50 ਹਜ਼ਾਰ ਦਾ ਇਨਾਮੀ ਮੁਲਜ਼ਮ ਚੜ੍ਹਿਆ ਪੁਲਿਸ ਅੜਿੱਕੇ
ਨਵੀਂ ਦਿੱਲੀ, 2 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)-ਅਪਰਾਧ ਸ਼ਾਖਾ ਵਲੋਂ ‘ਗੋਲਫ਼ ਲਿੰਕਸ’ ਇਲਾਕੇ ਵਿਚ ਹਥਿਆਰਬੰਦ ਡਾਕੇ ਦੀ ਸਨਸਨੀਖੇਜ਼ ਘਟਨਾ ਵਿਚ ਲੋੜੀਂਦੇ ਫਰਾਰ ਅਤੇ 50 ਹਜ਼ਾਰ ਦੇ ਇਨਾਮੀ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਨਵੀਂ ਦਿੱਲੀ, 2 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)-ਅਪਰਾਧ ਸ਼ਾਖਾ ਵਲੋਂ ‘ਗੋਲਫ਼ ਲਿੰਕਸ’ ਇਲਾਕੇ ਵਿਚ ਹਥਿਆਰਬੰਦ ਡਾਕੇ ਦੀ ਸਨਸਨੀਖੇਜ਼ ਘਟਨਾ ਵਿਚ ਲੋੜੀਂਦੇ ਫਰਾਰ ਅਤੇ 50 ਹਜ਼ਾਰ ਦੇ ਇਨਾਮੀ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਦਾ ਨਾਂਅ ਸੁਸ਼ੀਲ ਕੁਮਾਰ (22) ਹੈ, ਜਿਸ ਨੂੰ ਬਿਹਾਰ ਦੇ ਮਧੂਬਨੀ ਇਲਾਕੇ ਵਿਚੋਂ ਫੜਿਆ, ਇਸ ਨੇ ਪਾਸ ਇਲਾਕੇ (ਨਵੀਂ ਦਿੱਲੀ) ਦੇ ਇਕ ਕਾਰੋਬਾਰੀ ਦੇ ਘਰ ’ਤੇ ਡਾਕਾ ਮਾਰਿਆ ਸੀ। ਇਹ ਮਾਮਲਾ 16 ਅਪ੍ਰੈਲ 2026 ਦਾ ਹੈ ਜਦੋਂ ਇਹ ਘਟਨਾ ਵਾਪਰੀ। ਸੁਸ਼ੀਲ ਕੁਮਾਰ ਇਸੇ ਕਾਰੋਬਾਰੀ ਦੇ ਘਰ ਵਿਚ ਘਰੇਲੂ ਨੌਕਰ ਵਜੋਂ ਕੰਮ ਕਰਦਾ ਸੀ। ਇਸ ਦੇ ਹੋਰ ਸਾਥੀਆਂ ਨੂੰ ਪਹਿਲਾਂ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ। ਇਹ ਡਾਕਾ ਸੁਸ਼ੀਲ ਕੁਮਾਰ ਦੀ ਮਿਲੀਭੁਗਤ ਦੇ ਨਾਲ ਮਾਰਿਆ ਗਿਆ ਸੀ ਅਤੇ ਇਹ ਘਰ ਵਿਚੋਂ ਤਕਰੀਬਨ 35 ਲੱਖ ਰੁਪਏ ਦੇ ਗਹਿਣੇ ਲੈ ਗਏ ਸਨ। ਸੁਸ਼ੀਲ ਕੁਮਾਰ ਪੁਲਿਸ ਤੋਂ ਬਚਦਾ ਰਿਹਾ ਅਤੇ ਅਖ਼ੀਰ ਅਦਾਲਤ ਨੇ ਇਸ ਦੇ ਵਿਰੁੱਧ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਸਨ ਅਤੇ ਨਾਲ ਹੀ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (ਬੀ.ਐਨ.ਐਸ.ਐਸ.) ਦੀ ਧਾਰਾ 84 ਦੇ ਅਧੀਨ ਕਾਰਵਾਈ ਸ਼ੁਰੂ ਕੀਤੀ ਅਤੇ ਨਾਲ ਹੀ ਇਸ ਨੂੰ ਫੜਨ ਲਈ 50 ਹਜ਼ਾਰ ਰੁਪਏ ਦਾ ਇਨਾਮ ਵੀ ਐਲਾਨਿਆ ਸੀ। ਅਪਰਾਧ ਸ਼ਾਖਾ ਨੂੰ ਸੁਸ਼ੀਲ ਕੁਮਾਰ ਦੇ ਬਿਹਾਰ ਦੇ ਮਧੂਬਨੀ ਵਿਖੇ ਹੋਣ ਦੀ ਜਾਣਕਾਰੀ ਮਿਲੀ ਅਤੇ ਟੀਮ ਨੇ ਉੱਥੇ ਜਾ ਕੇ ਇਸ ਨੂੰ ਕਾਬੂ ਕਰ ਲਿਆ। ਪੁਲਿਸ ਇਸ ਤੋਂ ਪੁੱਛ-ਪੜਤਾਲ ਕਰ ਰਹੀ ਹੈ।