ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਕਿਸ਼ਨਗੜ੍ਹ ਪੈਟਰੋਲ ਪੰਪ 'ਤੇ ਚੱਲੀਆਂ ਗੋਲੀਆਂ ਦਾ ਮਾਮਲਾ-ਪੁਲਿਸ ਨਾਲ ਮੁਕਾਬਲੇ ਮਗਰੋਂ ਮੁੱਖ ਸ਼ੂਟਰ ਗ੍ਰਿਫ਼ਤਾਰ

Ad Position 21
No active advertisement
ਅਜੀਤ ਡੈਸਕ 24-01-2026

ਆਦਮਪੁਰ, 23 ਜਨਵਰੀ (ਹਰਪ੍ਰੀਤ ਸਿੰਘ, ਰਮਨ ਦਵੇਸਰ)- ਅੱਜ ਸਵੇਰੇ ਆਦਮਪੁਰ ਪੁਲਿਸ ਨੂੰ ਉਦੋਂ ਵੱਡੀ ਸਫਲਤਾ ਪ੍ਰਾਪਤ ਹੋਈ ਜਦੋਂ ਇਕ ਮਾਮਲੇ ਸੰਬੰਧੀ ਸ਼ਾਰਪ ਸ਼ੂਟਰ ਨੌਜਵਾਨ ਨੂੰ ਮੁਕਾਬਲੇ ਮਗਰੋਂ ਗਿ੍ਫ਼ਤਾਰ ਕਰ ਲਿਆ ਗਿਆ | ਅਲਾਵਲਪੁਰ ਰੋਡ 'ਤੇ ਸਥਿਤ ਪਿੰਡ ਦੋਲੀਕੇ ਨੇੜੇ ਇੱਕ ਦੋਸ਼ੀ ਤੇ ਆਦਮਪੁਰ ਪੁਲਿਸ ਵਿਚਕਾਰ ਮੁਕਾਬਲਾ ਹੋਇਆ | ਪੁਲਿਸ ਦੀ ਜਵਾਬੀ ਕਾਰਵਾਈ ਦੌਰਾਨ ਉਕਤ ਦੋਸ਼ੀ ਜ਼ਖਮੀ ਹੋ ਗਿਆ ਜਿਸ ਦੀ ਬਾਂਹ ਵਿਚ ਗੋਲੀ ਲੱਗੀ ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਤੇ ਇਲਾਜ ਲਈ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ | ਜਾਣਕਾਰੀ ਦਿੰਦੇ ਐੱਸ. ਐੱਸ. ਪੀ. ਜਲੰਧਰ ਦਿਹਾਤੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਅਤੇ ਡੀ.ਜੀ.ਪੀ. ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੰਜਾਬ ਵਿਚੋਂ ਗੈਂਗਸਟਰ ਖ਼ਤਮ ਕਰਨ ਵਾਸਤੇ ਚਲਾਈ ਗਈ ਮੁਹਿੰਮ 'ਆਪ੍ਰੇਸ਼ਨ ਪ੍ਰਹਾਰ' ਤਹਿਤ ਉਕਤ ਕਾਰਵਾਈ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਮਿਤੀ 