07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਐੱਚ.ਪੀ.ਐੱਲ. ਕੰਪਨੀ ਇਸ ਮਹੀਨੇ ਸ਼ੁਰੂ ਕਰੇਗੀ 30 ਹਜ਼ਾਰ ਲਾਈਟਾਂ ਦੀ ਸੰਭਾਲ ਦਾ ਕੰਮ <br/>

Ad Position 21
repet_subhas-goyals [Copy P29]
ਅਜੀਤ ਡੈਸਕ 01-02-2026

ਜਲੰਧਰ, 31 ਜਨਵਰੀ (ਸ਼ਿਵ)- ਜਲੰਧਰ ਵਿਚ 70 ਹਜ਼ਾਰ ਦੇ ਕਰੀਬ ਐਲ. ਈ. ਡੀ. ਲਾਈਟਾਂ ਦੀ ਸੰਭਾਲ ਦਾ ਕੰਮ ਕਰਨ ਵਾਲੀ ਕੰਪਨੀ ਐੱਚ. ਪੀ. ਐਲ. ਵੱਲੋਂ ਫਰਵਰੀ ਵਿਚ 30 ਹਜ਼ਾਰ ਹੋਰ ਸਟਰੀਟ ਲਾਈਟਾਂ ਦੀ ਸੰਭਾਲ ਦਾ ਕੰਮ ਸ਼ੁਰੂ ਕਰਨ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ | ਨਿਗਮ ਵੱਲੋਂ 30 ਹਜ਼ਾਰ ਹੋਰ ਲਾਈਟਾਂ ਦੀ ਸੰਭਾਲ ਦਾ ਕੰਮ ਕਰਨ ਲਈ ਕੰਪਨੀ ਨਾਲ ਜਿਹੜਾ ਸਮਝੌਤਾ ਕੀਤਾ ਜਾ ਰਿਹਾ ਹੈ | ਉਨ੍ਹਾਂ ਵਿਚ ਹੀ ਹਜ਼ਾਰਾਂ ਲਾਈਟਾਂ ਬੰਦ ਪਈਆਂ ਹਨ | ਇਨ੍ਹਾਂ ਵਿਚ ਕੰਮ ਛੱਡ ਕੇ ਗਈ ਕੰਪਨੀ ਵੱਲੋਂ 5500 ਲਾਈਟਾਂ ਤੋਂ ਇਲਾਵਾ ਸੰਸਦ ਮੈਂਬਰ ਤੇ ਵਿਧਾਇਕ ਫ਼ੰਡਾਂ ਰਾਹੀਂ ਲਾਈਟਾਂ ਲਗਵਾਈਆਂ ਗਈਆਂ ਸੀ | ਇਨ੍ਹਾਂ ਲਾਈਟਾਂ ਦੀ ਅਜੇ ਪੂਰੀ ਤਰ੍ਹਾਂ ਨਾਲ ਸੰਭਾਲ ਦਾ ਕੰਮ ਨਹੀਂ ਕੀਤਾ ਜਾ ਰਿਹਾ ਹੈ | ਨਿਗਮ ਵੱਲੋਂ ਕੰਪਨੀ ਨੂੰ 30 ਹਜ਼ਾਰ ਲਾਈਟਾਂ ਦੀ ਸੰਭਾਲ ਦਾ ਕੰਮ ਦੇਣ ਤੋਂ ਇਲਾਵਾ ਬੁੱਧਵਾਰ ਨੂੰ ਸਮਝੌਤਾ ਹੋ ਰਿਹਾ ਹੈ | ਮੇਅਰ ਵਨੀਤ ਧੀਰ ਵੱਲੋਂ ਰਹਿੰਦੀਆਂ 30 ਹਜ਼ਾਰ ਲਾਈਟਾਂ ਦੀ ਸੰਭਾਲ ਦਾ ਕੰਮ ਕੰਪਨੀ ਨੂੰ ਦੇਣ ਦਾ ਫ਼ੈਸਲਾ ਕੀਤਾ ਗਿਆ ਸੀ ਤਾਂ ਜੋ ਸਾਰੀਆਂ ਬੰਦ ਲਾਈਟਾਂ ਠੀਕ ਕਰਵਾਈਆਂ ਜਾਣ | ਐੱਚ. ਪੀ. ਐਲ. ਕੰਪਨੀ ਵੱਲੋਂ ਪਹਿਲਾਂ ਸਰਵੇਖਣ ਕੀਤਾ ਗਿਆ ਸੀ ਤਾਂ 30 ਹਜ਼ਾਰ ਲਾਈਟਾਂ ਦੀ ਪਹਿਚਾਣ ਦਾ ਕੰਮ ਪਿਛਲੇ ਮਹੀਨੇ ਕੀਤਾ ਗਿਆ ਸੀ ਪਰ ਇਸ ਤੋਂ ਬਾਅਦ ਹੋਰ ਵੀ ਕਈ ਕੌਂਸਲਰ ਆਪਣੇ ਪੱਧਰ 'ਤੇ ਲਾਈਟਾਂ ਲਗਵਾ ਰਹੇ ਹਨ ਜਿਸ ਨਾਲ ਐੱਚ. ਪੀ. ਐਲ. ਕੰਪਨੀ ਦੀਆਂ ਲਾਈਟਾਂ ਨੂੰ ਸਪਲਾਈ ਹੁੰਦੀ ਬਿਜਲੀ ਦਾ ਹੋਰ ਦਬਾਅ ਵਧ ਗਿਆ ਹੈ ਤਾਂ ਇਸ ਨਾਲ ਕਈ ਲਾਈਟਾਂ ਖ਼ਰਾਬ ਹੋ ਰਹੀਆਂ ਹਨ | ਕੰਪਨੀ ਸੂਤਰਾਂ ਦਾ ਕਹਿਣਾ ਹੈ ਕਿ ਕੁੱਝ ਕੌਂਸਲਰ ਤਾਂ 100 ਤੋਂ 200 ਰੁਪਏ ਵਿਚ ਐਲ. ਈ. ਡੀ. ਲਾਈਟਾਂ ਵਾਲੇ ਉਹ ਚੀਨੀ ਪੱਤੇ ਲਗਾ ਰਹੇ ਹਨ ਜਿਹੜੇ ਕਿ ਕੁੱਝ ਦਿਨਾਂ ਵਿਚ ਹੀ ਖ਼ਰਾਬ ਹੋ ਜਾਂਦੇ ਹਨ | ਕੰਪਨੀ ਦਾ ਕਹਿਣਾ ਸੀ ਕਿ ਇਸ ਨਾਲ ਉਨ੍ਹਾਂ ਦੀਆਂ ਲਾਈਟਾਂ ਦਾ ਵੀ ਨੁਕਸਾਨ ਪੁੱਜਦਾ ਹੈ | ਉਧਰ ਇੱਕ ਜਾਣਕਾਰੀ ਮੁਤਾਬਕ ਜਦੋਂ 30 ਹਜ਼ਾਰ ਲਾਈਟਾਂ ਦੀ ਸੰਭਾਲ ਦਾ ਕੰਮ ਕੰਪਨੀ ਨੂੰ ਦਿੱਤਾ ਜਾਵੇਗਾ, ਉਸ ਤੋਂ ਬਾਅਦ ਵੀ ਕਈ ਹੋਰ ਨਵੀਆਂ ਲਾਈਟਾਂ ਲੱਗ ਗਈਆਂ ਹਨ | ਇਸ ਬਾਰੇ ਦੁਬਾਰਾ ਸਰਵੇਖਣ ਕੀਤਾ ਜਾ ਸਕਦਾ ਹੈ |
ਨਵੀਂ ਮਸ਼ੀਨ ਨਾਲ ਤੇਜ਼ੀ ਨਾਲ ਠੀਕ ਹੋਣਗੀਆਂ ਲਾਈਟਾਂ
