29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਗੁਰੂ ਨਾਨਕ ਮੋਦੀਖਾਨਾ ਟਰੱਸਟ ਲੋਹੀਆਂ ਵਲੋਂ ਰਿਫਲੈਕਟਰ ਲਗਾਉਣ ਦੀ ਸੇਵਾ ਆਰੰਭ <br/>

Ad Position 21
No active advertisement
ਗੱਡੀਆਂ ਉੱਪਰ ਰਿਫਲੈਕਟਰ ਲਗਾਉਣ ਦੀ ਸੇਵਾ ਆਰੰਭ ਕਰਨ ਮੌਕੇ ਹਾਜਰ ਸੇਵਾਦਾਰ ਸਤਿੰਦਰ ਸਿੰਘ ਖ਼ਾਲਸਾ, ਤਲਵਿੰਦਰ ਸਿੰਘ ਕੰਗ, ਵਿਕਾਸ ਵਰਮਾਂ, ਰਾਜ ਸਤੀਜਾ, ਮਾ: ਪਰਮਿੰਦਰ ਸਿੰਘ ਤੇ ਹੋਰ | ਤਸਵੀਰ : ਗੁਰਪਾਲ ਸਿੰਘ ਸ਼ਤਾਬਗੜ੍ਹ <br/> 02-01-2026
ਲੋਹੀਆਂ ਖਾਸ, 1 ਜਨਵਰੀ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) - ਇਲਾਕੇ ਲਈ ਸਮਾਜ ਸੇਵਾ ਕਰਦੀਆਂ ਸੰਸਥਾਵਾਂ 'ਗੁਰੂ ਨਾਨਕ ਮੋਦੀਖਾਨਾ ਚੈਰੀਟੇਬਲ ਟਰੱਸਟ ਲੋਹੀਆਂ ਖ਼ਾਸ, ਨਦਰਿ ਕਰਮਿ ਸੇਵਾ ਦਲ ਲੋਹੀਆਂ ਖ਼ਾਸ, ਗੁ: ਸਿੱਖ ਸੈਂਟਰ ਆਫ਼ ਸਿਆਟਲ ਅਮਰੀਕਾ ਤੇ ਸੋਚ ਸੈਂਟਰ ਸਿਆਟਲ ਅਮਰੀਕਾ ਵੱਲੋਂ ਐਕਸੀਡੈਂਟ ਦੌਰਾਨ ਜ਼ਖ਼ਮੀ ਹੋ ਗਏ ਲੋਕਾਂ ਦੀ ਆਰਥਿਕ ਮਦਦ ਤੋਂ ਇਲਾਵਾ ਪੋਹ ਦੇ ਮਹੀਨੇ ਧੁੰਦ ਦੀ ਵਜ੍ਹਾ ਨਾਲ਼ ਸੜਕਾਂ ਉੱਪਰ ਵਾਪਰਦੇ ਹਾਦਸਿਆਂ ਤੋਂ ਲੋਕਾਂ ਨੂੰ ਬਚਾਉਣ ਲਈ ਟਰੈਕਟਰ ਟਰਾਲੀਆਂ, ਟਰੱਕ, ਟੈਂਪੂ ਤੇ ਹੋਰ ਗੱਡੀਆਂ ਉਪਰ ਰਿਫਲੈਕਟਰ ਲਗਾਉਣ ਦੀ ਸੇਵਾ ਨਿਭਾਈ ਗਈ ਹੈ | ਮੁੱਖ ਸੇਵਾਦਾਰ ਸਤਿੰਦਰ ਸਿੰਘ ਖ਼ਾਲਸਾ, ਤਲਵਿੰਦਰ ਸਿੰਘ ਕੰਗ, ਵਿਕਾਸ ਵਰਮਾਂ, ਰਾਜ ਸਤੀਜਾ, ਮਾ: ਪਰਮਿੰਦਰ ਸਿੰਘ, ਮਾਸਟਰ ਰੁਪਿੰਦਰਜੀਤ ਸਿੰਘ ਬੰਟੀ, ਮੋਤੀ ਲਾਲ ਕਾਲੀਆ, ਬਾਡੀ ਬਿਲਡਰ ਸਤਿੰਦਰ ਸਿੰਘ ਨੇ ਦੱਸਿਆ ਕਿ ਅੱਜ ਕਰੀਬ 700 ਦੇ ਕਰੀਬ ਰਿਫਲੈਕਟਰ ਲਗਾਏ ਗਏ ਹਨ, ਆਉਂਦੇ ਦਿਨਾਂ ਵਿੱਚ ਵੀ ਇਹ ਮੁਹਿੰਮ ਜਾਰੀ ਰਹੇਗੀ | ਇਸ ਮੌਕੇ ਸੁਖਵਿੰਦਰ ਸਿੰਘ ਸੋਨੂੰ, ਅਬਦੁਲ ਅਲੀ, ਡਾ: ਹਰਬੰਸ ਸ਼ਰਮਾਂ, ਪਰਮਜੀਤ ਸਿੰਘ ਪੰਮਾ, ਸਾਹਿਲ ਸਚਦੇਵਾ, ਗਗਨਦੀਪ ਅਤੇ ਅਰਮਾਨ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸ਼ਹੀਦਾਂ ਦੀ ਯਾਦ 'ਚ ਲੰਗਰ ਲਗਾਇਆ <br/> ਅਗਲੀ ਖ਼ਬਰ ਨਵੇਂ ਸਾਲ ਦੀ ਆਮਦ 'ਤੇ ਡੇਰਾ ਸੱਚਖੰਡ ਬੱਲਾਂ ਵਿਖੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਏ ਨਤਮਸਤਕ <br/>
Ad Position 24