ਅਮਿਤ ਸਿਹਾਗ ਵਲੋਂ ਕਿਸਾਨ ਅਤੇ ਵਿਧਾਇਕ ਗੋਕੁਲ ਸੇਤੀਆ ਮਾਮਲੇ ‘ਚ ਸਰਕਾਰ ਦੀ ਨਿਖੇਧੀ
ਡੱਬਵਾਲੀ, 22 ਨਵੰਬਰ (ਇਕਬਾਲ ਸਿੰਘ ਸ਼ਾਂਤ)-ਡੱਬਵਾਲੀ ਦੇ ਸਾਬਕਾ ਵਿਧਾਇਕ ਅਮਿਤ ਸਿਹਾਗ ਨੇ ਪਿੰਡ ਹੈਬੂਆਣਾ ਦੇ ਕਿਸਾਨ ਖੁਸ਼ਦੀਪ ਸਿੰਘ ਅਤੇ ਸਿਰਸਾ ਦੇ ਵਿਧਾਇਕ ਗੋਕੁਲ ਸੇਤੀਆ ਨਾਲ ਜੁੜੇ ਘਟਨਾਕ੍ਰਮ ਨੂੰ ਲੈ ਕੇ ਭਾਜਪਾ ਸਰਕਾਰ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਲੋਕਤੰਤਰ ਦੀ ਆਵਾਜ਼ ਦਬਾਉਣ ‘ਤੇ ਉਤਾਰੂ ਹੈ ਅਤੇ ਆਮ ਲੋਕਾਂ ਦੇ ਨਾਲ-ਨਾਲ ਲੋਕ ਨੁਮਾਇੰਦਿਆਂ ਦੀ ਗੱਲ ਵੀ ਸੁਣਨ ਨੂੰ ਤਿਆਰ ਨਹੀਂ ਹੈ।
ਡੱਬਵਾਲੀ, 22 ਨਵੰਬਰ (ਇਕਬਾਲ ਸਿੰਘ ਸ਼ਾਂਤ)-ਡੱਬਵਾਲੀ ਦੇ ਸਾਬਕਾ ਵਿਧਾਇਕ ਅਮਿਤ ਸਿਹਾਗ ਨੇ ਪਿੰਡ ਹੈਬੂਆਣਾ ਦੇ ਕਿਸਾਨ ਖੁਸ਼ਦੀਪ ਸਿੰਘ ਅਤੇ ਸਿਰਸਾ ਦੇ ਵਿਧਾਇਕ ਗੋਕੁਲ ਸੇਤੀਆ ਨਾਲ ਜੁੜੇ ਘਟਨਾਕ੍ਰਮ ਨੂੰ ਲੈ ਕੇ ਭਾਜਪਾ ਸਰਕਾਰ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਲੋਕਤੰਤਰ ਦੀ ਆਵਾਜ਼ ਦਬਾਉਣ ‘ਤੇ ਉਤਾਰੂ ਹੈ ਅਤੇ ਆਮ ਲੋਕਾਂ ਦੇ ਨਾਲ-ਨਾਲ ਲੋਕ ਨੁਮਾਇੰਦਿਆਂ ਦੀ ਗੱਲ ਵੀ ਸੁਣਨ ਨੂੰ ਤਿਆਰ ਨਹੀਂ ਹੈ। ਅਮਿਤ ਸਿਹਾਗ ਨੇ ਕਿਹਾ ਕਿ ਹੈਬੂਆਣਾ ਵਿੱਚ ਮੁੱਖ ਮੰਤਰੀ ਦੇ ਕਾਲਾਂਵਾਲੀ ਦੌਰੇ ਦਾ ਸੱਦਾ ਦੇਣ ਪੁੱਜੇ ਭਾਜਪਾ ਆਗੂ ਦੇਵ ਕੁਮਾਰ ਸ਼ਰਮਾ ਅੱਗੇ ਕਿਸਾਨ ਖੁਸ਼ਦੀਪ ਸਿੰਘ ਨੇ ਬਾਜਰੇ ਦੀ ਖਰੀਦ, ਪਾਣੀ ਦੀ ਕਿੱਲਤ, ਗਰੀਬਾਂ ਦੇ ਮਕਾਨਾਂ ਦੀਆਂ ਛੱਤਾਂ ਅਤੇ ਐੱਮਐੱਸਪੀ ਵਰਗੇ ਮੁੱਦੇ ਚੁੱਕੇ ਸਨ। ਉਨ੍ਹਾਂ ਮੁਤਾਬਕ ਸਵਾਲਾਂ ਦਾ ਜਵਾਬ ਦੇਣ ਦੀ ਬਜਾਏ ਭਾਜਪਾ ਆਗੂ ਬਹਿਸਬਾਜ਼ੀ ‘ਤੇ ਉਤਰ ਆਏ। ਉਨ੍ਹਾਂ ਕਿਸਾਨ ਖੁਸ਼ਦੀਪ ਅਤੇ ਹੋਰ ਕਿਸਾਨਾਂ ਦੇ ਘਰਾਂ ਵਿੱਚ ਪੁਲਿਸ ਭੇਜਣ ਨੂੰ ਵੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰਾਰ ਦਿੱਤਾ। ਸਿਰਸਾ ਦੇ ਵਿਧਾਇਕ ਗੋਕੁਲ ਸੇਤੀਆ ਦੇ ਮਾਮਲੇ ਵਿਚ ਅਮਿਤ ਸਿਹਾਗ ਨੇ ਕਿਹਾ ਕਿ ਮੰਗਾਂ ਵੱਲ ਧਿਆਨ ਨਾ ਦਿੱਤੇ ਜਾਣ ਕਾਰਨ ਉਨ੍ਹਾਂ ਮੁੱਖ ਮੰਤਰੀ ਨੂੰ ਆਪਣੇ ਖੂਨ ਨਾਲ ਪੱਤਰ ਲਿਖ ਕੇ ਸੌਂਪਣ ਦੀ ਗੱਲ ਕਹੀ ਸੀ, ਪਰ ਉਨ੍ਹਾਂ ਨੂੰ ਮੁੱਖ ਮੰਤਰੀ ਨਾਲ ਮਿਲਣ ਨਹੀਂ ਦਿੱਤਾ ਗਿਆ। ਅਮਿਤ ਸਿਹਾਗ ਨੇ ਕਿਹਾ ਕਿ ਇਹ ਦੋਵੇਂ ਘਟਨਾਵਾਂ ਲੋਕਤੰਤਰ ‘ਚ ਆਮ ਲੋਕਾਂ ਤੇ ਚੁਣੇ ਹੋਏ ਨੁਮਾਇੰਦਿਆਂ ਦੀ ਆਵਾਜ਼ ਨਾ ਸੁਣੇ ਜਾਣ ‘ਤੇ ਗੰਭੀਰ ਸਵਾਲ ਖੜ੍ਹੇ ਕਰਦੀਆਂ ਹਨ।