ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ- ‘ਸੇਵਕ ਜਥਾ ਬੰਬੇ’ ਨੇ ਨਿਭਾਈਆਂ ਵੱਖ-ਵੱਖ ਸੇਵਾਵਾਂ
ਜਥੇ ਵਲੋਂ 1934 ਤੋਂ ਸਿੱਖੀ ਦੇ ਪ੍ਰਚਾਰ ਪ੍ਰਸਾਰ ਤੇ ਸੇਵਾ ਦੇ ਖੇਤਰ ’ਚ ਪਾਇਆ ਜਾ ਰਿਹੈ ਵਡਮੁੱਲਾ ਯੋਗਦਾਨ-ਰਾਮ ਸਿੰਘ ‘ਬੰਬੇ’
ਨਵੀਂ ਦਿੱਲੀ,23ਨਵੰਬਰ(ਜਗਤਾਰ ਸਿੰਘ)-ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਵਿਚ ‘ਸੇਵਕ ਜੱਥਾ ਬੰਬੇ’ (ਰਜਿ:) ਦੇ ਮੁਖੀ ਅਹੁਦੇਦਾਰਾਂ ਸਮੇਤ ਵੱਡੀ ਗਿਣਤੀ ਵਿਚ ਮੈਂਬਰਾਂ ਨੇ ਹਾਜ਼ਰੀ ਭਰੀ। ਇਹ ਨਗਰ ਕੀਰਤਨ ਗੁਰਦੁਆਰਾ ਦਸਮੇਸ਼ ਦਰਬਾਰ (ਗੁਰੂ ਤੇਗ਼ ਬਹਾਦਰ ਨਗਰ) ਤੋਂ ਸਜਾਇਆ ਗਿਆ,ਜਿਸ ਦੀ ਸਮਾਪਤੀ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਦਾਦਰ ਮੁੰਬਈ ਵਿਖੇ ਹੋਈ।
ਨਵੀਂ ਦਿੱਲੀ,23ਨਵੰਬਰ(ਜਗਤਾਰ ਸਿੰਘ)-ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਵਿਚ ‘ਸੇਵਕ ਜੱਥਾ ਬੰਬੇ’ (ਰਜਿ:) ਦੇ ਮੁਖੀ ਅਹੁਦੇਦਾਰਾਂ ਸਮੇਤ ਵੱਡੀ ਗਿਣਤੀ ਵਿਚ ਮੈਂਬਰਾਂ ਨੇ ਹਾਜ਼ਰੀ ਭਰੀ। ਇਹ ਨਗਰ ਕੀਰਤਨ ਗੁਰਦੁਆਰਾ ਦਸਮੇਸ਼ ਦਰਬਾਰ (ਗੁਰੂ ਤੇਗ਼ ਬਹਾਦਰ ਨਗਰ) ਤੋਂ ਸਜਾਇਆ ਗਿਆ,ਜਿਸ ਦੀ ਸਮਾਪਤੀ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਦਾਦਰ ਮੁੰਬਈ ਵਿਖੇ ਹੋਈ। ‘ਸੇਵਕ ਜੱਥਾ ਬੰਬੇ’ ਦੇ ਪ੍ਰਧਾਨ ਰਾਮ ਸਿੰਘ ‘ਬੰਬੇ’ ਨੇ ਦੱਸਿਆ ਕਿ ਹਰ ਵਾਰ ਦੀ ਤਰ੍ਹਾਂ ਸੇਵਕ ਜੱਥੇ ਵੱਲੋਂ ਨਗਰ ਕੀਰਤਨ ਦੌਰਾਨ ਵੱਖ ਵੱਖ ਸੇਵਾਵਾਂ ਨਿਭਾਈਆਂ ਗਈਆਂ ਅਤੇ ਸੰਗਤਾਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ’ਤੇ ਪਹਿਰਾ ਦੇਣ ਲਈ ਪ੍ਰੇਰਿਆ ਗਿਆ। ਨਗਰ ਕੀਰਤਨ ਵਿਚ ਸੇਵਕ ਜੱਥੇ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਸੰਧੂ,ਜਥੇਦਾਰ ਕ੍ਰਿਪਾਲ ਸਿੰਘ, ਕੈਸ਼ੀਅਰ ਰਣਦੀਪ ਸਿੰਘ ਸਮੇਤ ਹੋਰ ਮੈਂਬਰਾਂ ਨੇ ਵੀ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ। ਰਾਮ ਸਿੰਘ ਬੰਬੇ ਨੇ ਦੱਸਿਆ ਕਿ ਇਹ ‘ਸੇਵਕ ਜੱਥਾ ਬੰਬੇ’, ਮੁੰਬਈ ਦਾ ਸਭ ਤੋਂ ਪੁਰਾਣਾ ਅਤੇ ਸਭ ਤੋਂ ਵੱਡਾ ਸੇਵਕ ਜੱਥਾ ਹੈ ਜੋ 1934 ਵਿਚ ਆਪਣੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਸਿੱਖੀ ਪ੍ਰਚਾਰ ਪ੍ਰਸਾਰ ਤੇ ਸੇਵਾ ਦੇ ਖੇਤਰ ਵਿਚ ਵਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ ਅਤੇ ਪੁਰੀ ਮੁੰਬਈ ਤੋਂ ਮੈਂਬਰ ਇਸ ਨਾਲ ਜੁੜੇ ਹੋਏ ਹਨ ।ਇਸ ਜਥੇ ਦੇ ਸੇਵਾਦਾਰ ਖ਼ਾਸ ਨੀਲੀ ਦਸਤਾਰ ਅਤੇ ਚਿੱਟੀ ਵਰਦੀ ਵਿੱਚ ਮੁੰਬਈ ਅਤੇ ਮਹਾਰਾਸ਼ਟਰ ਭਰ ਵਿਚ ਨਿਸ਼ਕਾਮ ਸੇਵਾ ਨਿਭਾਉਂਦੇ ਹਨ। ਇਨ੍ਹਾਂ ਵਿਚ ਲੰਗਰ,ਜਲ,ਜੋੜਿਆਂ ਦੀ ਸੇਵਾ,ਪਾਲਕੀ ਸਾਹਿਬ ਅਤੇ ਪੰਡਾਲ ਦੀ ਸੇਵਾ,ਟਰੈਫ਼ਿਕ ਕੰਟਰੋਲ ਅਤੇ ਸੁਰੱਖਿਆ ਪ੍ਰਬੰਧ ਸਮੇਤ ਹੋਰਨਾ ਸੇਵਾਵਾਂ ਵੀ ਸ਼ਾਮਲ ਹਨ।