26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਖ਼ਾਦੀ ਤੇ ਗ੍ਰਾਮ ਉਦਯੋਗ ਦੇ ਬਣੇ ਉਤਪਾਦਾਂ ਦੀ ਲੋਕ ਖ਼ੂਬ ਕਰ ਰਹੇ ਨੇ ਖ਼ਰੀਦਦਾਰੀ

ਨਵੀਂ ਦਿੱਲੀ, 26 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਪ੍ਰਗਤੀ ਮੈਦਾਨ ਵਿਖੇ 45ਵੇਂ ਅੰਤਰਰਾਸ਼ਟਰੀ ਵਪਾਰ ਮੇਲੇ ਦੇ ਹਾਲ ਨੰਬਰ 6 ਵਿਖੇ ਖ਼ਾਦੀ ਇੰਡੀਆ ਮੰਡਪ ਵਿਚ ਖ਼ਾਦੀ ਅਤੇ ਗ੍ਰਾਮ ਉਦਯੋਗ ਦੇ ਬਣੇ ਅਤੇ ਉਤਪਾਦ ਸ਼ਾਮਿਲ ਹਨ, ਜੋ ਕਿ ਕਾਰੀਗਰਾਂ ਦੁਆਰਾ ਤਿਆਰ ਕੀਤੇ ਗਏ ਹਨ।

Ad Position 21
No active advertisement
ਅਜੀਤ ਡੈਸਕ 27-11-2026
ਨਵੀਂ ਦਿੱਲੀ, 26 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਪ੍ਰਗਤੀ ਮੈਦਾਨ ਵਿਖੇ 45ਵੇਂ ਅੰਤਰਰਾਸ਼ਟਰੀ ਵਪਾਰ ਮੇਲੇ ਦੇ ਹਾਲ ਨੰਬਰ 6 ਵਿਖੇ ਖ਼ਾਦੀ ਇੰਡੀਆ ਮੰਡਪ ਵਿਚ ਖ਼ਾਦੀ ਅਤੇ ਗ੍ਰਾਮ ਉਦਯੋਗ ਦੇ ਬਣੇ ਅਤੇ ਉਤਪਾਦ ਸ਼ਾਮਿਲ ਹਨ, ਜੋ ਕਿ ਕਾਰੀਗਰਾਂ ਦੁਆਰਾ ਤਿਆਰ ਕੀਤੇ ਗਏ ਹਨ। ਇਸ ਮੰਡਪ ਵਿਚ ਖ਼ਾਦੀ ਦੇ ਕਈ ਡਿਜ਼ਾਇਨਾਂ ਦੇ ਵੱਖ-ਵੱਖ ਕੱਪੜਿਆਂ ਦੀ ਭਰਮਾਰ ਹੈ। ਕੱਪੜਿਆਂ ਤੋਂ ਇਲਾਵਾ ਸ਼ੁੱਧ ਸ਼ਹਿਦ, ਸਰ੍ਹੋਂ ਦਾ ਤੇਲ, ਸਾਬਣ, ਸਜਾਵਟੀ ਸਾਮਾਨ ਤੋਂ ਇਲਾਵਾ ਹੋਰ ਕਈ ਤਰ੍ਹਾਂ ਦਾ ਸਾਮਾਨ ਪ੍ਰਦਰਸ਼ਿਤ ਹੈ, ਜਿਨ੍ਹਾਂ ਦੀ ਲੋਕ ਖ਼ੂਬ ਖ਼ਰੀਦਦਾਰੀ ਕਰ ਰਹੇ ਹਨ। ਲੋਕ ਖ਼ਾਦੀ ਦੇ ਬਣੇ ਕੱਪੜਿਆਂ ਨੂੰ ਬਹੁਤ ਪਸੰਦ ਕਰਦੇ ਹਨ। ਖ਼ਾਦੀ ਮੰਡਪ ਵਿਚ ਯਸ਼ਪ੍ਰੀਤ ਕੌਰ ਵਲੋਂ ਸਟਾਲ ਲਗਾਇਆ ਗਿਆ ਹੈ, ਜਿਸ ਵਿਚ ਯਸ਼ਪ੍ਰੀਤ ਕੌਰ ਵਲੋਂ ਤਿਆਰ ਕੀਤੇ ਗਏ ਕਈ ਤਰ੍ਹਾਂ ਦੇ ਸਾਬਣ, ਲਿਪਸਟਿਕ ਕਰੀਮ, ਕਾਜਲ, ਜੈਲ ਅਤੇ ਹੋਰ ਉਤਪਾਦ ਸ਼ਾਮਿਲ ਹਨ। ਇਨ੍ਹਾਂ ਨੂੰ ਤਿਆਰ ਕਰਨ ਵਿਚ ਕਿਸੇ ਵੀ ਕਿਸਮ ਦਾ ਕੈਮੀਕਲ ਨਹੀਂ ਵਰਤਿਆ ਗਿਆ। ਯਸ਼ਪ੍ਰੀਤ ਕੌਰ ਦਾ ਕਹਿਣਾ ਹੈ ਇਨ੍ਹਾਂ ਉਤਪਾਦਾਂ ਦੀ ਕੀਮਤ ਬਹੁਤ ਘੱਟ ਰੱਖੀ ਗਈ ਹੈ ਤਾਂ ਕਿ ਇਹ ਉਤਪਾਦ ਵੱਧ ਤੋਂ ਵੱਧ ਲੋਕਾਂ ਤੱਕ ਪੁੱਜ ਸਕਣ। ਉਸ ਦਾ ਇਹ ਵੀ ਕਹਿਣਾ ਹੈ ਕਿ ਉਹ ਘਰੇਲੂ ਉਤਪਾਦ ਹੋਰ ਵੀ ਤਿਆਰ ਕਰ ਰਹੀ ਹੈ ਅਤੇ ਜਲਦੀ ਹੀ ਸਾਹਮਣੇ ਆਉਣਗੇ।
Ad Position 22
No active advertisement
ਪਿਛਲੀ ਖ਼ਬਰ ਸੇਠ ਜੈ ਪ੍ਰਕਾਸ਼ ਪੋਲੀਟੈਕਨਿਕ ਦਾਮਲਾ ਵਿਖੇ ਸੰਵਿਧਾਨ ਦਿਵਸ ਮਨਾਇਆ ਅਗਲੀ ਖ਼ਬਰ ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਦੀ ਮੌਤ
Ad Position 24