ਜਲੰਧਰ, 24 ਜਨਵਰੀ (ਡਾ.ਜਤਿੰਦਰ ਸਾਬੀ) - ਡੀ.ਬੀ.ਏ. ਲਾਇਨਜ਼ ਜਲੰਧਰ ਨੇ ਪਟਿਆਲਾ ਵਿਚ ਹੋਏ ਵੱਕਾਰੀ ਟੂਰਨਾਮੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਖ਼ਿਤਾਬ 'ਤੇ ਕਬਜ਼ਾ ਕੀਤਾ | ਇਸ ਮੌਕੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਵੱਲੋਂ ਕਾਰਜਕਾਰੀ ਪ੍ਰਧਾਨ ਰਾਮ ਛਾਬੜਾ, ਸਕੱਤਰ ਰੋਹਿਤ ਗੰਭੀਰ ਤੇ ਸੰਯੁਕਤ ਸਕੱਤਰ ਸਾਹਿਲ ਮਲਹੋਤਰਾ ਨੂੰ ਰਸਮੀ ਤੌਰ 'ਤੇ ਟਰਾਫ਼ੀ ਭੇਟ ਕੀਤੀ ਗਈ | ਸਮਾਪਤੀ ਸਮਾਰੋਹ ਵਿਚ ਸਾਬਕਾ ਪ੍ਰਧਾਨ ਅਦਿੱਤਿਆ ਜੈਨ ਵੀ ਮੌਜੂਦ ਸਨ | ਜੇਤੂ ਟਰਾਫ਼ੀ ਐਡਵੋਕੇਟ ਵਿਨੈ ਸ਼ਰਮਾ (ਕਪਤਾਨ, ਡੀ.ਬੀ.ਏ. ਲਾਇਨਜ਼ ਜਲੰਧਰ), ਸੁਮਿਤ ਸ਼ਰਮਾ (ਚੇਅਰਮੈਨ, ਡੀ.ਬੀ.ਏ. ਲਾਇਨਜ਼ ਜਲੰਧਰ) ਤੇ ਸਚਿਨ ਸ਼ਰਮਾ (ਉਪ-ਕਪਤਾਨ) ਦੁਆਰਾ ਭੇਟ ਕੀਤੀ ਗਈ | ਇਸ ਮੌਕੇ ਟੀਮ ਦੇ ਮੈਂਬਰ ਅਜੇ, ਨਿਸ਼ਾਂਤ, ਸੌਰਭ, ਧੀਰਜ, ਨਿਰਮਲ, ਅਕਸ਼, ਸਾਹਿਲ ਹਾਂਡਾ, ਕਾਰਤਿਕ, ਨਵਦੀਪ, ਸੰਨੀ, ਸਾਹਿਲ ਗੁਪਤਾ, ਸੈਂਡੀ, ਸੰਦੀਪ ਕੁਮਾਰ, ਹੇਮੰਤ, ਜਸ਼ਨੀਵ ਤੇ ਸ਼ਿਵਮ ਵੀ ਮੌਜੂਦ ਸਨ | ਇਸ ਮÏਕੇ ਸਕੱਤਰ ਰੋਹਿਤ ਗੰਭੀਰ ਨੇ ਜੇਤੂ ਟੀਮ ਨੂੰ ਇਸ ਪ੍ਰਾਪਤੀ 'ਤੇ ਵਧਾਈ ਦਿੱਤੀ |