ਸਕੂਲ ਨੇ ਸਾਲਾਨਾ ਸਮਾਗਮ ਮਨਾਇਆ
ਨਵੀਂ ਦਿੱਲੀ, 29 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਸਰਕਾਰੀ ਸਹਿ-ਸਿੱਖਿਆ ਸਰਵੋਦਿਆ ਵਿਦਿਆਲਿਆ ਰਾਮਪੁਰਾ ਦਿੱਲੀ ਵਿਖੇ ਸਾਲਾਨਾ ਸਮਾਗਮ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ, ਇਸ ਵਿਚ ਸਿੱਖਿਆ ਵਿਭਾਗ ਦੇ ਜ਼ੋਨ- II ਦੇ ਉਪ ਸਿੱਖਿਆ ਨਿਰਦੇਸ਼ਕ ਯੋਗੇਸ਼ ਅਗਰਵਾਲ ਅਤੇ ਐਸ.
ਨਵੀਂ ਦਿੱਲੀ, 29 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਸਰਕਾਰੀ ਸਹਿ-ਸਿੱਖਿਆ ਸਰਵੋਦਿਆ ਵਿਦਿਆਲਿਆ ਰਾਮਪੁਰਾ ਦਿੱਲੀ ਵਿਖੇ ਸਾਲਾਨਾ ਸਮਾਗਮ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ, ਇਸ ਵਿਚ ਸਿੱਖਿਆ ਵਿਭਾਗ ਦੇ ਜ਼ੋਨ- II ਦੇ ਉਪ ਸਿੱਖਿਆ ਨਿਰਦੇਸ਼ਕ ਯੋਗੇਸ਼ ਅਗਰਵਾਲ ਅਤੇ ਐਸ.ਪੀ.ਈ. ਕਾਮਿਨੀ ਰਾਵਤ ਵਿਸ਼ੇਸ਼ ਮਹਿਮਾਨ ਅਤੇ ਵਿਧਾਇਕ ਤਿਲਕ ਰਾਮ ਗੁਪਤਾ ਮੁੱਖ ਮਹਿਮਾਨ ਸਨ। ਇਨ੍ਹਾਂ ਸਭ ਦਾ ਸਕੂਲ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਡਾ. ਸੁਨੀਲ ਕੁਮਾਰ ਅਰੋੜਾ ਨੇ ਸਕੂਲ ਦੀਆਂ ਵਿੱਦਿਅਕ ਤੇ ਖੇਡਾਂ ਦੀਆਂ ਪ੍ਰਾਪਤੀਆਂ ਬਾਰੇ ਵਿਸਥਾਰ ਨਾਲ ਰਿਪੋਰਟ ਪੜ੍ਹੀ। ਉਨ੍ਹਾਂ ਦੱਸਿਆ ਕਿ ਸਕੂਲ ਦੇ ਮਿਹਨਤੀ ਸਟਾਫ਼ ਦੇ ਸਦਕੇ ਬੋਰਡ ਦੀਆਂ ਕਲਾਸ ਦਾ ਸ਼ਾਨਦਾਰ ਨਤੀਜਾ ਆਇਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸਕੂਲ ਦੇ ਵਿਦਿਆਰਥੀ ਨੇ ਮੈਟਲ ਮੈਥ ’ਚੋਂ ਰਾਜ ਪੱਧਰ ’ਤੇ ਦੂਸਰਾ ਸਥਾਨ ਪ੍ਰਾਪਤ ਕੀਤਾ ਅਤੇ ਖੇਡਾਂ ਦੇ ਖੇਤਰ ਵਿਚ ਵਿਦਿਆਰਥੀਆਂ ਨੇ ਕੌਮੀ ਅਤੇ ਰਾਜ ਪੱਧਰ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਵਿਧਾਇਕ ਤਿਲਕ ਰਾਮ ਗੁਪਤਾ ਨੇ ਸਕੂਲ ਦੇ ਪੂਰੇ ਸਟਾਫ਼ ਨੂੰ ਪ੍ਰਾਪਤੀਆਂ ਪ੍ਰਤੀ ਮੁਬਾਰਕਬਾਦ ਦਿੱਤੀ। ਉਨ੍ਹਾਂ ਸਕੂਲ ਦੀ ਨਵੀਂ ਇਮਾਰਤ ਪ੍ਰਤੀ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਸਕੂਲ ਵਲੋਂ ਇਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।