ਕਰਤਾਰਪੁਰ, 1 ਜਨਵਰੀ (ਜਨਕ ਰਾਜ ਗਿੱਲ) - ਨਵੇਂ ਸਾਲ ਦੀ ਆਮਦ ਮੌਕੇ ਨੀਲਕੰਠ ਯੁਵਾ ਬਿ੍ਗੇਡ ਕਰਤਾਰਪੁਰ ਵੱਲੋਂ ਗਊਸ਼ਾਲਾ ਮੰਦਿਰ ਕਰਤਾਰਪੁਰ ਵਿਖੇ ਮੁਰਲੀ ਵਾਲੇ ਦੇ ਨਾਮ 'ਤੇ ਭਜਨ ਸ਼ਾਮ ਕਰਵਾਈ | ਇਸ ਮੌਕੇ ਮੁੱਖ ਮਹਿਮਾਨ ਵਜੋਂ ਸਮਾਜ ਸੇਵੀ ਪ੍ਰਦੀਪ ਅਗਰਵਾਲ ਪਹੁੰਚੇ | ਨੀਲਕੰਠ ਯੁਵਾ ਬਿ੍ਗੇਡ ਦੇ ਅਹੁਦੇਦਾਰਾਂ ਨੇ ਪੂਜਾ ਅਰਚਨਾ ਕੀਤੀ | ਇਸ ਮੌਕੇ ਵਿਸ਼ਵ ਪ੍ਰਸਿੱਧ ਭਜਨ ਸਮਰਾਟ ਅਸ਼ੋਕ ਸ਼ਰਮਾ, ਕੁਮਾਰ ਆਸ਼ੂ ਸ਼ਰਮਾ ਨੇ ਪ੍ਰਭੂ ਨਾਮ ਦੀ ਮਹਿਮਾ ਦਾ ਗੁਣਗਾਨ ਕੀਤਾ | ਇਸ ਮੌਕੇ ਨੀਲਕੰਠ ਸੇਵਾ ਦਲ ਦੇ ਚੇਅਰਮੈਨ ਨਰੇਸ਼ ਅਗਰਵਾਲ, ਪ੍ਰਧਾਨ ਰਾਜਕੁਮਾਰ ਅਰੋੜਾ, ਨਾਥੀ ਸਨੋਤਰਾ, ਅਸ਼ੋਕ ਬਿੱਟੂ, ਅਜੈ ਸਕਸੈਨਾ, ਅਰੁਣ ਸਨੋਤਰਾ, ਕਿ੍ਸ਼ਨ ਸਨੋਤਰਾ, ਪਵਨ ਕੁਮਾਰ, ਰੁਪਿੰਦਰ ਸੈਣੀ, ਪੰਕਜ ਸਨੋਤਰਾ, ਦੀਪਕ ਸ਼ਰਮਾ, ਤਰੁਨ ਅਨੰਦ, ਤਰੁਨ ਸਭਰਵਾਲ, ਨੀਰਜ ਸਕਸੈਨਾ, ਭੁਵਨ ਕੁਮਾਰ, ਮੋਤੀਨ ਸਕਸੈਨਾ, ਮੋਤੀਨ ਕੁਮਾਰ, ਚੇਅਰਮੈਨ ਡਾ. ਰਿਸ਼ਭ ਸਨੋਤਰਾ, ਕਿ੍ਸ਼ਨਾ, ਪਵਨ, ਗੌਰਵ ਜਤਿੰਦਰ, ਆਪ ਆਗੂ ਵਰੁਨ ਬਾਬਾ, ਗਣਤਵਾ ਕਾਲੀਆ ਆਦਿ ਹਾਜ਼ਰ ਸਨ |