਥਾਵਾਂ ਨੂੰ ਇਕੱਠੇ ਖੜ੍ਹੇ ਹੋਣਾ ਚਾਹੀਦਾ ਹੈ। ਜਸਟ ਰਾਈਟਸ ਫਾਰ ਚਿਲਡਰਨ ਦੇ ਸੰਸਥਾਪਕ ਭੁਵਨ ਰਿਭੂ ਨੇ ਕਿਹਾ ਕਿ ਅਸੀਂ ‘ਬਾਲ ਵਿਆਹ ਮੁਕਤ ਵਿਸ਼ਵ’ ਮੁਹਿੰਮ ਲਈ ਗਲੋਬਲ ਕੈਥੋਲਿਕ ਕਾਂਗਰਸ ਦੇ ਸਮਰਥਨ ਦਾ ਦਿਲੋਂ ਸਵਾਗਤ ਕਰਦੇ ਹਾਂ। ਉਨ੍ਹਾਂ ਕਿਹਾ ਕਿ ਧਾਰਮਿਕ ਆਗੂਆਂ ਦੀ ਆਵਾਜ਼ ਵਿਚ ਸਮਾਜ ਦੀ ਜ਼ਮੀਰ ਨੂੰ ਜਗਾਉਣ ਦੀ ਸ਼ਕਤੀ ਹੈ ਅਤੇ ਉਹ ਬਾਲ ਵਿਆਹ ਨੂੰ ਰੋਕਣ ਵਿਚ ਫ਼ੈਸਲਾਕੁਨ ਭੂਮਿਕਾ ਨਿਭਾ ਸਕਦੇ ਹਨ।