ਜਲੰਧਰ, 24 ਜਨਵਰੀ (ਡਾ. ਜਤਿੰਦਰ ਸਾਬੀ)- ਐਲ.ਪੀ. ਯੂ. ਵਿਖੇ ਨਾਰਥ ਜ਼ੋਨ ਅੰਤਰ 'ਵਰਸਿਟੀ ਜੂਡੋ ਚੈਂਪੀਅਨਸ਼ਿਪ ਲੜਕੇ ਤੇ ਲੜਕੀਆਂ ਦੇ ਵਰਗ 'ਚ ਕਰਵਾਈ ਗਈ | ਚੈਂਪੀਅਨਸ਼ਿਪ 'ਚ ਦੇਸ਼ ਦੀਆਂ 60 ਯੂਨੀਵਰਸਿਟੀਆਂ ਦੇ 280 ਮਰਦ ਤੇ 252 ਔਰਤ ਵਰਗ ਦੇ ਖਿਡਾਰੀਆਂ ਨੇ ਹਿੱਸਾ ਲਿਆ | ਇਸ ਚੈਂਪੀਅਨਸ਼ਿਪ ਵਿਚੋਂ ਐਲ.ਪੀ.ਯੂ. ਨੇ ਦੋਵਾਂ ਵਰਗਾਂ ਦੇ ਵਿਚੋਂ ਚੈਂਪੀਅਨ ਬਣਨ ਦਾ ਮਾਣ ਹਾਸਲ ਕਰ ਕੇ 6 ਸੋਨ, 5 ਚਾਂਦੀ, 2 ਕਾਂਸੀ ਤੇ ਕੁੱਲ 13 ਤਗਮੇ ਜਿੱਤ ਕੇ ਮਾਣਮੱਤੀ ਪ੍ਰਾਪਤੀ ਕੀਤੀ | ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਪ੍ਰੋ. ਚਾਂਸਲਰ ਸ਼੍ਰੀਮਤੀ ਡਾ.ਰਸ਼ਮੀ ਮਿੱਤਲ ਨੇ ਕੀਤੀ |