03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਦਿੱਲੀ ’ਚ ਵਧ ਰਿਹੈ ਹਵਾ ਪ੍ਰਦੂਸ਼ਣ

ਨਵੀਂ ਦਿੱਲੀ, 2 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਪਿਛਲੇ ਦਿਨੀਂ ਹੋਈ ਬਾਰਿਸ਼ ਦੇ ਕਾਰਨ ਪ੍ਰਦੂਸ਼ਣ ਵਿਚ ਕਮੀ ਹੋ ਗਈ ਸੀ ਅਤੇ ਹੁਣ ਕੇਂਦਰੀ ਪ੍ਰਦੂਸ਼ਣ ਨਿਯੰਤਰਣ ਬੋਰੜ ਦੇ ਅਨੂਸਾਰ ਅਕਸ਼ੇ ਧਾਮ ਮੰਦਰ ਦੇ ਨਜ਼ਦੀਕ ਦੇ ਇਲਾਕਿਆਂ ਵਿਚ ਹਵਾ ਗੁਣਵੰਤਾ ਸੂਚਕ ਅੰਕ 349 ਹੋ ਗਿਆ ਹੈ, ਜਿਸ ਨੂੰ ਕਿ ਖ਼ਰਾਬ ਸ਼੍ਰੇਣੀ ਵਿਚ ਰੱਖਿਆ ਗਿਆ ਹੈ।

Ad Position 21
No active advertisement
ਅਜੀਤ ਡੈਸਕ 03-11-2026
ਨਵੀਂ ਦਿੱਲੀ, 2 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਪਿਛਲੇ ਦਿਨੀਂ ਹੋਈ ਬਾਰਿਸ਼ ਦੇ ਕਾਰਨ ਪ੍ਰਦੂਸ਼ਣ ਵਿਚ ਕਮੀ ਹੋ ਗਈ ਸੀ ਅਤੇ ਹੁਣ ਕੇਂਦਰੀ ਪ੍ਰਦੂਸ਼ਣ ਨਿਯੰਤਰਣ ਬੋਰੜ ਦੇ ਅਨੂਸਾਰ ਅਕਸ਼ੇ ਧਾਮ ਮੰਦਰ ਦੇ ਨਜ਼ਦੀਕ ਦੇ ਇਲਾਕਿਆਂ ਵਿਚ ਹਵਾ ਗੁਣਵੰਤਾ ਸੂਚਕ ਅੰਕ 349 ਹੋ ਗਿਆ ਹੈ, ਜਿਸ ਨੂੰ ਕਿ ਖ਼ਰਾਬ ਸ਼੍ਰੇਣੀ ਵਿਚ ਰੱਖਿਆ ਗਿਆ ਹੈ। ਦੋ ਦਿਨ ਪਹਿਲਾਂ ਦਿੱਲੀ ਦਾ ਔਸਤ ਏ.ਕਿਊ.ਆਈ. 117 ਯਾਨੀ ਮੱਧ ਸ਼੍ਰੇਣੀ ਵਿਚ ਸੀ, ਜੋ ਕਿ ਅਗਲੇ ਦਿਨ 261 ਤੋਂ ਪਾਰ ਚਲਾ ਗਿਆ। ਕੇਂਦਰੀ ਪ੍ਰਦੂਸ਼ਣ ਨਿਯੰਤਰਣ ਬੋਰਡ ਦੇ ਨਿਗਰਾਨੀ ਕੇਂਦਰਾਂ ਦੇ ਅੰਕੜਿਆਂ ਦੇ ਅਨੁਸਾਰ ਦਿੱਲੀ ਵਿਚ ਕੁਲ 59 ਨਿਗਰਾਨੀ ਕੇਂਦਰਾਂ ਦੇ ਵਿਚੋਂ 43 ’ਤੇ ਹਵਾ ਖ਼ਰਾਬ ਤੋਂ ਬੇਹੱਦ ਖ਼ਰਾਬ ਸ਼੍ਰੇਣੀ ਵਿਚ ਦਰਜ ਕੀਤੀ ਗਈ। ਆਈ.ਆਈ.ਟੀ.ਐਸ. ਦੇ ਪੂਰਵ ਅਨੁਮਾਨ ਦੇ ਅਨੁਸਾਰ ਦਿੱਲੀ ਦੇ ਪ੍ਰਦੂਸ਼ਣ ਵਿਚ ਪਰਾਲੀ ਸਾੜਨ ਦਾ ਯੋਗਦਾਨ ਕਰੀਬ 18 ਫ਼ੀਸਦੀ ਰਹਿਣ ਦਾ ਅੰਦਾਜ਼ਾ ਸੀ ਅਤੇ ਐਤਵਾਰ (01 ਨਵੰਬਰ) ਨੂੰ ਉੱਤਰ ਪੱਛਮੀ ਦਿਸ਼ਾ ਵਿਚ ਚੱਲੀਆਂ ਹਵਾਵਾਂ ਦੇ ਕਾਰਨ ਪੰਜਾਬ ਅਤੇ ਹਰਿਆਣਾ ਵਲੋਂ ਪ੍ਰਦੂਸ਼ਣ ਦਿੱਲੀ ਪੁੱਜ ਸਕਦਾ ਹੈ। ਇਸ ਤੋਂ ਇਲਾਵਾ ਗੱਡੀਆਂ ਤੋਂ ਨਿਕਲਣ ਵਾਲਾ ਧੂੰਆਂ, ਨਿਰਮਾਣ ਗਤੀਵਿਧੀਆਂ ਅਤੇ ਸਥਾਨਕ ਪ੍ਰਦੂਸ਼ਣ ਵੀ ਹਵਾ ਦੀ ਗੁਣਵੱਤਾ ਵਿਗਾੜ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਜਮਨਾ ਪਾਰ ਇਲਾਕੇ ’ਚ ਛੱਠ ਪੂਜਾ ਦੀਆਂ ਹੋ ਰਹੀਆਂ ਨੇ ਤਿਆਰੀਆਂ ਅਗਲੀ ਖ਼ਬਰ 50 ਹਜ਼ਾਰ ਦਾ ਇਨਾਮੀ ਮੁਲਜ਼ਮ ਚੜ੍ਹਿਆ ਪੁਲਿਸ ਅੜਿੱਕੇ
Ad Position 24