19 ਦਸੰਬਰ 2025 ਨੂੰ ਕਰੀਬ 30 ਨੌਜਵਾਨ ਸੇਂਟ ਸੋਲਜਰ ਕਾਲਜ ਦੇ ਵਿਦਿਆਰਥੀ ਪ੍ਰਧਾਨ ਦੀ ਚੋਣ ਦੇ ਸਬੰਧ ਵਿਚ ਪਿੰਡ ਕਰਾੜੀ ਪੈਟਰੋਲ ਪੰਪ ਨੇੜੇ ਕਿਸ਼ਨਗੜ੍ਹ ਵਿਖੇ ਇਕੱਠੇ ਹੋਏ ਸਨ | ਇਸੇ ਦੌਰਾਨ ਚਾਰ ਗੱਡੀਆਂ ਵਿਚ ਸਵਾਰ ਕੁਝ ਨੌਜਵਾਨਾਂ ਨੇ ਅਚਾਨਕ ਇਕੱਠੇ ਹੋਏ ਵਿਦਿਆਰਥੀਆਂ ਉੱਤੇ ਗੋਲੀਆਂ ਚਲਾ ਦਿੱਤੀਆਂ ਸੀ ਜਿਸ ਵਿਚ ਪਿੰਡ ਸ਼ਿਵਦਾਸਪੁਰ ਥਾਣਾ ਕਰਤਾਰਪੁਰ ਦੇ ਸਰਪੰਚ ਗੁਰਪ੍ਰੀਤ ਸਿੰਘ ਉਰਫ਼ ਗੋਪੀ ਦੇ ਲੱਤ ਅਤੇ ਸੌਰਵ ਨਾਮਕ ਨੌਜਵਾਨ ਦੇ ਪਿੱਠ ਵਿਚ ਗੱਲੀ ਲੱਗੀ ਸੀ | ਇਸ ਮਾਮਲੇ ਸੰਬੰਧੀ ਥਾਣਾ ਆਦਮਪੁਰ ਵਿਖੇ ਮਾਮਲਾ ਦਰਜ ਕਰ ਕੇ ਥਾਣਾ ਮੁਖੀ ਰਵਿੰਦਰਪਾਲ ਸਿੰਘ ਆਦਮਪੁਰ ਸਮੇਤ ਪੁਲਿਸ ਪਾਰਟੀ ਇਨ੍ਹਾਂ ਦੋਸ਼ੀਆਂ ਦੀ ਭਾਲ ਵਿਚ ਲੱਗੀ ਹੋਈ ਸੀ ਅਤੇ ਪਿੰਡ ਕਾਹਲਵਾਂ ਤੋਂ ਘਟਨਾ ਵਿਚ ਵਰਤੇ ਤਿੰਨ ਵਾਹਨ ਵੀ ਬਰਾਮਦ ਕੀਤੀ ਗਏ ਸਨ | ਐੱਸ.ਐੱਸ.ਪੀ. ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ 23 ਜਨਵਰੀ 2026 ਨੂੰ ਆਦਮਪੁਰ ਪੁਲਿਸ ਨੰੂ ਗੁਪਤ ਸੂਚਨਾ ਮਿਲੀ ਸੀ ਕਿ ਇਸ ਮਾਮਲੇ ਦਾ ਮੁੱਖ ਸ਼ੂਟਰ ਲਵ ਵਾਸੀ ਭੁਲੱਥ ਜ਼ਿਲ੍ਹਾ ਕਪੂਰਥਲਾ, ਆਦਮਪੁਰ ਤੇ ਅਲਾਵਲਪੁਰ ਦੇ ਇਲਾਕਿਆਂ ਵਿਚ ਮੌਜੂਦ ਹੈ | ਸੂਚਨਾ 'ਚੇ ਤੁਰੰਤ ਕਾਰਵਾਈ ਕਰਦਿਆਂ ਥਾਣਾ ਮੁਖੀ ਰਵਿੰਦਰਪਾਲ ਸਿੰਘ, ਏ.ਐੱਸ.ਆਈ ਪਰਮਜੀਤ ਸਿੰਘ ਚੌਕੀ ਅਲਾਵਲਪੁਰ ਅਤੇ ਏ.ਐੱਸ.ਆਈ ਕੁਲਦੀਪ ਸਿੰਘ ਚੌਂਕੀ ਇੰਚਾਰਜ ਜੰਡੂਸਿੰਘਾ ਵਲੋਂ ਅਲਾਵਲਪੁਰ ਰੋਡ ਨੇੜੇ ਪਿੰਡ ਦੋਲੀਕੇ ਜੀ.