ਸ਼ਹਿਰ 'ਚ ਸਟਰੀਟ ਲਾਈਟਾਂ ਦੀ ਸੰਭਾਲ ਦਾ ਕੰਮ ਕਰਨ ਵਾਲੀ ਐਚ.ਪੀ.ਐਲ. ਕੰਪਨੀ ਦੇ ਪ੍ਰੋਜੈਕਟ ਮੈਨੇਜਰ ਸ੍ਰੀ ਰਾਮ ਕੁਮਾਰ ਦਾਹੀਆ ਦਾ ਕਹਿਣਾ ਸੀ ਕਿ ਨਵੀਂ ਮਸ਼ੀਨ ਦੇ ਆਉਣ ਨਾਲ ਸਟਰੀਟ ਲਾਈਟਾਂ ਨੂੰ ਠੀਕ ਕਰਨ ਦਾ ਕੰਮ ਹੋਰ ਵੀ ਤੇਜ਼ੀ ਨਾਲ ਹੋ ਸਕੇਗਾ | ਉਨ੍ਹਾਂ ਕਿਹਾ ਕਿ ਮੇਅਰ ਵਨੀਤ ਧੀਰ ਵੱਲੋਂ ਲਾਈਟਾਂ ਦੇ ਕੰਮ 'ਚ ਹੋਰ ਸੁਧਾਰ ਕਰਨ ਦੀਆਂ ਹਦਾਇਤਾਂ ਤੋਂ ਬਾਅਦ ਕੰਪਨੀ ਲਾਈਟਾਂ ਦੀਆਂ ਸ਼ਿਕਾਇਤਾਂ ਨੂੰ ਤੇਜ਼ੀ ਨਾਲ ਹੱਲ ਕਰਵਾ ਰਹੀ ਹੈ |
ਲਾਈਟਾਂ ਦੀ ਸੰਭਾਲ ਲਈ ਕੰਪਨੀ ਨੇ ਖ਼ਰੀਦੀ ਹਾਈਡ੍ਰੋਲਿਕ ਮਸ਼ੀਨ
ਐੱਚ. ਪੀ. ਐਲ. ਕੰਪਨੀ ਨੇ ਹੁਣ ਸਟਰੀਟ ਲਾਈਟਾਂ ਦੀ ਸੰਭਾਲ ਦਾ ਕੰਮ ਤੇਜ਼ੀ ਨਾਲ ਕਰਨ ਲਈ ਇੱਕ ਹੋਰ ਹਾਈਡਰੌਲਿਕ ਮਸ਼ੀਨ ਦੀ ਖ਼ਰੀਦ ਕਰ ਲਈ ਗਈ ਹੈ | ਮੇਅਰ ਵਨੀਤ ਧੀਰ ਵੱਲੋਂ ਉਕਤ ਮਸ਼ੀਨ ਤੋਂ ਕੰਮ ਦੀ ਸ਼ੁਰੂਆਤ ਕਰਵਾ ਕੇ ਲਾਈਟਾਂ ਦੀ ਸੰਭਾਲ ਦੇ ਕੰਮ ਲਈ ਮਸ਼ੀਨ ਦੀ ਵਰਤੋਂ ਕਰਨ ਦਾ ਕੰਮ ਸ਼ੁਰੂ ਕੀਤਾ ਜਾਵੇਗਾ | ਕੰਪਨੀ ਕੋਲ ਇੱਕ ਮਸ਼ੀਨ ਪਹਿਲਾਂ ਹੀ ਕੰਮ ਵਿਚ ਲਗਾਈ ਗਈ ਹੈ | ਐੱਚ. ਪੀ. ਐਲ. ਕੰਪਨੀ ਨੇ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਨੂੰ ਲੈ ਕੇ ਡਾ. ਅੰਬੇਡਕਰ ਚੌਕ ਤੋਂ ਲੈ ਕੇ ਵਡਾਲਾ ਚੌਕ ਤੱਕ ਸਾਰੀਆਂ ਲਾਈਟਾਂ ਠੀਕ ਕਰਵਾ ਦਿੱਤੀਆਂ ਹਨ ਤੇ ਇਸ ਤੋਂ ਇਲਾਵਾ ਚੌਕ ਦੇ ਆਲ਼ੇ ਦੁਆਲੇ ਇਲਾਕੇ ਵਿਚ ਤਿੰਨ ