28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

‘ਵੋਟ ਬਚਾਓ - ਦੇਸ਼ ਬਚਾਓ ’ ਰੈਲੀ ਲਈ ਕਰਨਾਲ ਕਾਂਗਰਸ ਨੇ ਖਿੱਚੀ ਤਿਆਰੀ

ਕਰਨਾਲ, 27 ਅਕਤੂਬਰ (ਗੁਰਮੀਤ ਸਿੰਘ ਸੱਗੂ)- ਦਿੱਲੀ ਦੇ ਰਾਮ ਲੀਲ੍ਹਾ ਮੈਦਾਨ ਵਿਚ 1 ਨਵੰਬਰ ਨੂੰ ਹੋਣ ਵਾਲੀ ‘ਵੋਟ ਬਚਾਓ-ਦੇਸ਼ ਬਚਾਓ’ ਕੌਮੀ ਰੈਲੀ ਦੀ ਸਫ਼ਲਤਾ ਲਈ ਕਰਨਾਲ ਕਾਂਗਰਸ ਨੇ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਇਸ ਸੰਬੰਧੀ ਸੈਕਟਰ-12 ਸਥਿਤ ਜਾਟ ਧਰਮਸ਼ਾਲਾ ਵਿਚ ਮੀਟਿੰਗ ਹੋਈ, ਜਿਸ ਦੀ ਪ੍ਰਧਾਨਗੀ ਏ .

Ad Position 21
No active advertisement
ਅਜੀਤ ਡੈਸਕ 28-10-2026
ਕਰਨਾਲ, 27 ਅਕਤੂਬਰ (ਗੁਰਮੀਤ ਸਿੰਘ ਸੱਗੂ)- ਦਿੱਲੀ ਦੇ ਰਾਮ ਲੀਲ੍ਹਾ ਮੈਦਾਨ ਵਿਚ 1 ਨਵੰਬਰ ਨੂੰ ਹੋਣ ਵਾਲੀ ‘ਵੋਟ ਬਚਾਓ-ਦੇਸ਼ ਬਚਾਓ’ ਕੌਮੀ ਰੈਲੀ ਦੀ ਸਫ਼ਲਤਾ ਲਈ ਕਰਨਾਲ ਕਾਂਗਰਸ ਨੇ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਇਸ ਸੰਬੰਧੀ ਸੈਕਟਰ-12 ਸਥਿਤ ਜਾਟ ਧਰਮਸ਼ਾਲਾ ਵਿਚ ਮੀਟਿੰਗ ਹੋਈ, ਜਿਸ ਦੀ ਪ੍ਰਧਾਨਗੀ ਏ . ਆਈ. ਸੀ. ਸੀ. ਆਬਜ਼ਰਵਰ ਅਤੇ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਅਨਿਲ ਚੌਧਰੀ ਨੇ ਕੀਤੀ। ਮੀਟਿੰਗ ਦਾ ਪ੍ਰਬੰਧ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਪਰਾਗ ਗਾਬਾ ਅਤੇ ਦਿਹਾਤੀ ਜ਼ਿਲ੍ਹਾ ਪ੍ਰਧਾਨ ਰਾਜੇਸ਼ ਵੈਦ ਨੇ ਕੀਤਾ। ਮੀਟਿੰਗ ਵਿਚ ਕਰਨਾਲ ਜ਼ਿਲ੍ਹੇ ਦੇ ਪੰਜਾਂ ਵਿਧਾਨ ਸਭਾ ਹਲਕਿਆਂ ਤੋਂ ਕੁੱਲ 15 00 ਗੱਡੀਆਂ ਦਿੱਲੀ ਲਿਜਾਣ ਦਾ ਟੀਚਾ ਮਿੱਥਿਆ ਗਿਆ। ਹਰੇਕ ਹਲਕੇ ਤੋਂ 300 ਗੱਡੀਆਂ ਲਿਆਉਣ ਅਤੇ ਬਲਾਕ ਤੋਂ ਬੂਥ ਪੱਧਰ ਤੱਕ ਵਰਕਰਾਂ ਨੂੰ ਲਾਮਬੰਦ ਕਰਨ ਦਾ ਸੱਦਾ ਦਿੱਤਾ ਗਿਆ। ਅਨਿਲ ਚੌਧਰੀ ਨੇ ਕਿਹਾ ਕਿ ਰੈਲੀ ਸੰਵਿਧਾਨ, ਲੋਕਤੰਤਰ ਅਤੇ ਵੋਟ ਦੇ ਅਧਿਕਾਰ ਦੀ ਰਾਖੀ ਲਈ ਮਹੱਤਵਪੂਰਨ ਮੁਹਿੰਮ ਹੈ। ਉਨ੍ਹਾਂ ਵਰਕਰਾਂ ਨੂੰ ਲੋਕਾਂ ਨੂੰ ਜਾਗਰੂਕ ਕਰਨ ਅਤੇ ਨਿਰਧਾਰਤ ਟੀਚਾ ਪੂਰਾ ਕਰਨ ਲਈ ਇਕਜੁੱਟ ਹੋ ਕੇ ਕੰਮ ਕਰਨ ਦੀ ਅਪੀਲ ਕੀਤੀ। ਸ਼ਹਿਰੀ ਜ਼ਿਲ੍ਹਾ ਪ੍ਰਧਾਨ ਪਰਾਗ ਗਾਬਾ ਨੇ ਕਿਹਾ ਕਿ ਮਹਿੰਗਾਈ, ਬੇਰੁਜ਼ਗਾਰੀ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਆਵਾਜ਼ ਬੁਲੰਦ ਕਰਨਾ ਸਮੇਂ ਦੀ ਲੋੜ ਹੈ। ਦਿਹਾਤੀ ਜ਼ਿਲ੍ਹਾ ਪ੍ਰਧਾਨ ਰਾਜੇਸ਼ ਵੈਦ ਨੇ ਵਰਕਰਾਂ ਨੂੰ ਪਿੰਡ-ਪਿੰਡ ਰੈਲੀ ਦਾ ਸੁਨੇਹਾ ਪਹੁੰਚਾਉਣ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਦਿੱਲੀ ਲਿਜਾਣ ਦਾ ਸੱਦਾ ਦਿੱਤਾ। ਹਰਿਆਣਾ ਪ੍ਰਦੇਸ਼ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਦਿਵਯਾਂਸ਼ੂ ਬੁੱਧੀਰਾਜਾ ਨੇ ਕਿਹਾ ਕਿ ਮਹਿੰਗਾਈ ਅਤੇ ਬੇਰੁਜ਼ਗਾਰੀ ਕਾਰਨ ਆਮ ਲੋਕ ਪ੍ਰੇਸ਼ਾਨ ਹਨ, ਜਦਕਿ ਸਰਕਾਰ ਲੋਕਾਂ ਦੇ ਸਵਾਲਾਂ ਦਾ ਜਵਾਬ ਦੇਣ ਦੀ ਬਜਾਏ ਵਿਰੋਧੀ ਧਿਰ ਦੀ ਆਵਾਜ਼ ਨੂੰ ਅਣਸੁਣਿਆ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਵੋਟ ਦੀ ਤਾਕਤ ਲੋਕਤੰਤਰ ਦੀ ਨੀਂਹ ਹੈ ਅਤੇ ਇਸ ਦੀ ਰਾਖੀ ਕਰਨਾ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ। ਸਾਬਕਾ ਵਿਧਾਇਕ ਰਣਧੀਰ ਗੋਲਨ ਨੇ ਵੀ ਰੈਲੀ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਮੀਟਿੰਗ ਵਿਚ ਸਾਬਕਾ ਵਿਧਾਇਕ ਸ਼ਮਸ਼ੇਰ ਸਿੰਘ ਗੋਗੀ, ਰਾਕੇਸ਼ ਕਾਂਬੋਜ, ਬਖ਼ਸ਼ੀਸ਼ ਸਿੰਘ ਵਿਰਕ ਅਤੇ ਧਰਮਪਾਲ ਗੋਂਦਰ ਤੋਂ ਇਲਾਵਾ ਬਿੰਦਰ ਪੋਸਵਾਲ, ਦਿਲਸ਼ੇਰ ਡਾਚਰ, ਲਲਿਤ ਆਹੂਜਾ, ਪੰਕਜ ਗਾਬਾ, ਸੰਦੀਪ ਮਹਾਜਨ, ਹਰੀ ਰਾਮ ਸਾਂਬਾ, ਪੱਪੂ ਲਾਠਰ, ਭੁੱਪੀ ਲਾਠਰ, ਰਜਤ ਲਾਠਰ, ਸ਼ੇਰ ਪ੍ਰਤਾਪ ਸ਼ੇਰੀ, ਰਘੁਵੀਰ ਸੰਧੂ, ਨਾਹਰ ਸਿੰਘ ਸੰਧੂ, ਸਤਪਾਲ ਰੋਡ, ਧਰਮਪਾਲ ਕੌਸ਼ਿਕ, ਰਾਜੀਵ ਗੋਂਦਰ, ਸੁਰਿੰਦਰ ਨੰਬਰਦਾਰ, ਨਵਜੋਤ ਕਸ਼ਯਪ, ਸਪਨਾ ਰਾਣਾ, ਰਿਸ਼ਾ ਨੈਨ, ਗੁਰਵਿੰਦਰ ਕੌਰ, ਗੁਰਮੀਤ ਸਿੰਘ, ਰੌਬਿਨ ਮਾਈਕਲ, ਸੁਮਿਤ ਮਢਾਨ, ਅਮਿਤ ਬਰਾਣਾ, ਵਿਨੋਦ ਸ਼ਰਮਾ, ਪਰਵੀਨ ਪੁਨੀਆ, ਐਡਵੋਕੇਟ ਸੁਰੇਸ਼ ਚੌਧਰੀ, ਸੋਨੀ ਸ਼ਰਮਾ, ਪੰਕਜ ਪਾਲ, ਕਪਿਲ ਠਾਕੁਰ, ਮਾਣਿਕ ਸੇਠੀ, ਬਿਜੇਂਦਰ ਖੋਖਰ ਅਤੇ ਜਤਿੰਦਰ ਪੰਚਾਲ ਸਮੇਤ ਕਈ ਕਾਂਗਰਸੀ ਆਗੂ ਤੇ ਵਰਕਰ ਮੌਜੂਦ ਸਨ। ਕਾਂਗਰਸੀ ਆਗੂਆਂ ਨੇ ਵਰਕਰਾਂ ਅਤੇ ਆਮ ਲੋਕਾਂ ਨੂੰ 1 ਨਵੰਬਰ ਨੂੰ ਦਿੱਲੀ ਦੇ ਰਾਮ ਲੀਲ੍ਹਾ ਮੈਦਾਨ ਪਹੁੰਚ ਕੇ ‘ਵੋਟ ਬਚਾਓ-ਦੇਸ਼ ਬਚਾਓ’ ਰੈਲੀ ਵਿਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ 30 ਨੂੰ ਅਗਲੀ ਖ਼ਬਰ ਨਗਰ ਨਿਗਮ ਚਨੇਤੀ ’ਚ ਖਾਲੀ ਜ਼ਮੀਨ ਨੂੰ ਪੰਜ ਸਾਲਾਂ ਲਈ ਲੀਜ਼ ’ਤੇ ਦੇਵੇਗਾ ਪੰਜਾਬ ਸਰਕਾਰ ਵਲੋਂ ਲਿਖਤੀ ਅਤੇ ਫਿਜ਼ੀਕਲ ਦੀ...
Ad Position 24