ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਸੇਂਟ ਸੋਲਜਰ ਕਾਲਜ ਦੇ ਐਨ.ਸੀ.ਸੀ. ਕੈਡਿਟਾਂ ਨੇ ਹਥਿਆਰਾਂ ਤੇ ਰੱਖਿਆ ਉਪਕਰਨ ਪ੍ਰਦਰਸ਼ਨੀ 'ਚ ਹਿੱਸਾ ਲਿਆ <br/>

Ad Position 21
No active advertisement
ਹਥਿਆਰਾਂ ਸੰਬੰਧੀ ਜਾਣਕਾਰੀ ਪ੍ਰਾਪਤ ਕਰਦੇ ਹੋਏ ਵਿਦਿਆਰਥੀ | ਤਸਵੀਰ-ਜੀ.ਪੀ.ਸਿੰਘ <br/> 25-01-2026
ਜਲੰਧਰ, 24 ਜਨਵਰੀ (ਪਵਨ ਖਰਬੰਦਾ)- ਸੇਂਟ ਸੋਲਜਰ ਕਾਲਜ (ਕੋ-ਐੱਡ) ਜਲੰਧਰ ਦੇ ਐਨ.ਸੀ.ਸੀ. ਕੈਡਿਟਾਂ ਨੇ ਕਪੂਰਥਲਾ ਵਿੱਚ 11- ਮੇਕ. ਰੈਜੀਮੈਂਟ ਵਿਖੇ ਹਥਿਆਰਾਂ ਤੇ ਰੱਖਿਆ ਉਪਕਰਨ ਪ੍ਰਦਰਸ਼ਨੀ ਅਤੇ ਬੀ.ਐਮ.ਪੀ. ਰਾਈਡ ਵਿੱਚ ਹਿੱਸਾ ਲਿਆ | ਇਹ ਇੱਕ ਬਹੁਤ ਹੀ ਜਾਣਕਾਰੀ ਭਰਪੂਰ ਅਨੁਭਵ ਸੀ ਜਿਸ ਦੌਰਾਨ ਵਿਦਿਆਰਥੀਆਂ ਨੇ ਆਧੁਨਿਕ ਰੱਖਿਆ ਉਪਕਰਨਾਂ ਬਾਰੇ ਕੀਮਤੀ ਜਾਣਕਾਰੀ ਪ੍ਰਾਪਤ ਕੀਤੀ ਤੇ ਰੋਮਾਂਚਕ ਬੀ.ਐਮ.ਪੀ. ਰਾਈਡ ਦਾ ਵੀ ਅਨੰਦ ਮਾਣਿਆ | ਕਾਲਜ ਡਾਇਰੈਕਟਰ ਡਾ. ਵੀਨਾ ਦਾਦਾ ਨੇ ਕਿਹਾ ਕਿ ਅਜਿਹੇ ਦੌਰੇ ਵਿਦਿਆਰਥੀਆਂ ਵਿੱਚ ਅਨੁਸ਼ਾਸਨ, ਦੇਸ਼ ਭਗਤੀ ਤੇ ਸਾਡੇ ਹਥਿਆਰਬੰਦ ਬਲਾਂ ਪ੍ਰਤੀ ਸਤਿਕਾਰ ਦੀ ਭਾਵਨਾ ਪੈਦਾ ਕਰਦੇ ਹਨ | ਉਨ੍ਹਾਂ ਨੇ ਐਨ.ਸੀ.ਸੀ. ਇੰਚਾਰਜ ਰੂਬੀ ਸ਼ਰਮਾ ਦੇ ਯਤਨਾਂ ਦੀ ਵੀ ਪ੍ਰਸ਼ੰਸਾ ਕੀਤੀ ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਅਜਿਹੇ ਸਮਾਗਮਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ | ਗਰੁੱਪ ਚੇਅਰਮੈਨ ਅਨਿਲ ਚੋਪੜਾ ਨੇ ਕੈਡਿਟਾਂ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਨੂੰ ਅਜਿਹੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਂਦੇ ਰਹਿਣ ਲਈ ਉਤਸ਼ਾਹਿਤ ਕੀਤਾ |

Ad Position 22
No active advertisement
ਪਿਛਲੀ ਖ਼ਬਰ ਐਲ.ਪੀ.ਯੂ. ਨੇ ਨਾਰਥ ਜ਼ੋਨ ਅੰਤਰ ਯੂਨਿਵਰਸਿਟੀ ਜੂਡੋ ਚੈਂਪੀਅਨਸ਼ਿਪ 'ਚ ਮੱਲਾਂ ਮਾਰੀਆਂ <br/> ਅਗਲੀ ਖ਼ਬਰ ਸੀ. ਟੀ. ਯੂਨੀਵਰਸਿਟੀ ਵਿਖੇ ਬਸੰਤ ਪੰਚਮੀ ਮੌਕੇ ਪਤੰਗ ਮੇਲਾ ਕਰਵਾਇਆ
Ad Position 24
No active advertisement