ਸਰਗਰਮ ਝਪਟਮਾਰ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਨਵੀਂ ਦਿੱਲੀ, 3 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਰੋਹਿਣੀ ਜ਼ਿਲ੍ਹੇ ਦੇ ਥਾਣਾ ਕੇ.
ਨਵੀਂ ਦਿੱਲੀ, 3 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਰੋਹਿਣੀ ਜ਼ਿਲ੍ਹੇ ਦੇ ਥਾਣਾ ਕੇ.ਐਨ.ਕੇ. ਮਾਰਗ ਦੀ ਪੁਲਿਸ ਨੇ ਇਕ ਝਪਟਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਸ ਦੇ ਕੋਲੋਂ ਇਕ ਸੋਨੇ ਦੀ ਚੇਨ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਅਪਰਾਧ ਵਿਚ ਵਰਤਿਆ ਗਿਆ ਬਾਇਕ ਵੀ ਬਰਾਮਦ ਕੀਤਾ ਹੈ। ਇਸ ਝਪਟਮਾਰ ਦਾ ਨਾਂਅ ਸੰਜੂ (41) ਹੈ ਅਤੇ ਇਹ ਸਮੇਂਪੁਰਾ ਬਾਦਲੀ ਦਿੱਲੀ ਦਾ ਰਹਿਣ ਵਾਲਾ ਹੈ। ਇਹ ਪਹਿਲਾਂ ਵੀ ਲੁੱਟ ਖੋਹ ਦੇ 9 ਮਾਮਲਿਆਂ ਵਿਚ ਸ਼ਾਮਿਲ ਰਹਿ ਚੁੱਕਾ ਹੈ। ਸੰਜੂ ਅਨਪੜ ਹੈ ਅਤੇ ਇਸ ਨੇ ਅਸਾਨੀ ਨਾਲ ਪੈਸੇ ਕਮਾਉਣ ਲਈ ਇਹ ਧੰਦਾ ਸ਼ੁਰੂ ਕੀਤਾ। ਝਪਟਮਾਰ ਦੇ ਮਾਮਲੇ ਪ੍ਰਤੀ ਸ਼ਿਕਾਇਤ ਕਰਤਾ ਨੇ ਥਾਣਾ ਕੇ.ਐਨ.ਕੇ. ਮਾਰਗ ਵਿਖੇ ਸ਼ਿਕਾਇਤ ਦਰਜ ਕਰਵਾਈ ਸੀ। ਪੁਲਿਸ ਨੇ ਧਾਰਾ 304 (2) ਬੀ.ਐਨ.ਐਸ. ਅਧੀਨ ਮਾਮਲਾ ਦਰਜ ਕੀਤਾ। ਪੁਲਿਸ ਨੇ ਇਸ ਮਾਮਲੇ ਵਿਚ ਇਕ ਟੀਮ ਗਠਤ ਕੀਤੀ, ਜਿਸ ਨੇ ਤਕਨੀਕੀ ਨਿਗਰਾਨੀ ਅਤੇ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਛਾਪਾ ਮਾਰ ਕੇ ਸੰਜੂ ਨੂੰ ਗ੍ਰਿਫ਼ਤਾਰ ਕਰ ਲਿਆ। ਜਦੋਂ ਪੁਲਿਸ ਨੇ ਸਖ਼ਤੀ ਨਾਲ ਸੰਜੂ ਤੋਂ ਪੁੱਛ ਪੜਤਾਲ ਕੀਤੀ ਤਾਂ ਇਸ ਨੇ ਸਭ ਕੁਝ ਮੰਨ ਲਿਆ। ਇਸ ਦੀ ਗ੍ਰਿਫ਼ਤਾਰੀ ’ਤੇ ਪੁਲਿਸ ਦੇ ਤਿੰਨ ਮਾਮਲੇ ਸੁਲਝੇ ਹਨ। ਪੁਲਿਸ ਅਗਲੇਰੀ ਜਾਂਚ ਕਰ ਰਹੀ ਹੈ।