ਫੈਕਟਰੀ ਮਾਲਕ ਨੇ ਮ੍ਰਿਤਕਾਂ ਦੇ ਪਰਿਵਾਰਾਂ ਦੀ ਕੋਈ ਆਰਥਿਕ ਮਦਦ ਨਾ ਕੀਤੀ
ਨਵੀਂ ਦਿੱਲੀ, 2 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਮੰਗੋਲਪੁਰੀ ਇਲਾਕੇ ਵਿਚ ਬੀਤੇ ਦਿਨੀਂ ਇਕ ਫੈਕਟਰੀ ਵਿਚ ਕੰਮ ਕਰਨ ਵਾਲੇ 4 ਵਿਅਕਤੀਆਂ ਦੀ ਜਾਨ ਚਲੀ ਗਈ ਸੀ।
ਨਵੀਂ ਦਿੱਲੀ, 2 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਮੰਗੋਲਪੁਰੀ ਇਲਾਕੇ ਵਿਚ ਬੀਤੇ ਦਿਨੀਂ ਇਕ ਫੈਕਟਰੀ ਵਿਚ ਕੰਮ ਕਰਨ ਵਾਲੇ 4 ਵਿਅਕਤੀਆਂ ਦੀ ਜਾਨ ਚਲੀ ਗਈ ਸੀ। ਇਨ੍ਹਾਂ ਮਜ਼ਦੂਰਾਂ ਦੀ ਆਰਥਿਕ ਹਾਲਤ ਤਾਂ ਪਹਿਲਾਂ ਹੀ ਮੰਦੀ ਸੀ ਅਤੇ ਹੁਣ ਇਨ੍ਹਾਂ ਦੀ ਮੌਤ ਤੋਂ ਬਾਅਦ ਇਨ੍ਹਾਂ ਦੇ ਪਰਿਵਾਰਾਂ ’ਤੇ ਦੁੱਖਾਂ ਦਾ ਪਹਾੜ ਟੁੱਟਣਾ ਸ਼ੁਰੂ ਹੋ ਗਿਆ ਹੈ। ਮਰਨ ਵਾਲੇ ਅਸ਼ੋਕ ਦੇ ਪਿਤਾ ਕੋਲ ਦਿੱਲੀ ਆਉਣ ਲਈ ਪੈਸੇ ਨਹੀਂ ਸਨ ਅਤੇ ਉਨ੍ਹਾਂ ਨੇ ਕਰਜ਼ ਲਿਆ ਅਤੇ ਦਿੱਲੀ ਪੁੱਜੇ, ਬਾਕੀ ਮਰਨ ਵਾਲੇ ਤਿੰਨ ਵਿਅਕਤੀਆਂ ਦੇ ਪਰਿਵਾਰ ਵਾਲਿਆਂ ਨੂੰ ਮ੍ਰਿਤਕ ਦੇਹ ਆਪਣੇ ਪਿੰਡ ਲੈ ਕੇ ਜਾਣ ਲਈ ਕਿਤੋਂ ਵੀ ਆਰਥਿਕ ਸਹਾਇਤਾ ਨਹੀਂ ਮਲੀ ਅਤੇ ਫੈਕਟਰੀ ਦੇ ਮਾਲਕ ਨੇ ਵੀ ਉਨ੍ਹਾਂ ਦੀ ਗੱਲ ਨਾ ਸੁਣ ਕੇ ਆਪਣਾ ਮੋਬਾਈਲ ਹੀ ਬੰਦ ਕਰ ਦਿੱਤਾ। ਇਨ੍ਹਾਂ ਮਰਨ ਵਾਲਿਆਂ ਦਾ ਪੋਸਟ ਮਾਰਟਮ ਕੀਤਾ ਗਿਆ। ਤਿੰਨ ਵਿਅਕਤੀਆਂ ਦੇ ਮ੍ਰਿਤਕ ਦੇਹ ਕਿਵੇਂ ਨਾ ਕਿਵੇਂ ਉਸ ਦੇ ਮਾਪੇ ਆਪਣੇ ਪਿੰਡ ਲੈ ਗਏ। ਮਰਨ ਵਾਲੇ ਅਸ਼ੋਕ ਦੇ ਪਿਤਾ ਕੋਲ ਪੈਸੇ ਨਾ ਹੋਣ ਕਰਕੇ ਉਹ ਕਰਜ਼ਾ ਲੈ ਕੇ ਦਿੱਲੀ ਪੁੱਜੇ ਅਤੇ ਆਪਣੇ ਪੁੱਤਰ ਦੀ ਮ੍ਰਿਤਕ ਦੇਹ ਪਿੰਡ ਲੈ ਕੇ ਰਵਾਨਾ ਹੋਏ ਹਨ। ਚਾਰੇ ਵਿਅਕਤੀਆਂ ਦੇ ਪਰਿਵਾਰਾਂ ਨੂੰ ਆਪਣੇ ਬੰਦਿਆਂ ਦੇ ਚਲੇ ਜਾਣ ਦਾ ਬਹੁਤ ਗ਼ਮ ਹੈ, ਪ੍ਰੰਤੂ ਆਰਥਿਕ ਮਦਦ ਦਾ ਵੀ ਇੰਤਜ਼ਾਰ ਹੈ।