ਐਂਤਕੀਂ ਛਤਰਪਤੀ ਸਨਮਾਨ ਨਾਲ ਨਿਵਾਜਿਆ ਜਾਵੇਗਾ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਪੱਤਰਕਾਰ ਸ਼ੀਤਲ ਪੀ. ਸਿੰਘ
29 ਨਵੰਬਰ ਨੂੰ ਪੰਚਾਇਤ ਭਵਨ ’ਚ ਹੋਵੇਗਾ ‘ਛਤਰਪਤੀ ਯਾਦਗਾਰੀ ਸਮਾਗਮ’
ਸਿਰਸਾ, 21 ਨਵੰਬਰ (ਭੁਪਿੰਦਰ ਪੰਨੀਵਾਲੀਆ)- ਸਾਹਿਤਕ-ਸਮਾਜਿਕ ਸਰੋਕਾਰਾਂ ਨੂੰ ਸਮਰਪਿਤ ਸੰਸਥਾ ‘ਸੰਵਾਦ ਸਿਰਸਾ’ ਵੱਲੋਂ 29 ਨਵੰਬਰ ਨੂੰ ਪੰਚਾਇਤ ਭਵਨ ਵਿਖੇ ‘ਛਤਰਪਤੀ ਯਾਦਗਾਰੀ ਸਮਾਗਮ ਕੀਤਾ ਜਾਵੇਗਾ। ਸੰਵਾਦ ਦੇ ਕਨਵੀਨਰ ਪਰਮਾਨੰਦ ਸ਼ਾਸਤਰੀ ਅਤੇ ਕੋ-ਕਨਵੀਨਰ ਡਾ.
ਸਿਰਸਾ, 21 ਨਵੰਬਰ (ਭੁਪਿੰਦਰ ਪੰਨੀਵਾਲੀਆ)- ਸਾਹਿਤਕ-ਸਮਾਜਿਕ ਸਰੋਕਾਰਾਂ ਨੂੰ ਸਮਰਪਿਤ ਸੰਸਥਾ ‘ਸੰਵਾਦ ਸਿਰਸਾ’ ਵੱਲੋਂ 29 ਨਵੰਬਰ ਨੂੰ ਪੰਚਾਇਤ ਭਵਨ ਵਿਖੇ ‘ਛਤਰਪਤੀ ਯਾਦਗਾਰੀ ਸਮਾਗਮ ਕੀਤਾ ਜਾਵੇਗਾ। ਸੰਵਾਦ ਦੇ ਕਨਵੀਨਰ ਪਰਮਾਨੰਦ ਸ਼ਾਸਤਰੀ ਅਤੇ ਕੋ-ਕਨਵੀਨਰ ਡਾ. ਹਰਵਿੰਦਰ ਸਿੰਘ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਨਿਰਣਾ ਡਾ. ਗੁਰਪ੍ਰੀਤ ਸਿੰਘ ਸਿੰਧਰਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਲਿਆ ਗਿਆ। ‘ਛਤਰਪਤੀ ਯਾਦਗਾਰੀ ਸਮਾਗਮ ਦੌਰਾਨ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਪੱਤਰਕਾਰ ਸ਼ੀਤਲ ਪੀ. ਸਿੰਘ ਨੂੰ ਨਿਵਾਜਿਆ ਜਾਵੇਗਾ। ਇਸ ਮੌਕੇ ਸ਼ੀਤਲ ਪੀ. ਸਿੰਘ ‘ਏਆਈ ਦੇ ਯੁੱਗ ਵਿੱਚ ਦੁਨੀਆਂ, ਲੋਕਤੰਤਰ ਅਤੇ ਮੀਡੀਆ’ ਵਿਸ਼ੇ ‘ਤੇ ਚਰਚਾ ਕਰਨਗੇ। ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਪੰਜਾਬੀ ਲੇਖਕ ਅਤਰਜੀਤ ਕਹਾਣੀਕਾਰ, ਬਠਿੰਡਾ ਕਰਨਗੇ। ਇਸ ਸਮਾਗਮ ਦੌਰਾਨ ਪ੍ਰੋ. ਹਰਭਗਵਾਨ ਚਾਵਲਾ ਦੁਆਰਾ ਰਚਿਤ ਮਿੰਨੀ ਕਹਾਣੀ ਸੰਗ੍ਰਹਿ ‘’ਸੀਜ਼ਫਾਇਰ”ਅਤੇ ਡਾ. ਰਾਮੇਸ਼ਵਰ ਦਾਸ ਦੁਆਰਾ ਰਚਿਤ ਸਮੀਖਿਆ ਪੁਸਤਕ ‘ਜਾਤੀ ਵਯਵਸਥਾ ਔਰ ਵਿਚਾਰਧਾਰਾ’ ਨੂੰ ਲੋਕ ਅਰਪਿਤ ਕੀਤਾ ਜਾਵੇਗਾ ਅਤੇ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ। ਮੀਟਿੰਗ ਵਿਚ ਪ੍ਰੋ. ਹਰਭਗਵਾਨ ਚਾਵਲਾ, ਡਾ. ਗੁਰਪ੍ਰੀਤ ਸਿੰਘ ਸਿੰਧਰਾ, ਗੁਰਤੇਜ ਸਿੰਘ ਬਰਾੜ, ਡਾ. ਨਿਰਮਲ ਸਿੰਘ, ਰਮੇਸ਼ ਸ਼ਾਸਤਰੀ, ਪਰਮਾਨੰਦ ਸ਼ਾਸਤਰੀ, ਡਾ. ਹਰਵਿੰਦਰ ਸਿੰਘ, ਡਾ. ਸ਼ੇਰ ਚੰਦ, ਅਨੀਸ਼ ਕੁਮਾਰ, ਸੁਸ਼ੀਲ ਪੁਰੀ, ਕੁਲਵੰਤ ਸਿੰਘ, ਲਲਿਤ ਸੋਲੰਕੀ, ਨਵਨੀਤ ਸਿੰਘ ਰੇਣੂ ਆਦਿ ਨੇ ਆਪਣੀ ਸ਼ਮੂਲੀਅਤ ਦਰਜ਼ ਕਰਵਾਈ।