17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਦਿੱਲੀ ’ਚ ਮਾਰਗਦਰਸ਼ਕ ਬੋਰਡਾਂ ’ਤੇ ਪੰਜਾਬੀ ਭਾਸ਼ਾ ਦੀਆਂ ਤਰੁਟੀਆਂ ਦੂਰ ਕੀਤੀਆਂ ਜਾਣਗੀਆਂ- ਅਦਿੱਤਿਆ ਨਰਾਇਣ ਮਿਸ਼ਰ

ਨਵੀਂ ਦਿੱਲੀ, 16 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਨਗਰ ਨਿਗਮ ਦੇ ਰਾਜ-ਭਾਸ਼ਾ ਅਧਿਕਾਰੀ ਅਦਿੱਤਿਆ ਨਰਾਇਣ ਮਿਸ਼ਰ ਜੋ ਕਿ ਰਾਸ਼ਟਰੀ ਪੱਧਰ ਦੇ ਕਵੀ ਵੀ ਹਨ, ਉਨ੍ਹਾਂ ਦੇ ਨਾਲ ਪੰਜਾਬੀ ਹੈਲਪਲਾਈਨ ਦੇ ਮੁਖੀ ਅਤੇ ਈ-ਪੇਪਰ ਸੰਦੇਸ਼ ਦੇ ਮੁੱਖ ਸੰਪਾਦਕ ਪ੍ਰਕਾਸ਼ ਸਿੰਘ ਗਿੱਲ ਨੇ ਮੁਲਾਕਾਤ ਕਰਕੇ ਦਿੱਲੀ ਵਿਚ ਪੰਜਾਬੀ ਭਾਸ਼ੀ ਦੇ ਵਿਕਾਸ ਅਤੇ ਤਰੱਕੀ ਸੰਬੰਧੀ ਵਿਚਾਰ ਵਟਾਂਦਰਾ ਕੀਤਾ।

Ad Position 21
No active advertisement
ਪੰਜਾਬੀ ਹੈਲਪਲਾਈਨ ਦੇ ਪ੍ਰਧਾਨ ਨੂੰ ਰਾਜਭਾਸ਼ਾ ਅਧਿਕਾਰੀ ਅਦਿੱਤਿਆ ਨਰਾਇਣ ਮਿਸ਼ਰ ਤਕਨੀਕੀ ਸ਼ਬਦਾਵਲੀ ਦੀ ਪੁਸਤਕ ਭੇਟ ਕਰਦੇ ਹੋਏ। 17-11-2026
ਨਵੀਂ ਦਿੱਲੀ, 16 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਨਗਰ ਨਿਗਮ ਦੇ ਰਾਜ-ਭਾਸ਼ਾ ਅਧਿਕਾਰੀ ਅਦਿੱਤਿਆ ਨਰਾਇਣ ਮਿਸ਼ਰ ਜੋ ਕਿ ਰਾਸ਼ਟਰੀ ਪੱਧਰ ਦੇ ਕਵੀ ਵੀ ਹਨ, ਉਨ੍ਹਾਂ ਦੇ ਨਾਲ ਪੰਜਾਬੀ ਹੈਲਪਲਾਈਨ ਦੇ ਮੁਖੀ ਅਤੇ ਈ-ਪੇਪਰ ਸੰਦੇਸ਼ ਦੇ ਮੁੱਖ ਸੰਪਾਦਕ ਪ੍ਰਕਾਸ਼ ਸਿੰਘ ਗਿੱਲ ਨੇ ਮੁਲਾਕਾਤ ਕਰਕੇ ਦਿੱਲੀ ਵਿਚ ਪੰਜਾਬੀ ਭਾਸ਼ੀ ਦੇ ਵਿਕਾਸ ਅਤੇ ਤਰੱਕੀ ਸੰਬੰਧੀ ਵਿਚਾਰ ਵਟਾਂਦਰਾ ਕੀਤਾ। ਸ. ਗਿੱਲ ਨੇ ਨਗਰ ਨਿਗਮ ਦੇ ਅਧੀਨ ਆਉਣ ਵਾਲੇ ਮਾਰਗ ਦਰਸ਼ਕ ਬੋਰਡਾਂ ’ਤੇ ਪੰਜਾਬੀ ਭਾਸ਼ਾ ਦੀਆਂ ਤਰੁੱਟੀਆਂ ਬਾਰੇ ਧਿਆਨ ਦਿਵਾ ਕੇ ਉਨ੍ਹਾਂ ਨੂੰ ਪਹਿਲ ਦੇ ਆਧਾਰ ’ਤੇ ਠੀਕ ਕਰਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਇਸ ਗੱਲ ਦਾ ਵਿਸ਼ਵਾਸ ਦਿਵਾਇਆ ਕਿ ਜੋ ਤਰੁਟੀਆਂ ਪਾਈਆਂ ਗਈਆਂ ਹਨ, ਉਨ੍ਹਾਂ ਨੂੰ ਜਲਦੀ ਠੀਕ ਕਰਾਇਆ ਜਾਵੇਗਾ। ਉਨ੍ਹਾਂ ਨੇ ਸ. ਗਿੱਲ ਨੂੰ ਜਾਣਕਾਰੀ ਦਿੱਤੀ ਕਿ ਦਿੱਲੀ ਨਗਰ ਨਿਗਮ ਦੇ ਹੈੱਡ ਕੁਆਰਟਰ ਵਿਖੇ ਭਾਸ਼ਾ ਸੰਗਮ 2026 ਦੇ ਅਧੀਨ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਅਤੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਿੱਲੀ ਦੀਆਂ ਤਿੰਨ ਰਾਜ ਭਾਸ਼ਾਵਾਂ ਪੰਜਾਬੀ, ਹਿੰਦੀ, ਊਰਦੂ ਵਿਚ ਵਿਸ਼ੇਸ਼ ਪ੍ਰੋਗਰਾਮ ਉਲੀਕੇ ਜਾ ਰਹੇ ਹਨ ਅਤੇ ਤਿੰਨ ਭਾਸ਼ਾਵਾਂ ਦੇ ਪ੍ਰਮੁੱਖ ਸਾਹਿਤਕਾਰ ਆਪਣੇ ਕਲਾਮ ਪੇਸ਼ ਕਰਨਗੇ। ਸ. ਗਿੱਲ ਨੇ ਪੰਜਾਬੀ ਹੈਲਪਲਾਈਨ ਦੇ ਵਲੋਂ ਪੰਜਾਬੀ ਭਾਸ਼ਾ ਲਈ ਕੀਤੇ ਜਾ ਰਹੇ ਕੰਮਾਂ ’ਤੇ ਚਾਨਣਾ ਪਾਇਆ ਅਤੇ ਈ-ਪੇਪਰ ਸੰਦੇਸ਼ ਬਾਰੇ ਵੀ ਸਮੁੱਚੀ ਜਾਣਕਾਰੀ ਦਿੱਤੀ। ਇਸ ਮੌਕੇ ’ਤੇ ਅਦਿੱਤਿਆ ਨਰਾਇਣ ਮਿਸ਼ਰ ਨੇ ਦਫ਼ਤਰੀ ਸ਼ੈਲੀ ਦੇ ਨਾਲ ਜੁੜੀ ਤਕਨੀਕੀ ਸ਼ਬਦਾਵਲੀ ਦੀ ਇਕ ਪੁਸਤਕ ਭੇਟ ਕੀਤੀ।
Ad Position 22
No active advertisement
ਪਿਛਲੀ ਖ਼ਬਰ ਛੱਠ ਪੂਜਾ ਦੌਰਾਨ ‘ਯਮੁਨਾ ਦੀ ਸਫ਼ਾਈ’ ਅਤੇ ‘ਜ਼ਹਿਰੀਲੀ ਝੱਗ’ ਨੂੰ ਲੈ ਕੇ ਆਪ ਤੇ ਭਾਜਪਾ ਵਿਚਕਾਰ ਸਿਆਸੀ ਤਕਰਾਰ ਅਗਲੀ ਖ਼ਬਰ ਜਨ-ਸੁਣਵਾਈ ਪ੍ਰੋਗਰਾਮ ਵਿਚ ਪੁਲਿਸ ਕਰਮਚਾਰੀ ਇਕ ਵਿਅਕਤੀ ਦੀ ਸ਼ਿਕਾਇਤ ਸੁਣਦੇ ਹੋਏ। ਵੱਖ-ਵੱਖ ਥਾਣਿਆਂ ਵਿਚ ਹੋਈ ਜਨ-ਸੁਣਵਾ...
Ad Position 24