01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

-ਮਾਮਲਾ ਬਾਇਓ ਗੈਸ ਪਲਾਂਟ ਖਿਲਾਫ਼ ਸੰਘਰਸ਼ਸ਼ੀਲ ਸਰਪੰਚ ਨੂੰ ਨਜ਼ਰਬੰਦ ਕਰਨ ਦਾ-ਵਰਦੇ ਮੀਂਹ 'ਚ ਲੋਕਾਂ ਨੇ ਥਾਣਾ ਸਦਰ ਜਲੰਧਰ ਘੇਰਿਆ

Ad Position 21
No active advertisement
ਅਜੀਤ ਡੈਸਕ 24-01-2026

ਜਮਸ਼ੇਰ ਖ਼ਾਸ, 23 ਜਨਵਰੀ (ਹਰਵਿੰਦਰ ਕੁਮਾਰ)- ਵਿਧਾਨ ਸਭਾ ਹਲਕਾ ਜਲੰਧਰ ਛਾਉਣੀ ਵਿਚ ਬਣੇ ਥਾਣਾ ਸਦਰ ਜਲੰਧਰ ਨੂੰ ਅੱਜ ਵਰ੍ਹਦੇ ਮੀਂਹ ਵਿਚ ਇਲਾਕੇ ਦੇ ਲੋਕਾਂ ਤੇ ਕਿਸਾਨ ਜਥੇਬੰਦੀਆਂ ਵੱਲੋਂ ਘੇਰ ਲਿਆ ਗਿਆ | ਜਮਸ਼ੇਰ ਖ਼ਾਸ ਵਿਚ ਬਣੇ ਜਮਸ਼ੇਰ ਡੇਅਰੀ ਕੰਪਲੈਕਸ ਦੀ ਚਾਰਾ ਮੰਡੀ ਵਿਚ ਬਣਾਏ ਬਾਇਓ ਗੈਸ ਪਲਾਂਟ ਲਗਾਉਣ ਖ਼ਿਲਾਫ਼ ਅੱਜ ਸਵੇਰੇ ਕਰੀਬ 5.30 ਵਜੇ ਪਿੰਡ ਚਿੱਤੇਬਾਣੀ ਦੀ ਸਰਪੰਚ ਕਮਲਜੀਤ ਕੌਰ ਨੂੰ ਪਹਿਲਾਂ ਉਨ੍ਹਾਂ ਦੇ ਗ੍ਰਹਿ ਵਿਖੇ ਪੁਲਿਸ ਵੱਲੋਂ ਨਜ਼ਰਬੰਦ ਕੀਤਾ ਗਿਆ ਤੇ ਬਾਅਦ ਵਿਚ ਉਨ੍ਹਾਂ ਨੂੰ ਜਲੰਧਰ ਸਪੈਸ਼ਲ ਸੈੱਲ ਵਿਚ ਲਿਜਾਇਆ ਗਿਆ ਜਿਸ ਦੇ ਵਿਰੋਧ 'ਚ ਸਮੂਹ ਇਲਾਕਾ ਨਿਵਾਸੀਆਂ ਤੇ ਕਿਸਾਨ ਜਥੇਬੰਦੀਆਂ ਵੱਲੋਂ ਥਾਣਾ ਸਦਰ ਜਲੰਧਰ ਦਾ ਘਿਰਾਓ ਕੀਤਾ ਗਿਆ | ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਜਲੰਧਰ ਕੁਲਵਿੰਦਰ ਸਿੰਘ ਮਾਛਿਆਣਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਹੋਏ ਪਿੰਡ ਚਿੱਤੇਬਾਣੀ ਤੇ ਡੇਅਰੀ ਕੰਪਲੈਕਸ ਜਮਸ਼ੇਰ ਦੀ ਜੂਹ ਵਿਚ ਪਹਿਲਾ ਤੋਂ ਹੀ ਕਰੋੜਾਂ ਰੁਪਏ ਦੀ ਲਾਗਤ ਨਾਲ ਬਣੀ ਚਾਰਾ ਮੰਡੀ ਨੂੰ ਉਜਾੜ ਕੇ ਉਸ ਦੀ ਜਗ੍ਹਾ ਉੱਪਰ ਬਾਇਓ ਗੈਸ ਪਲਾਂਟ ਲਗਾ ਕੇ ਆਮ ਲੋਕਾਂ ਨੂੰ ਮਾਰਨ ਲਈ ਹਰ ਇੱਕ ਹੀਲਾ ਵਰਤਿਆ ਜਾ ਰਿਹਾ ਹੈ | ਪੰਜਾਬ ਸਰਕਾਰ ਵੱਲੋਂ ਆਪਣੀ ਦਮਨਕਾਰੀ ਨੀਤੀ ਉੱਪਰ ਚੱਲਦੇ ਹੋਏ ਕੱਲ੍ਹ ਰਾਤ ਨੂੰ ਹੀ ਜਥੇਬੰਦੀ ਦੇ ਆਗੂਆਂ ਦੇ ਘਰਾਂ ਉੱਪਰ ਛਾਪੇਮਾਰੀ ਕਰ ਕੇ ਕਿਸਾਨ ਆਗੂਆਂ, ਪਿੰਡ ਚਿੱਤੇਬਾਣੀ ਦੀ ਸਰਪੰਚ ਕਮਲਜੀਤ ਕੌਰ ਤੇ ਹੋਰ ਮੋਹਤਵਰਾਂ ਨੂੰ ਗਿ੍ਫ਼ਤਾਰ ਕਰ ਥਾਣੇ ਵਿਚ ਬੰਦ ਕਰ ਦਿੱਤਾ ਗਿਆ ਸੀ | ਉਪਰੰਤ ਜਥੇਬੰਦੀ ਵੱਲੋਂ ਅੱਜ ਸਰਕਾਰ ਦੀ ਇਸ ਧੱਕੇਸ਼ਾਹੀ ਦਾ ਮੂੰਹ ਤੋੜ ਜਵਾਬ ਦਿੰਦੇ ਹੋਏ ਥਾਣਾ ਸਦਰ ਜਲੰਧਰ ਦਾ ਘਿਰਾਓ ਕਰ ਕੇ ਉਨ੍ਹਾਂ ਸਾਰੇ ਹੀ ਅੰਦੋਲਨਕਾਰੀਆਂ ਨੂੰ ਬਿਨਾਂ ਸ਼ਰਤ ਰਿਹਾਅ ਕਰਵਾਇਆ ਲਿਆ ਗਿਆ ਹੈ | ਕਿਸਾਨ ਆਗੂ ਕੁਲਵਿੰਦਰ ਸਿੰਘ ਨੇ ਕਿਹਾ ਕਿ ਗੈਸ ਫ਼ੈਕਟਰੀ ਨੂੰ ਕਿਸੇ ਵੀ ਹਾਲਤ ਵਿਚ ਲੱਗਣ ਨਹੀਂ ਦਿੱਤਾ ਜਾਵੇਗਾ ਤੇ ਬਹੁਤ ਜਲਦ ਮੀਟਿੰਗ ਕਰ ਕੇ ਅਗਲੇ ਸਖ਼ਤ ਐਕਸ਼ਨ ਦੀ ਕਾਲ ਦਿੱਤੀ ਜਾਵੇਗੀ, ਜਿਸ ਸਬੰਧੀ ਉਨ੍ਹਾਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਸੂਬਾ ਕਮੇਟੀ ਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਇਸ ਸੰਬੰਧੀ ਜਾਣਕਾਰੀ ਦੇ ਦਿੱਤੀ ਗਈ ਹੈ | ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਅਮਰੀਕ ਸਿੰਘ ਮੰਡ ਨੇ ਕਿਹਾ ਕਿ ਉਨ੍ਹਾਂ ਦੀਆਂ ਚਾਰਾਂ ਮੰਡੀ ਵਿਚ ਲੱਗੀਆਂ ਹੋਈਆਂ ਫੜਾ ਨੂੰ ਧੱਕੇ ਦੇ ਨਾਲ ਮਸ਼ੀਨ ਨਾਲ ਚੁੱਕ ਕੇ ਬਾਹਰ ਰੱਖ ਦਿੱਤਾ ਗਿਆ ਹੈ | ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਸਕੱਤਰ ਗੁਰਵਿੰਦਰ ਸਿੰਘ ਬਜੁਹਾ, ਜ਼ਿਲ੍ਹਾ ਖ਼ਜ਼ਾਨਚੀ ਕੁਲਦੀਪ ਸਿੰਘ, ਮੀਤ ਪ੍ਰਧਾਨ ਹਰਜਿੰਦਰ ਸਿੰਘ, ਬਲਾਕ ਪ੍ਰਧਾਨ ਬਲਜਿੰਦਰ ਸਿੰਘ ਗੁਰਾਇਆ, ਬਲਾਕ ਪ੍ਰਧਾਨ ਸੁਖਬੀਰ ਸਿੰਘ, ਗੁਰਵਿੰਦਰ ਸਿੰਘ ਸਰਪੰਚ ਸਮਰਾਏ, ਭੁਪਿੰਦਰ ਸਿੰਘ ਸਮਰਾ, ਹਰਨੇਕ ਸਿੰਘ ਨਕੋਦਰ ਬਲਾਕ ਪ੍ਰਧਾਨ, ਸਰਪੰਚ ਕਮਲਜੀਤ ਕੌਰ, ਗੋਰਾ ਚਿਤੇਬਾਣੀ, ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਅਮਰੀਕ ਸਿੰਘ ਮੰਡ, ਰਾਜੂ ਆੜ੍ਹਤੀਆਂ, ਪੰਮਾ ਆੜ੍ਹਤੀਆਂ, ਜਗਤਾਰ ਜੰਡਿਆਲਾ, ਸਾਬਕਾ ਸਰਪੰਚ ਹਰਿੰਦਰ ਸਿੰਘ ਬਿੱਟੂ ਸ਼ਾਹ, ਗੁਰਪ੍ਰੀਤ ਸਿੰਘ ਸ਼ੇਰਗਿੱਲ, ਕੁਲਬੀਰ ਸਿੰਘ ਮਾਨ, ਅਮਨਦੀਪ ਸਿੰਘ, ਸਰਪੰਚ ਹੈਪੀ ਮਛਿਆਣਾ, ਬਲਦੇਵ ਕਪੂਰ, ਬਲਵਿੰਦਰ ਸਿੰਘ ਮੋਨਾ, ਹਰਦੀਪ ਸਿੰਘ ਕਾਹਲੋਂ, ਅਮਨ ਫੋਲੜੀਵਾਲ, ਮੰਗਾਂ ਮਛਿਆਣਾ, ਕੁਲਦੀਪ ਸਿੰਘ ਮਛਿਆਣਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਸਿਹਤ ਯੋਜਨਾ ਲੋਕਾਂ ਨੂੰ ਗੁੰਮਰਾਹ ਕਰਨ ਵਾਲੀ- ਮਨੋਰੰਜਨ ਕਾਲੀਆ ਅਗਲੀ ਖ਼ਬਰ ਨਿਗਮ ਨੇ ਉਸਾਰੀ ਸੀਲ ਕਰਨ ਲਈ ਪੁਲਿਸ ਕਮਿਸ਼ਨਰ ਨੂੰ ਲਿਖੀ ਚਿੱਠੀ
Ad Position 24
No active advertisement