21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਰੇਲਵੇ ਕਰਮਚਾਰੀਆਂ ਨੇ ਮੰਗਾਂ ਦੀ ਪੂਰਤੀ ਲਈ ਕੀਤਾ ਪ੍ਰਦਰਸ਼ਨ

ਸਿਰਸਾ, 21 ਨਵੰਬਰ (ਭੁਪਿੰਦਰ ਪੰਨੀਵਾਲੀਆ)- ਉੱਤਰ ਪੱਛਮੀ ਰੇਲਵੇ ਕਰਮਚਾਰੀ ਯੂਨੀਅਨ ਦੇ ਬੈਨਰ ਹੇਠ ਰੇਲਵੇ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਦੀ ਪੂਰਤੀ ਲਈ ਅੱਜ ਸਹਾਇਕ ਮੰਡਲ ਰੇਲਵੇ ਇੰਜੀਨੀਅਰ ਦਫ਼ਤਰ ਮੁੱਖ ਗੇਟ ‘ਤੇ ਜੋਰਦਾਰ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਵਿੱਚ ਰੇਲਵੇ ਕਰਮਚਾਰੀਆਂ ਦੀਆਂ ਵੱਖ-ਵੱਖ ਲਟਕਦੀਆਂ ਮੰਗਾਂ ਦੇ ਜਲਦੀ ਹੱਲ ਦੀ ਮੰਗ ਕੀਤੀ ਗਈ।

Ad Position 21
No active advertisement
ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰਦੇ ਰੇਲਵੇ ਕਰਮਚਾਰੀ। ਤਸਵੀਰ: ਪੰਨੀਵਾਲੀਆ 22-11-2026
ਸਿਰਸਾ, 21 ਨਵੰਬਰ (ਭੁਪਿੰਦਰ ਪੰਨੀਵਾਲੀਆ)- ਉੱਤਰ ਪੱਛਮੀ ਰੇਲਵੇ ਕਰਮਚਾਰੀ ਯੂਨੀਅਨ ਦੇ ਬੈਨਰ ਹੇਠ ਰੇਲਵੇ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਦੀ ਪੂਰਤੀ ਲਈ ਅੱਜ ਸਹਾਇਕ ਮੰਡਲ ਰੇਲਵੇ ਇੰਜੀਨੀਅਰ ਦਫ਼ਤਰ ਮੁੱਖ ਗੇਟ ‘ਤੇ ਜੋਰਦਾਰ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਵਿੱਚ ਰੇਲਵੇ ਕਰਮਚਾਰੀਆਂ ਦੀਆਂ ਵੱਖ-ਵੱਖ ਲਟਕਦੀਆਂ ਮੰਗਾਂ ਦੇ ਜਲਦੀ ਹੱਲ ਦੀ ਮੰਗ ਕੀਤੀ ਗਈ। ਪ੍ਰਦਰਸ਼ਨਕਾਰੀਆਂ ਦੀ ਅਗਵਾਈ ਯੂਨੀਅਨ ਦੇ ਆਗੂ ਉਮੇਸ਼ ਕੁਮਾਰ ਵਰਮਾ ਨੇ ਕੀਤੀ। ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਕਰਮਚਾਰੀਆਂ ਦੀਆਂ ਲੰਮੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਨੂੰ ਤੁਰੰਤ ਹੱਲ ਕੀਤਾ ਜਾਏ। ਦੀ ਮੰਗ ਕੀਤੀ। ਅੱਠਵੇਂ ਤਨਖਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ 1 ਜਨਵਰੀ, 2026 ਤੋਂ ਲਾਗੂ ਕੀਤਾ ਜਾਏ। ਬੋਨਸ ਭੁਗਤਾਨਾਂ ਲਈ 7,000 ਦੀ ਅਵਿਵਹਾਰਕ ਸੀਮਾ ਨੂੰ ਖਤਮ ਕੀਤੀ ਜਾਏ। ਕੇਡਰ ਪੁਨਰਗਠਨ ਆਦੇਸ਼ਾਂ ਨੂੰ ਤੁਰੰਤ ਜਾਰੀ ਕੀਤਾ ਜਾਏ। ਪੁਰਾਣੀ ਪੈਨਸ਼ਨ ਸਕੀਮ ਦੇ ਸਮਾਨ ਲਾਭਾਂ ਨੂੰ ਯਕੀਨੀ ਬਣਾਇਆ ਜਾਏ। ਟਰੈਕ ਰੱਖ-ਰਖਾਅ ਕਰਮਚਾਰੀਆਂ ਲਈ ਵੱਧ ਤੋਂ ਵੱਧ 12 ਕਿਲੋਮੀਟਰ ਦੀ ਗਸ਼ਤ ਦੀ ਮਿਆਦ ਤੈਅ ਕੀਤੀ ਜਾਏ। ਕਰਮਚਾਰੀਆਂ ਲਈ ਲੰਬਿਤ ਤਰੱਕੀ ਅਤੇ ਤਬਾਦਲੇ ਦੇ ਮੁੱਦਿਆਂ ਦਾ ਜਲਦ ਹੱਲ ਕੀਤਾ ਜਾਏ। ਫੈਕਟਰੀਆਂ ਸਮੇਤ ਰੇਲਵੇ ਯੂਨਿਟਾਂ ਵਿੱਚ ਆਊਟਸੋਰਸਿੰਗ ਨੂੰ ਬੰਦ ਕੀਤਾ ਜਾਏ। ਇਸ ਮੌਕੇ ਯੂਨੀਅਨ ਸ਼ਾਖਾ ਦੇ ਪ੍ਰਧਾਨ ਹੁਕਮ ਮੀਣਾ, ਨਵੀਨ ਕੁਮਾਰ, ਪਵਨ ਅਹੀਰ, ਰਾਜਕੁਮਾਰ, ਰਾਹੁਲ ਸਹਿਰਾਵਤ, ਪੁਸ਼ਕਰ ਛਾਇਆਲ ਸਮੇਤ ਕਈ ਰੇਲਵੇ ਕਰਮਚਾਰੀ ਪ੍ਰਦਰਸ਼ਨ ਵਿਚ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਸਿੱਖਿਆ ਅਤੇ ਸਮਾਜ ਸੇਵਾ ਦੇ ਖੇਤਰ ’ਚ ਸ਼ਾਨਦਾਰ ਕਾਰਜਾਂ ਲਈ ਡਾ. ਗੁਰਚਰਨ ਸਿੰਘ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਪਹਿਲੇ ਦਿਨ ਖੂਨਦਾਨ ਕੈਂਪ ਵਿਚ 64 ਯੂਨਿਟ ਖੂਨ ਇਕੱਤਰ , ਅੰਤਰ - ਸਕੂਲ ਸ਼ਬਦ ਗਾਇਨ ਮੁਕਾਬਲੇ ਵਿਚ 15 ਸਕੂਲਾਂ ਦੀਆਂ ਟੀਮਾ...
Ad Position 24