17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਕੇਰਲਾ ਦੇ ਮੰਡਪ ਵਿਚ ਉਥੋਂ ਦੇ ਉਤਪਾਦਾਂ ਦੀ ਲੋਕ ਕਰ ਰਹੇ ਖਰੀਦਦਾਰੀ

ਨਵੀਂ ਦਿੱਲੀ, 17 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਅੰਤਰਰਾਸ਼ਟਰੀ ਵਪਾਰ ਮੇਲੇ ਵਿਚ ਭਾਰਤ ਦੇ ਵੱਖ-ਵੱਖ ਰਾਜਾਂ ਦੇ ਮੰਡਪਾਂ ਵਿਚ ਉੱਥੋਂ ਦੇ ਉਤਪਾਦਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ ਅਤੇ ਨਾਲ ਹੀ ਰਾਜ ਵਿਚ ਹੋਏ ਵਿਕਾਸ ਨੂੰ ਵੀ ਕਈ ਤਰ੍ਹਾਂ ਦੇ ਨਾਲ ਵਿਖਾਇਆ ਗਿਆ।

Ad Position 21
No active advertisement
ਅਜੀਤ ਡੈਸਕ 18-11-2026
ਨਵੀਂ ਦਿੱਲੀ, 17 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਅੰਤਰਰਾਸ਼ਟਰੀ ਵਪਾਰ ਮੇਲੇ ਵਿਚ ਭਾਰਤ ਦੇ ਵੱਖ-ਵੱਖ ਰਾਜਾਂ ਦੇ ਮੰਡਪਾਂ ਵਿਚ ਉੱਥੋਂ ਦੇ ਉਤਪਾਦਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ ਅਤੇ ਨਾਲ ਹੀ ਰਾਜ ਵਿਚ ਹੋਏ ਵਿਕਾਸ ਨੂੰ ਵੀ ਕਈ ਤਰ੍ਹਾਂ ਦੇ ਨਾਲ ਵਿਖਾਇਆ ਗਿਆ। ਮੇਲੇ ਵਿਚ ਸ਼ੁਰੂ ਵਾਲੇ 6 ਦਿਨ ਆਮ ਲੋਕਾਂ ਲਈ ਨਹੀਂ ਰੱਖੇ ਗਏ ਬਲਕਿ ਬਿਜ਼ਨਸ ਡੇ ਲਈ ਹਨ। ਇਸ ਵਿਚ ਇਹ ਵੀ ਜ਼ਰੂਰ ਹੈ ਕਿ ਇਨ੍ਹਾਂ ਪਹਿਲੇ ਦਿਨਾਂ ਵਿਚ ਜੋ ਲੋਕ ਆਉਣਾ ਚਾਹੁੰਦੇ ਹਨ ਉਨ੍ਹਾਂ ਨੂੰ ਮੇਲੇ ਅੰਦਰ ਪ੍ਰਵੇਸ਼ ਲਈ ਮਹਿੰਗਾ ਟਿਕਟ ਲੈ ਕੇ ਆਉਣਾ ਪੈ ਰਿਹਾ ਹੈ। ਕੇਰਲਾ ਦੇ ਮੰਡਪ ਵਿਚ ਇੱਥੋਂ ਦੇ ਉਤਪਾਦਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ ਅਤੇ ਸਭ ਤੋਂ ਜ਼ਿਆਦਾ ਲੋਕ ਜੋ ਖਰੀਦਦਾਰੀ ਕਰ ਰਹੇ ਹਨ ਉਹ ਗਿਰੀ ਦਾ ਤੇਲ (ਖੋਪੇ ਦਾ ਤੇਲ) ਹੈ। ਇਸ ਤੋਂ ਇਲਾਵਾ ਕਈ ਤਰ੍ਹਾਂ ਦੇ ਤੇਲ ਤੋਂ ਕਈ ਤਰ੍ਹਾਂ ਦਾ ਸਾਮਾਨ ਮੌਜੂਦ ਹੈ, ਜਿਨ੍ਹਾਂ ਦੀ ਕੀਮਤ ਪਿਛਲੇ ਸਾਲ ਦੇ ਮੁਕਾਬਲੇ ਜ਼ਿਆਦਾ ਹੈ।
Ad Position 22
No active advertisement
ਪਿਛਲੀ ਖ਼ਬਰ ਦਿੱਲੀ ਪੁਲਿਸ ਨੇ ਗਰੋਹ ਦਾ ਪਰਦਾਫਾਸ਼ ਕਰਕੇ 12 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ ਅਗਲੀ ਖ਼ਬਰ ਦਿੱਲੀ ਪੁਲਿਸ ਨੇ ਇਸ਼ਤਿਹਾਰੀ ਅਪਰਾਧੀ ਨੂੰ ਕੀਤਾ ਗ੍ਰਿਫ਼ਤਾਰ
Ad Position 24