29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਪਟੇਲ ਚੌਕ ਤੋਂ ਬਿਧੀਪੁਰ ਤੱਕ ਗਰੀਨ ਬੈਲਟ ਬਣਾਉਣ ਦੀ ਧੀਮੀ ਗਤੀ ਤੋਂ ਮੇਅਰ ਨਾਰਾਜ਼

Ad Position 21
No active advertisement
ਅਜੀਤ ਡੈਸਕ 02-01-2026
ਜਲੰਧਰ, 1 ਜਨਵਰੀ (ਸ਼ਿਵ)- ਨਗਰ ਨਿਗਮ ਵੱਲੋਂ ਸ਼ਹਿਰ ਵਿਚ ਸੁੰਦਰੀਕਰਨ ਦੇ ਕੰਮ ਕਰਵਾਏ ਜਾ ਰਹੇ ਹਨ | ਪਟੇਲ ਚੌਕ ਤੋਂ ਲੈ ਕੇ ਬਿਧੀਪੁਰ ਫਾਟਕ ਤੱਕ ਸੜਕਾਂ ਦੇ ਦੋਵੇਂ ਪਾਸੇ ਜੰਗਲਾਤ ਵਿਭਾਗ ਨੂੰ ਗਰੀਨ ਬੈਲਟ ਬਣਾਉਣ ਲਈ ਸਮਾਰਟ ਸਿਟੀ ਕੰਪਨੀ ਵੱਲੋਂ ਜਿਹੜੇ 5.55 ਕਰੋੜ ਰੁਪਏ ਦੁਆਏ ਗਏ ਸੀ | ਉਹ ਕੰਮ ਵੀ ਕਾਫੀ ਸਮੇਂ ਦਾ ਸ਼ੁਰੂ ਹੋ ਗਿਆ ਸੀ ਪਰ ਉਸ ਦੀ ਚੱਲ ਰਹੀ ਧੀਮੀ ਗਤੀ ਤੋਂ ਮੇਅਰ ਅਜੇ ਤੱਕ ਨਾਰਾਜ਼ ਹਨ | ਮੇਅਰ ਵਨੀਤ ਧੀਰ ਕੁੱਝ ਦਿਨ ਪਹਿਲਾਂ ਵੀ ਗਰੀਨ ਬੈਲਟ ਦਾ ਕੰਮ ਦੇਖਣ ਲਈ ਗਏ ਸੀ ਤਾਂ ਉਨ੍ਹਾਂ ਨੇ ਇਸ ਪੱਤਰਕਾਰ ਨਾਲ ਵੀ ਜਾਣਕਾਰੀ ਸਾਂਝੀ ਕੀਤੀ ਸੀ ਕਿ ਉਹ ਮੌਜੂਦਾ ਸਮੇਂ ਵਿਚ ਚੱਲ ਰਹੇ ਕੰਮ ਦੀ ਗਤੀ ਤੋਂ ਖ਼ੁਸ਼ ਨਹੀਂ ਹਨ | ਅਜੇ ਤੱਕ ਗਰੀਨ ਬੈਲਟ 'ਤੇ ਗਰਿੱਲਾਂ ਲਗਾਉਣ ਦਾ ਕੰਮ ਨਹੀਂ ਕੀਤਾ ਜਾ ਸਕਿਆ ਹੈ | ਇਸ ਤੋਂ ਪਹਿਲਾਂ ਨਿਗਮ ਦੇ ਤਹਿਬਾਜ਼ਾਰੀ ਵਿਭਾਗ ਵੱਲੋਂ ਸੜਕਾਂ ਦੀਆਂ ਦੋਵੇਂ ਸਾਈਡਾਂ 'ਤੇ ਕਬਜ਼ੇ ਹਟਾਉਣ ਦੀ ਕਾਰਵਾਈ ਕੀਤੀ ਗਈ ਸੀ ਪਰ ਅਜੇ ਤੱਕ ਉਨ੍ਹਾਂ ਨੂੰ ਗਰਿੱਲਾਂ ਨਹੀਂ ਲਗਾਈਆਂ ਗਈਆਂ ਹਨ | ਜੰਗਲਾਤ ਵਿਭਾਗ ਨੇ ਸੜਕ ਦੀਆਂ ਦੋਵੇਂ ਸਾਈਡਾਂ 'ਤੇ ਜਿਹੜੀ ਗਰੀਨ ਬੈਲਟ ਬਣਾਉਣੀ ਹੈ, ਉਸ ਵਿਚ ਪਾਰਕ, ਬੈਠਣ ਵਾਲੇ ਬੈਂਚ ਸਮੇਤ ਸੁੰਦਰ ਬੂਟੇ ਲਗਾਉਣੇ ਹਨ | ਉਂਜ ਕਈ ਥਾਵਾਂ 'ਤੇ ਅਜੇ ਗਰੀਨ ਬੈਲਟ ਬਾਰੇ ਕੋਈ ਖ਼ਾਸ ਕੰਮ ਹੋਇਆ ਨਹੀਂ ਦਿਸ ਰਿਹਾ ਹੈ ਜਦਕਿ ਗਰੀਨ ਬੈਲਟ ਤੋਂ ਪਹਿਲਾਂ ਨਿਗਮ ਵੱਲੋਂ ਖ਼ਾਲੀ ਕੀਤੀ ਗਈ ਜ਼ਮੀਨ ਦੇ ਉੱਪਰ ਗਰਿੱਲਾਂ ਲਗਾਉਣੀਆਂ ਚਾਹੀਦੀਆਂ ਹਨ ਤਾਂ ਜੋ ਉੱਥੇ ਕੋਈ ਦੁਬਾਰਾ ਕਬਜ਼ਾ ਨਾ ਕਰ ਸਕੇ | ਉਂਜ ਮੇਅਰ ਵਨੀਤ ਧੀਰ ਨੇ ਦੱਸਿਆ ਕਿ ਜੰਗਲਾਤ ਵਿਭਾਗ ਨੂੰ ਕਿਹਾ ਗਿਆ ਹੈ ਕਿ ਉਹ ਇੱਕ ਖ਼ਾਸ ਇਲਾਕੇ ਨੂੰ ਪਹਿਲਾਂ ਗਰੀਨ ਬੈਲਟ ਮੁਤਾਬਕ ਵਿਕਸਿਤ ਕਰ ਕੇ ਦਿਖਾਉਣ ਤੇ ਇਸ ਲਈ ਬਰਲਟਨ ਪਾਰਕ ਦੇ ਸਾਹਮਣੇ ਤੇ ਪੁਲ ਦੇ ਕੋਲ ਹੀ ਗਰੀਨ ਬੈਲਟ ਦੇ ਇੱਕ ਹਿੱਸੇ ਨੂੰ ਵਿਕਸਿਤ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ 6 ਜਨਵਰੀ ਦੇ ਮਜ਼ਦੂਰ ਧਰਨੇ ਦੀ ਤਿਆਰੀ ਲਈ ਵੱਖ-ਵੱਖ ਪਿੰਡਾਂ 'ਚ ਮੀਟਿੰਗਾਂ ਅਗਲੀ ਖ਼ਬਰ ਡਾ. ਸਾਧੂ ਸਿੰਘ ਹਮਦਰਦ ਟਰੱਸਟ ਦੇ ਟਰੱਸਟੀ ਤੇ ਸਕੱਤਰ ਬੀਬੀ ਪ੍ਰਕਾਸ਼ ਕੌਰ ਦਾ ਦਿਹਾਂਤ
Ad Position 24