ਛੱਠ ਪੂਜਾ ਦੌਰਾਨ ‘ਯਮੁਨਾ ਦੀ ਸਫ਼ਾਈ’ ਅਤੇ ‘ਜ਼ਹਿਰੀਲੀ ਝੱਗ’ ਨੂੰ ਲੈ ਕੇ ਆਪ ਤੇ ਭਾਜਪਾ ਵਿਚਕਾਰ ਸਿਆਸੀ ਤਕਰਾਰ
ਨਵੀਂ ਦਿੱਲੀ,16ਨਵੰਬਰ (ਜਗਤਾਰਸਿੰਘ)-ਛੱਠ ਪੂਜਾ 2026 ਦੇ ਦੌਰਾਨ ਦਿੱਲੀ ਵਿੱਚ ਯਮੁਨਾ ਨਦੀ ਦੀ ਸਫ਼ਾਈ ਅਤੇ ਜ਼ਹਿਰੀਲੀ ਝੱਗ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਵਿਚਾਲੇ ਇੱਕ ਵਾਰ ਫਿਰ ਤਿੱਖੀ ਸਿਆਸੀ ਤਕਰਾਰ ਨਜ਼ਰ ਆਈ। ‘ਆਪ’ ਨੇ ਯਮੁਨਾ ਵਿਚ ਜ਼ਹਿਰੀਲੀ ਝੱਗ ਦਿੱਖਣ ਦਾ ਦਾਅਵਾ ਕਰਦੇ ਹੋਏ ਦਿੱਲੀ ਅਤੇ ਕੇਂਦਰ ਦੀ ਭਾਜਪਾ ਸਰਕਾਰਾਂ ’ਤੇ ਤਿੱਖਾ ਹਮਲਾ ਬੋਲਿਆ ਜਦਕਿ ਦੂਜੇ ਪਾਸੇ ਭਾਜਪਾ ਆਪਣੀ ਸਰਕਾਰ ਦੇ ਕਾਰਜਕਾਲ ਵਿਚ ਯਮੁਨਾ ਪਹਿਲਾਂ ਤੋਂ ਜ਼ਿਆਦਾ ਸਾਫ਼ ਹੋਣ ਵਾਲੇ ਦਾਅਵੇ ’ਤੇ ਕਾਇਮ ਰਹੀ।
ਨ
ਨਵੀਂ ਦਿੱਲੀ ਵਿਖੇ ਛੱਠ ਪੂਜਾ ਦੇ ਦੌਰਾਨ ਕਾਲਿੰਦੀ ਕੁੰਜ ਘਾਟ ਵਿਖੇ ਸ਼ਰਧਾਲੂਆਂ ਨੇ ਜ਼ਹਿਰੀਲੀ ਝੱਗ ਨਾਲ ਭਰੀ ਯਮਨਾ ਨਦੀ ’ਚ ਖੜ੍ਹੇ ਹੋ ਕੇ ਇਸ਼ਨਾਨ ਤੇ ਪੂਜਾ ਕੀਤੀ।
17-11-2026
ਨਵੀਂ ਦਿੱਲੀ,16ਨਵੰਬਰ (ਜਗਤਾਰਸਿੰਘ)-ਛੱਠ ਪੂਜਾ 2026 ਦੇ ਦੌਰਾਨ ਦਿੱਲੀ ਵਿੱਚ ਯਮੁਨਾ ਨਦੀ ਦੀ ਸਫ਼ਾਈ ਅਤੇ ਜ਼ਹਿਰੀਲੀ ਝੱਗ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਵਿਚਾਲੇ ਇੱਕ ਵਾਰ ਫਿਰ ਤਿੱਖੀ ਸਿਆਸੀ ਤਕਰਾਰ ਨਜ਼ਰ ਆਈ। ‘ਆਪ’ ਨੇ ਯਮੁਨਾ ਵਿਚ ਜ਼ਹਿਰੀਲੀ ਝੱਗ ਦਿੱਖਣ ਦਾ ਦਾਅਵਾ ਕਰਦੇ ਹੋਏ ਦਿੱਲੀ ਅਤੇ ਕੇਂਦਰ ਦੀ ਭਾਜਪਾ ਸਰਕਾਰਾਂ ’ਤੇ ਤਿੱਖਾ ਹਮਲਾ ਬੋਲਿਆ ਜਦਕਿ ਦੂਜੇ ਪਾਸੇ ਭਾਜਪਾ ਆਪਣੀ ਸਰਕਾਰ ਦੇ ਕਾਰਜਕਾਲ ਵਿਚ ਯਮੁਨਾ ਪਹਿਲਾਂ ਤੋਂ ਜ਼ਿਆਦਾ ਸਾਫ਼ ਹੋਣ ਵਾਲੇ ਦਾਅਵੇ ’ਤੇ ਕਾਇਮ ਰਹੀ।ਦਰਅਸਲ ਪੂਰਵਾਂਚਲ ਭਾਈਚਾਰੇ ਦੀ ਦਿੱਲੀ ਦੀ ਸਿਆਸਤ ਵਿੱਚ ਵੱਡੀ ਅਹਿਮੀਅਤ ਹੋਣ ਕਾਰਨ ਹਰ ਸਾਲ ਛੱਠ ਪੂਜਾ ਮੌਕੇ ਯਮੁਨਾ ਦੀ ਸਫ਼ਾਈ ਇੱਕ ਵੱਡਾ ਸਿਆਸੀ ਮੁੱਦਾ ਬਣ ਜਾਂਦੀ ਹੈ।’