03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਦੋ ਦਿਨਾਂ ਦੇ ਅੰਦਰ ਪੁਲਿਸ ਨੇ ਚੋਰ ਨੂੰ ਫੜਿਆ

ਨਵੀਂ ਦਿੱਲੀ, 3 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਪੂਰਬੀ ਜ਼ਿਲ੍ਹੇ ਦੇ ਥਾਣਾ ਲਕਸ਼ਮੀ ਨਗਰ ਦਿੱਲੀ ਦੀ ਪੁਲਿਸ ਨੇ ਦੋ ਦਿਨਾਂ ਦੇ ਅੰਦਰ ਇਕ ਸਰਗਰਮ ਚੋਰ ਜੋ ਕਿ ਗੱਡੀਆਂ ਦੀ ਚੋਰੀ ਕਰਦਾ ਸੀ, ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Ad Position 21
No active advertisement
ਅਜੀਤ ਡੈਸਕ 04-11-2026
ਨਵੀਂ ਦਿੱਲੀ, 3 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਪੂਰਬੀ ਜ਼ਿਲ੍ਹੇ ਦੇ ਥਾਣਾ ਲਕਸ਼ਮੀ ਨਗਰ ਦਿੱਲੀ ਦੀ ਪੁਲਿਸ ਨੇ ਦੋ ਦਿਨਾਂ ਦੇ ਅੰਦਰ ਇਕ ਸਰਗਰਮ ਚੋਰ ਜੋ ਕਿ ਗੱਡੀਆਂ ਦੀ ਚੋਰੀ ਕਰਦਾ ਸੀ, ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਇਸ ਕੋਲੋਂ ਇਕ ਚੋਰੀ ਕੀਤਾ ਬਾਈਕ ਬਰਾਮਦ ਕੀਤਾ ਹੈ। ਇਸ ਚੋਰ ਦਾ ਨਾਂਅ ਨਿਤਿਨ (25) ਹੈ, ਜੋ ਕਿ ਜਵਾਹਰ ਪਾਰਕ, ਲਕਸ਼ਮੀ ਨਗਰ ਦਿੱਲੀ ਦਾ ਰਹਿਣ ਵਾਲਾ ਹੈ। ਇਹ ਚੋਰ ਪਹਿਲਾਂ ਵੀ 25 ਅਪਰਾਧਿਕ ਮਾਮਲਿਆਂ ਵਿਚ ਸ਼ਾਮਿਲ ਰਿਹਾ ਹੈ, ਜਿਨ੍ਹਾਂ ਵਿਚ ਚੋਰੀ, ਸੰਨ੍ਹਮਾਰੀ, ਲੁੱਟਖੋਹ ਅਤੇ ਅਸਲ੍ਹਾ ਐਕਟ ਨਾਲ ਸੰਬੰਧਿਤ ਅਪਰਾਧ ਸ਼ਾਮਿਲ ਹਨ। ਨਿਤਿਨ ਅੱਠਵੀਂ ਤੱਕ ਪੜ੍ਹਿਆ ਹੋਇਆ ਹੈ ਅਤੇ ਇਹ ਮਜ਼ਦੂਰੀ ਕਰਨ ਦੇ ਨਾਲ ਨਸ਼ਾ ਕਰਨ ਦਾ ਆਦੀ ਹੈ। ਬਾਈਕ ਦੀ ਚੋਰੀ ਪ੍ਰਤੀ ਇਕ ਵਿਅਕਤੀ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਸੀ ਅਤੇ ਥਾਣਾ ਲਕਸ਼ਮੀ ਨਗਰ ਵਿਖੇ ਕੇਸ ਦਰਜ ਕੀਤਾ ਗਿਆ ਸੀ। ਪੁਲਿਸ ਨੇ ਇਸ ਮਾਮਲੇ ਪ੍ਰਤੀ ਸੀ.ਸੀ.ਟੀ.ਵੀ. ਦੀ ਫੁਟੇਜ ਵੇਖੀ ਅਤੇ ਨਾਲ ਹੀ ਪੁਲਿਸ ਨੂੰ ਇਕ ਮਾਮਲੇ ਪ੍ਰਤੀ ਗੁਪਤ ਸੂਚਨਾ ਵੀ ਮਿਲੀ ਸੀ, ਜਿਸ ਦੇ ਆਧਾਰ ’ਤੇ ਪੁਲਿਸ ਨੇ ਇਸ ਚੋਰ ਨੂੰ ਗ੍ਰਿਫ਼ਤਾਰ ਕਰ ਲਿਆ। ਜਦੋਂ ਪੁਲਿਸ ਨੇ ਇਸ ਤੋਂ ਪੁੱਛਗਿੱਛ ਕੀਤੀ ਤਾਂ ਇਸ ਨੇ ਚੋਰੀ ਵਿਚ ਆਪਣੀ ਸ਼ਮੂਲੀਅਤ ਦਾ ਖੁਲਾਸਾ ਕੀਤਾ। ਪੁਲਿਸ ਹੋਰ ਜਾਂਚ ਵੀ ਕਰ ਰਹੀ ਹੈ
Ad Position 22
No active advertisement
ਪਿਛਲੀ ਖ਼ਬਰ ਬਿਸ਼ਨੋਈ ਸਭਾ ਨੇ ਅੱਖਾਂ ਦਾ ਜਾਂਚ ਕੈਂਪ ਲਗਾਇਆ ਸੈਂਕੜੇ ਲੋਕਾਂ ਦੀਆਂ ਅੱਖਾਂ ਦੀ ਹੋਈ ਜਾਂਚ ਅਗਲੀ ਖ਼ਬਰ ਸਰਗਰਮ ਝਪਟਮਾਰ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
Ad Position 24