ਜਲੰਧਰ 24 ਜਨਵਰੀ (ਪਵਨ ਖਰਬੰਦਾ)-ਇੰਨੋਸੈਂਟ ਹਾਰਟਸ ਦੇ ਪੰਜੋਂ ਸਕੂਲਾਂ ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ ਜੰਡਿਆਲਾ ਰੋਡ, ਨੂਰਪੁਰ ਰੋਡ ਤੇ ਕਪੂਰਥਲਾ ਰੋਡ ਸਹਿਤ ਇੰਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ ਤੇ ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਟਿਊਸ਼ਨਜ਼, ਲੋਹਾਰਾਂ ਵਿੱਚ ਬਸੰਤ ਪੰਚਮੀ ਦਾ ਤਿਉਹਾਰ ਬੜੀ ਧੂਮ-ਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ | ਇਸ ਤਿਉਹਾਰ ਨੇ ਬਸੰਤ ਦੇ ਆਗਮਨ ਦੀ ਖੁਸ਼ੀ ਮਨਾਈ ਤੇ ਵਿੱਦਿਆ ਅਤੇ ਗਿਆਨ ਦੀ ਦੇਵੀ ਮਾਂ ਸਰਸਵਤੀ ਦੀ ਉਪਾਸਨਾ ਕੀਤੀ ਗਈ | ਕਿੰਡਰਗਾਰਟਨ ਤੋਂ ਲੈ ਕੇ ਕਾਲਜ ਤੱਕ ਦੇ ਵਿਦਿਆਰਥੀਆਂ ਨੇ ਵਧ-ਚੜ੍ਹ ਕੇ ਭਾਗ ਲਿਆ | ਨਿੱਕੇ ਬੱਚਿਆਂ ਨੇ ਯੈੱਲੋ ਪਲੈਟਰ ਗਤੀਵਿਧੀਆਂ ਵਿੱਚ ਉਤਸ਼ਾਹ ਨਾਲ ਭਾਗ ਲਿਆ | ਰਚਨਾਤਮਿਕ ਪਤੰਗ ਸਜਾਵਟ ਗਤੀਵਿਧੀਆਂ ਵਿੱਚ ਵਿਦਿਆਰਥੀਆਂ ਨੇ ਰੰਗ-ਬਿਰੰਗੀਆਂ, ਵਾਤਾਵਰਨ ਅਨੂਕੂਲ ਤੇ ਵਿਸ਼ੇ ਆਧਾਰਤ ਡਿਜ਼ਾਈਨਾਂ ਰਾਹੀਂ ਆਪਣੀ ਕਲਪਨਾ ਨੂੰ ਉਜਾਗਰ ਕੀਤਾ, ਨਾਲ ਹੀ 'ਚੀਨੀ ਡੋਰ ਨੂੰ ਨਾ ਕਹੋ' ਬਾਰੇ ਜਾਗਰੂਕਤਾ ਵੀ ਫੈਲਾਈ |