26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਡੀ.ਵਾਈ.ਐਫ.ਆਈ. ਤੇ ਹੋਰ ਮਜ਼ਦੂਰ ਸੰਗਠਨਾਂ ਨੇ ਐਸ.ਆਈ.ਆਰ. ਵਿਰੁੱਧ ਕੀਤਾ ਪ੍ਰਦਰਸ਼ਨ

ਨਵੀਂ ਦਿੱਲੀ, 26 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਕਾਲੀਵਾੜੀ ਮੰਦਰ ਮਾਰਗ ’ਤੇ ਡੀ.

Ad Position 21
No active advertisement
ਡੀ.ਵਾਈ.ਐਫ.ਆਈ. ਤੇ ਹੋਰ ਮਜ਼ਦੂਰ ਸੰਗਠਨਾਂ ਦੇ ਕਾਰਕੁੰਨ ਪ੍ਰਦਰਸ਼ਨ ਕਰਦੇ ਹੋਏ। ਤਸਵੀਰਾਂ - ਸ਼ਿਆਮ ਸੁੰਦਰ 27-11-2026
ਨਵੀਂ ਦਿੱਲੀ, 26 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਕਾਲੀਵਾੜੀ ਮੰਦਰ ਮਾਰਗ ’ਤੇ ਡੀ.ਵਾਈ.ਐਫ.ਆਈ. ਅਤੇ ਹੋਰ ਕਈ ਮਜ਼ਦੂਰ ਸੰਗਠਨਾਂ ਨੇ ਐਸ.ਆਈ.ਆਰ. ਵਿਰੁੱਧ ਜ਼ੋਰਦਾਰ ਪ੍ਰਦਰਸ਼ਨ ਕੀਤਾ। ਸੰਗਠਨਾਂ ਦੇ ਵਰਕਰਾਂ ਅਤੇ ਸਮਰਥਕਾਂ ਨੇ ਹੱਥਾਂ ਵਿਚ ਪੋਸਟਰ ਫੜੇ ਹੋਏ ਸਨ ਅਤੇ ਨਾਲ ਹੀ ਨਾਅਰੇ ਵੀ ਲਗਾ ਰਹੇ ਸਨ। ਇਨ੍ਹਾਂ ਦੀ ਮੰਗ ਸੀ ਕਿ ਐਸ.ਆਈ.ਆਰ. ਨੂੰ ਪੂਰਨ ਰੂਪ ਵਿਚ ਰੱਦ ਕੀਤਾ ਜਾਵੇ ਅਤੇ ਪੁਰਾਣੀ ਮਤਦਾਤਾ ਸੂਚੀ ਬਹਾਲ ਕੀਤੀ ਜਾਵੇ। ਇਸ ਦੇ ਨਾਲ ਹੀ ਸਾਰੇ ਐਸ.ਆਈ.ਆਰ. ਪ੍ਰਭਾਵਿਤ ਰਾਜਾਂ ਵਿਚ ਮੁੜ ਚੋਣਾਂ ਕਰਵਾਈਆਂ ਜਾਣ, ਚੋਣ ਕਮਿਸ਼ਨਰਾਂ ਦੀ ਨਿਯੁਕਤੀ ਦੇ ਨਾਲ ਸੰਬੰਧਿਤ 2023 ਦੇ ਕਾਨੂੰਨ ਨੂੰ ਰੱਦ ਕੀਤਾ ਜਾਵੇ ਅਤੇ ਸਰਕਾਰ ਦੁਆਰਾ ਚੋਣ ਕਮਿਸ਼ਨਰਾਂ ਦੀ ਨਿਯੁਕਤੀ ਬੰਦ ਕੀਤੀ ਜਾਵੇ, ਨਾਲ ਹੀ ਸਮੁੱਚੇ ਚੋਣ ਘੁਟਾਲੇ ਨੂੰ ਰੋਕਣ ਦੇ ਲਈ ਈ.ਵੀ.ਐਮ. ’ਤੇ ਰੋਕ ਅਤੇ ਸਾਰੀਆਂ ਚੋਣਾਂ ਨੂੰ ਬੈਲਟ ਪੇਪਰ ਦੇ ਨਾਲ ਕਰਵਾਇਆ ਜਾਵੇ।
Ad Position 22
No active advertisement
ਅਗਲੀ ਖ਼ਬਰ ਗੱਡੀਆਂ ਦੀਆਂ ਬੈਟਰੀਆਂ ਚੋਰੀ ਕਰਨ ਵਾਲੇ 5 ਦੋਸ਼ੀ ਕਾਬੂ
Ad Position 24