ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਕੌਮੀ ਬਾਲੜੀ ਦਿਵਸ ਮੌਕੇ ਨਾਰੀ ਨਿਕੇਤਨ 'ਚ ਕਰਵਾਇਆ ਵਿਸ਼ੇਸ਼ ਸਮਾਗਮ

Ad Position 21
No active advertisement
ਕੌਮੀ ਬਾਲੜੀ ਦਿਵਸ ਮੌਕੇ ਨਾਰੀ ਨਿਕੇਤਨ ਵਿਖੇ ਕਰਵਾਏ ਸਮਾਗਮ 'ਚ ਜੋਤੀ ਜਗਾ ਕੇ ਸਮਾਗਮ ਦੀ ਅਰੰਭਤਾ ਕਰਦੇ ਹੋਏ ਸ੍ਰੀਮਤੀ ਗੁਰਜੋਤ ਕੌਰ, ਐਡਵੋਕੇਟ ਸੰਗੀਤਾ ਸੋਨੀ, ਏ.ਡੀ.ਸੀ.ਪੀ. ਆਕਰਸ਼ੀ ਜੈਨ, ਸਾਬਕਾ ਪਿ੍ੰਸੀਪਲ ਨਵਜੋਤ ਕੌਰ, ਟਰੱਸਟੀ ਨੀਨਾ ਸੋਂਧੀ, ਸੀ.ਈ.ਓ. ਨਵਿਤਾ ਜੋਸ਼ੀ | (ਸੱਜੇ) ਸਮਾਗਮ ਦੌਰਾਨ ਸ੍ਰੀਮਤੀ ਆਕਰਸ਼ੀ ਜੈਨ, ਸਾਬਕਾ ਪਿ੍ੰਸੀਪਲ ਡਾ. ਨਵਜੋਤ ਕੌਰ ਤੇ ਐਡਵੋਕੇਟ ਸੰਗੀਤਾ ਸੋਨੀ ਸੰਬੋਧਨ ਕਰਦੇ ਹੋਏ | ਤਸਵੀਰਾਂ : ਮੁਨੀਸ਼<br/> 25-01-2026

ਜਲੰਧਰ, 24 ਜਨਵਰੀ (ਹਰਵਿੰਦਰ ਸਿੰਘ ਫੁੱਲ, ਸ਼ੈਲੀ)- ਨਾਰੀ ਨਿਕੇਤਨ ਜਲੰਧਰ ਵਿਖੇ ਕੌਮੀ ਬਾਲੜੀ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਕਰਵਾਏ ਇੱਕ ਵਿਸ਼ੇਸ਼ ਸਮਾਗਮ 'ਚ ਏ.ਡੀ.ਸੀ.ਪੀ ਆਕਰਸ਼ੀ ਜੈਨ, ਐਡਵੋਕੇਟ ਸੰਗੀਤਾ ਸੋਨੀ, ਸਾਬਕਾ ਪਿ੍ੰਸੀਪਲ ਡਾ.ਨਵਜੋਤ ਕੌਰ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਜਿਨ੍ਹਾਂ ਦਾ ਸਵਾਗਤ ਟਰੱਸਟੀ ਨੀਨਾ ਸੋਂਧੀ, ਜਨਰਲ ਸਕੱਤਰ ਮੈਡਮ ਗੁਰਜੋਤ ਕੌਰ ਅਤੇ ਸੀ.ਈ.