ਆਪ’ ਆਗੂਆਂ ਨੇ ਕਾਲਿੰਦੀ ਕੁੰਜ ਵਰਗੇ ਇਲਾਕਿਆਂ ਵਿੱਚ ਯਮੁਨਾ ‘ਤੇ ਤੈਰਦੀ ਜ਼ਹਿਰੀਲੀ ਸਫ਼ੈਦ ਝੱਗ ਦੀਆਂ ਵੀਡੀਓਜ਼ ਸਾਂਝੀਆਂ ਕਰਦਿਆਂ ਮੁੱਖ ਮੰਤਰੀ ਰੇਖਾ ਗੁਪਤਾ ਦੀ ਅਗਵਾਈ ਵਾਲੀ ਭਾਜਪਾ ਸਰਕਾਰ ‘ਤੇ ਯਮੁਨਾ ਦੀ ਸਫ਼ਾਈ ਦੇ ਝੂਠੇ ਦਾਅਵੇ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਿਛਲੀਆਂ ਸਰਕਾਰਾਂ ਵਾਂਗ ਇਸ ਵਾਰ ਵੀ ਨਦੀ ਦੇ ਹੇਠਲੇ ਹਿੱਸੇ ਵਿਚ ਪ੍ਰਦੂਸ਼ਣ ਜਿਉਂ ਦਾ ਤਿਉਂ ਬਣਿਆ ਹੋਇਆ ਹੈ। ਭਾਜਪਾ ਆਗੂਆਂ, ਸੰਸਦ ਮੈਂਬਰ ਮਨੋਜ ਤਿਵਾੜੀ ਅਤੇ ਦਿੱਲੀ ਦੇ ਜਲ ਮੰਤਰੀ ਪ੍ਰਵੇਸ਼ ਵਰਮਾ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ। ਭਾਜਪਾ ਨੇ ਕਿਹਾ ਕਿ ਪਿਛਲੀ ‘ਆਪ’ ਸਰਕਾਰ ਦੇ ਕਾਰਜਕਾਲ ਦੌਰਾਨ ਯਮੁਨਾ ਘਾਟਾਂ ‘ਤੇ ਛੱਠ ਪੂਜਾ ਕਰਨ ‘ਤੇ ਪਾਬੰਦੀ ਲਗਾਈ ਗਈ ਸੀ, ਜਦਕਿ ਮੌਜੂਦਾ ਸਰਕਾਰ ਨੇ 1,400 ਤੋਂ ਵੱਧ ਘਾਟਾਂ ‘ਤੇ ਸ਼ਰਧਾਲੂਆਂ ਲਈ ਸ਼ਾਨਦਾਰ ਪ੍ਰਬੰਧ ਕੀਤੇ ਹਨ। ਪ੍ਰਵੇਸ਼ ਵਰਮਾ ਨੇ ਨਦੀ ਵਿਚ ਮਰੀਆਂ ਮੱਛੀਆਂ ਸੁੱਟਣ ਪਿੱਛੇ ‘ਆਪ’ ਵਰਕਰਾਂ ਦੀ ਸਾਜ਼ਿਸ਼ ਹੋਣ ਦਾ ਖ਼ਦਸ਼ਾ ਪ੍ਰਗਟਾਉਂਦਿਆਂ ਜਾਂਚ ਦੀ ਗੱਲ ਵੀ ਕਹੀ। ਭਾਜਪਾ ਆਗੂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪਿਛਲੇ ਦੋ ਸਾਲਾਂ ਵਿਚ ਯਮੁਨਾ ਦੇ ਅੱਧੇ ਤੋਂ ਵੱਧ ਹਿੱਸੇ ਨੂੰ ਸਾਫ਼ ਕਰ ਦਿੱਤਾ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਤਿਉਹਾਰ ਦੇ ਪਹਿਲੇ ਦਿਨ ਸੋਨੀਆ ਵਿਹਾਰ ਨੇੜੇ ਯਮੁਨਾ ਵਿਚ ਮਰੀਆਂ ਹੋਈਆਂ ਮੱਛੀਆਂ ਦਿਖਾਈ ਦੇਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਮਾਹੌਲ ਹੋਰ ਗਰਮਾ ਗਿਆ। ਭਾਜਪਾ ਮੰਤਰੀਆਂ ਨੇ ‘ਆਪ’ ਵਰਕਰਾਂ ‘ਤੇ ਬਾਜ਼ਾਰੋਂ ਮੱਛੀਆਂ ਖ਼ਰੀਦ ਕੇ ਨਦੀ ਵਿੱਚ ਸੁੱਟਣ ਦਾ ਦੋਸ਼ ਲਾਇਆ, ਜਿਸ ਨੂੰ ‘ਆਪ’ ਆਗੂ ਸੌਰਭ ਭਾਰਦਵਾਜ ਨੇ ਸਿਰੇ ਤੋਂ ਨਕਾਰਦਿਆਂ ਪਾਣੀ ਦੇ ਨਮੂਨਿਆਂ ਦੀ ਜਾਂਚ ਦੀ ਮੰਗ ਕੀਤੀ।