ਟੈਕਨੀਸ਼ੀਅਨ ਮੀਟ-2026 ਦਾ ਆਯੋਜਨ
ਨਵੀਂ ਦਿੱਲੀ, 3 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਸ਼ਾਹਦਰਾ ਕੇਅਰ ਹੈਲਥ ਸਿਟੀ ਅਤੇ ਸ਼ਾਰਦਾ ਹਸਪਤਾਲ ਨੇ ਗਰੇਟਰ ਨੋਇਡਾ ਵਿਖੇ ਡਾਇਲਸਿਸ ਟੈਕਨੀਸੀਅਨ ਮੀਟ 2026 ਦਾ ਆਯੋਜਨ ਕੀਤਾ।
ਨਵੀਂ ਦਿੱਲੀ, 3 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਸ਼ਾਹਦਰਾ ਕੇਅਰ ਹੈਲਥ ਸਿਟੀ ਅਤੇ ਸ਼ਾਰਦਾ ਹਸਪਤਾਲ ਨੇ ਗਰੇਟਰ ਨੋਇਡਾ ਵਿਖੇ ਡਾਇਲਸਿਸ ਟੈਕਨੀਸੀਅਨ ਮੀਟ 2026 ਦਾ ਆਯੋਜਨ ਕੀਤਾ। ਜਿਸ ਵਿਚ ਅਨੇਕਾਂ ਡਾਇਲਸਿਸ ਟੈਕਨੀਸ਼ੀਅਨਾਂ ਨੇ ਭਾਗ ਲਿਆ। ਇਸ ਵਿਚ ਕਿਡਨੀ ਦੇਖਭਾਲ ਵਿਚ ਡਾਇਲਸਿਸ ਪ੍ਰੋਫੈਸ਼ਨਲਸ ਦੀ ਬਦਲਦੀ ਭੂਮਿਕਾ ’ਤੇ ਚਰਚਾ ਕੀਤੀ ਗਈ। ‘ਬਿਹਾਈਂਡ ਦੀ ਮਸ਼ੀਨ ਦੀ ਡਾਇਲਸਿਸ ਟੈਕਨੀਸ਼ੀਅਨਸ’ ਰੋਲ ਇੰਨ ਟਰਾਂਸਪਲਾਟ ਰੈਡੀਨੈਸ’ ਦੀ ਥੀਮ ’ਤੇ ਆਧਾਰਿਤ ਇਸ ਪ੍ਰੋਗਰਾਮ ਵਿਚ ਮਰੀਜ਼ਾਂ ਦੀ ਜਾਗਰੂਕਤਾ, ਟਰਾਂਸਪਲਾਂਟ ਦੀ ਤਿਆਰੀ, ਡਾਇਲਸਿਸ ਟੀਮਾਂ ਅਤੇ ਸਪੈਸ਼ਲਿਸਟ ਵਿਚ ਬਿਹਤਰ ਤਾਲਮੇਲ ’ਤੇ ਚਰਚਾ ਕੀਤੀ ਗਈ। ਇਸ ਚਰਚਾ ਵਿਚ ਸੰਪੂਰਨ ਕਿਡਨੀ ਦੇਖਭਾਲ ਦੀ ਵਧਦੀ ਜ਼ਰੂਰਤ ’ਤੇ ਵੀ ਜ਼ੋਰ ਦਿੱਤਾ ਗਿਆ। ਇਸ ਤੋਂ ਇਲਾਵਾ ਕਿਡਨੀ ਟਰਾਂਸਪਲਾਂਟੇਸ਼ਨ ਦੇ ਮੁੱਖ ਪਹਿਲੂਆਂ ’ਤੇ ਚਰਚਾ ਕੀਤੀ ਗਈ। ਸ਼ਾਰਦਾ ਕੇਅਰ ਹੈਲਥ ਸਿਟੀ ਦੇ ਕਿਡਨੀ ਟਰਾਂਸਪਲਾਂਟ ਵਿਭਾਗ ਦੇ ਡਾਇਰੈਕਟਰ ਡਾ. ਅਨਿਲ ਸ਼ਰਮਾ ਦਾ ਕਹਿਣਾ ਹੈ ਕਿ ਮਰੀਜ਼ ਦੀ ਸੰਪੂਰਨ ਸਿਹਤ, ਹੋਰ ਬਿਮਾਰੀਆਂ ਅਤੇ ਸਰਜਰੀ ਲਈ ਉਸ ਦੀ ਸਰੀਰਕ ਫਿਟਨੈੱਸ ਦੀ ਜਾਂਚ ਜ਼ਰੂਰੀ ਹੈ। ਇਸ ਤੋਂ ਇਲਾਵਾ ਡਾ. ਅਹਿਮਦ ਕਮਾਲ, ਡਾ. ਕੁਨਾਲ ਰਾਜ ਗਾਂਧੀ, ਡਾ. ਭੀਮ ਰਾਜ ਗੁਪਤਾ, ਡਾ. ਸਿਲਪੀ ਤਿਵਾਰੀ ਨੇ ਵੀ ਆਪਣੇ ਵਿਚਾਰ ਰੱਖੇ।