ਓ. ਨਵਿਤਾ ਜੋਸ਼ੀ ਨੇ ਬੂਟੇ ਭੇਟ ਕਰ ਕੇ ਕੀਤਾ | ਇਸ ਮੌਕੇ ਬੁਲਾਰਿਆਂ ਨੇ ਅੱਜ ਦੇ ਡਿਜੀਟਲ ਯੁੱਗ 'ਚ ਲੜਕੀਆਂ ਨੂੰ ਪੜ੍ਹਨ, ਲਿਖਣ, ਖੇਡਣ ਦੇ ਨਾਲ-ਨਾਲ ਆਪਣਾ ਆਤਮ ਵਿਸ਼ਵਾਸ ਬਣਾਏ ਰੱਖਣ ਲਈ ਵੀ ਪ੍ਰੇਰਿਤ ਕੀਤਾ | ਉਨ੍ਹਾਂ ਨਾਰੀ ਨਿਕੇਤਨ ਵਲੋਂ ਬਾਲੜੀਆਂ ਦੀ ਕੀਤੀ ਜਾ ਰਹੀ ਸਾਂਭ ਸੰਭਾਲ ਅਤੇ ਉਨ੍ਹਾਂ ਨੂੰ ਸਮਾਜ 'ਚ ਬਣਦਾ ਸਥਾਨ ਦਿਵਾਉਣ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ | ਸਮਾਗਮ ਵਿਚ ਨਾਰੀ ਨਿਕੇਤਨ ਤੋਂ ਇਲਾਵਾ ਏ.ਐਨ. ਗੁਜਰਾਲ ਸਕੂਲ ਅਤੇ ਗਾਂਧੀ ਵਨੀਤਾ ਆਸ਼ਰਮ ਦੀਆਂ ਬੱਚੀਆਂ ਨੇ ਵੀ ਹਿੱਸਾ ਲਿਆ | ਇਸ ਮੌਕੇ ਸ੍ਰੀਮਤੀ ਆਕਰਸ਼ੀ ਜੈਨ ਨੇ ਕਿਹਾ ਕਿ ਔਰਤ ਕਮਜ਼ੋਰ ਨਹੀਂ ਹੁੰਦੀ, ਜਦੋਂ ਤੁਸੀਂ ਖ਼ੁਦ 'ਤੇ ਭਰੋਸਾ ਅਤੇ ਆਤਮ ਵਿਸ਼ਵਾਸ ਰੱਖ ਕੇ ਕੋਈ ਕੰਮ ਕਰੋਗੇ ਤਾਂ ਤੁਸੀਂ ਆਪਣੀ ਮੰਜ਼ਿਲ 'ਤੇ ਜ਼ਰੂਰ ਪਹੁੰਚੋਗੇ | ਇਸ ਵਿਚ ਕੋਈ ਸ਼ੱਕ ਨਹੀਂ ਕਿ ਕਿਸੇ ਵੀ ਮੰਜ਼ਿਲ 'ਤੇ ਪਹੁੰਚਣ ਲਈ ਔਕੜਾਂ ਆਉਂਦੀਆਂ ਹਨ | ਉਨ੍ਹਾਂ ਨੇ ਆਪਣੀ ਸਿਖਲਾਈ ਦੌਰਾਨ ਆਪਣੇ ਅਨੁਭਵ ਵੀ ਸਾਂਝੇ ਕੀਤੇ | ਉਨ੍ਹਾਂ ਨੇ ਬੱਚਿਆਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਭਾਰਤ ਦੀ ਪਹਿਲੀ ਆਈ.ਪੀ.ਐੱਸ. ਅਧਿਕਾਰੀ ਕਿਰਨ ਬੇਦੀ ਦੀ ਵੀ ਉਦਾਹਰਨ ਦਿੱਤੀ | ਉਨ੍ਹਾਂ ਨੇ ਪੁਲਿਸ ਮਹਿਕਮੇ ਬਾਰੇ ਵੀ ਜਾਣਕਾਰੀ ਦਿੱਤੀ | ਪਿ੍ੰਸੀਪਲ ਡਾ. ਨਵਜੋਤ ਕੌਰ ਨੇ ਆਪਣੀ ਜ਼ਿੰਦਗੀ ਦੇ ਅਨੁਭਵ ਸਾਂਝੇ ਕਰਦੇ ਹੋਏ ਕਿਹਾ ਕਿ ਸਾਡੀ ਜ਼ਿੰਦਗੀ ਸਾਡੀ ਖ਼ੁਦ ਦੀ ਜ਼ਿੰਮੇਵਾਰੀ ਹੈ ਤੇ ਲੜਕੀਆਂ ਨੂੰ ਚਾਹੀਦਾ ਹੈ ਕਿ ਉਹ ਸਕਾਰਤਮਕ ਸੋਚ ਦੇ ਨਾਲ ਆਪਣੇ ਜੀਵਨ 'ਚ ਅੱਗੇ ਵਧਣ | ਐਡਵੋਕੇਟ ਸੰਗੀਤਾ ਸੋਨੀ ਨੇ ਲੜਕੀਆਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਦੇ ਹੋਏ ਕਿਹਾ ਕਿ ਲੜਕੀਆਂ ਨੂੰ ਆਪਣੀ ਹੋਂਦ ਦੀ ਲੜਾਈ ਲਈ ਆਵਾਜ਼ ਉਠਾਉਣੀ ਚਾਹੀਦੀ ਹੈ | ਸਮਾਗਮ ਦੇ ਅੰਤ ਵਿਚ ਬੋਲਦੇ ਹੋਏ ਨਾਰੀ ਨਿਕੇਤਨ ਦੀ ਜਨਰਲ ਸਕੱਤਰ ਮੈਡਮ ਗੁਰਜੋਤ ਕੌਰ ਨੇ ਆਏ ਹੋਏ ਸਾਰੇ ਹੀ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੇਟੀਆਂ ਈਸ਼ਵਰ ਦਾ ਸਭ ਤੋਂ ਸੁੰਦਰ ਅਸ਼ੀਰਵਾਦ ਹੈ, ਨਾਰੀ ਨਿਕੇਤਨ ਟਰੱਸਟ ਬੇਟੀਆਂ ਦੇ ਉੱਜਲ ਭਵਿੱਖ ਲਈ ਹਮੇਸ਼ਾ ਯਤਨਸ਼ੀਲ ਰਹਿੰਦਾ ਹੈ | ਉਨ੍ਹਾਂ ਨਾਰੀ ਨਿਕੇਤਨ ਲਈ ਸ੍ਰੀ ਨਰੇਸ਼ ਗੁਜਰਾਲ ਵਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਲਈ ਸ਼ਲਾਘਾ ਕੀਤੀ | ਇਸ ਤੋਂ ਪਹਿਲਾ ਨਾਰੀ ਨਿਕੇਤਨ ਦੀ ਸੀ.ਈ.ਓ. ਨਵਿਤਾ ਜੋਸ਼ੀ ਨੇ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਨਾਰੀ ਨਿਕੇਤਨ ਵਲੋਂ ਬਾਲੜੀਆਂ ਦੇ ਪਾਲਨ ਪੋਸ਼ਣ ਤੇ ਸਿੱਖਿਆ ਪ੍ਰਤੀ ਕੀਤੇ ਜਾ ਰਹੇ ਯਤਨਾਂ ਬਾਰੇ ਜਾਣਕਾਰੀ ਦਿੱਤੀ | ਸਮਾਗਮ ਦੌਰਾਨ ਮੰਚ ਸੰਚਾਲਨ ਦੀ ਸੇਵਾ ਨਵਜੋਤ ਕੌਰ ਵਲੋਂ ਬਾਖ਼ੂਬੀ ਨਿਭਾਈ ਗਈ | ਸਮਾਰੋਹ ਦੌਰਾਨ ਬੱਚਿਆਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਇੰਨੋਸੈਂਟ ਹਾਰਟਸ ਸਕੂਲ ਤੇ ਕਾਲਜ 'ਚ ਬਸੰਤ ਪੰਚਮੀ ਮਨਾਈ ਫ਼ ਮੈਂਬਰ | ਅਗਲੀ ਖ਼ਬਰ ਅੱਜ ਤੇ ਕੱਲ੍ਹ ਨੂੰ ਬੰਦ ਰਹਿਣਗੀਆਂ ਦੁਕਾਨਾਂ <br/>
Ad Position 24
No active advertisement