ਟੀ. ਰੋਡ 'ਤੇ ਕੀਤੀ ਵਿਸ਼ੇਸ਼ ਨਾਕਾਬੰਦੀ ਦੌਰਾਨ ਇੱਕ ਬਾਈਕ ਸਵਾਰ ਹਮਲਾਵਰ ਪੁਲਿਸ ਨੂੰ ਦੇਖ ਕੇ ਖਾਲੀ ਪਲਾਟ ਵੱਲ ਭੱਜਿਆ | ਮੀਂਹ ਕਾਰਨ ਉਸ ਦੀ ਬਾਈਕ ਫਿਸਲ ਗਈ, ਜਿਸ ਕਾਰਨ ਉਹ ਡਿਗ ਪਿਆ | ਪੁਲਿਸ ਨੇ ਉਸ ਦਾ ਪਿੱਛਾ ਕੀਤਾ ਤਾਂ ਉਸ ਨੇ ਪੁਲਿਸ ਪਾਰਟੀ ਉੱਤੇ ਗੋਲੀਆਂ ਚਲਾਈਆਂ ਤੇ ਪੁਲਿਸ ਵਲੋਂ ਸਵੈ- ਰੱਖਿਆ ਵਿਚ ਕੀਤੀ ਗਈ ਜਵਾਬੀ ਗੋਲੀਬਾਰੀ 'ਚ ਦੋਸ਼ੀ ਦੀ ਬਾਂਹ ਵਿਚ ਗੋਲੀ ਲੱਗੀ, ਜਿਸ ਨਾਲ ਉਹ ਜ਼ਖਮੀ ਹੋ ਗਿਆ | ਪੁਲਿਸ ਨੇ ਉਸ ਨੂੰ ਗਿ੍ਫ਼ਤਾਰ ਕਰ ਕੇ ਉਸ ਪਾਸੋਂ 30 ਬੋਰ ਇੱਕ ਪਿਸਤੌਲ, ਮੈਗਜ਼ੀਨ, 3 ਜ਼ਿੰਦਾ ਕਾਰਤੂਸ, ਖਾਲੀ ਖ਼ੋਲ ਤੇ ਇਕ ਮੋਟਰਸਾਈਕਲ ਬਰਾਮਦ ਕੀਤੀ | ਇਸ ਮੌਕੇ ਐੱਸ.ਐੱਸ.ਪੀ. ਰਵਿੰਦਰ ਸਿੰਘ ਵਿਰਕ, ਡੀ.ਐੱਸ.ਪੀ. ਰਾਜੀਵ ਕੁਮਾਰ ਆਦਮਪੁਰ, ਥਾਣਾ ਮੁਖੀ ਇੰਸਪੈਕਟਰ ਰਵਿੰਦਰਪਾਲ ਸਿੰਘ, ਏ.ਐੱਸ.ਆਈ. ਪਰਮਜੀਤ ਸਿੰਘ, ਏ.ਐੱਸ.ਆਈ. ਕੁਲਦੀਪ ਸਿੰਘ ਸਮੇਤ ਪੁਲਿਸ ਪਾਰਟੀ ਹਾਜ਼ਰ ਸੀ | ਥਾਣਾ ਮੁਖੀ ਇੰਸਪੈਕਟਰ ਰਵਿੰਦਰਪਾਲ ਸਿੰਘ ਆਦਮਪੁਰ ਨੇ ਦੱਸਿਆ ਕਿ ਇਸ ਤੋਂ ਪਹਿਲਾ ਦੋਸ਼ੀ ਲਵਪ੍ਰੀਤ ਉਰਫ਼ ਲਵ ਖ਼ਿਲਾਫ਼ ਥਾਣਾ ਭੁਲੱਥ ਜ਼ਿਲ੍ਹਾ ਕਪੂਰਥਲਾ ਵਿਚ 3 ਅਪਰਾਧਿਕ ਮਾਮਲੇ ਦਰਜ ਹਨ |

Ad Position 22
No active advertisement
ਪਿਛਲੀ ਖ਼ਬਰ ਮੀਰੀ-ਪੀਰੀ ਵੈਲਫ਼ੇਅਰ ਸੇਵਾ ਸੁਸਾਇਟੀ ਲੰਮਾ ਪਿੰਡ ਵਲੋਂ ਕੀਰਤਨ ਦਰਬਾਰ ਕੱਲ੍ਹ ਅਗਲੀ ਖ਼ਬਰ ਚਾਰ ਦਿਨ ਬੰਦ ਰਹਿਣਗੇ ਬੈਂਕ
Ad Position 24
No active advertisement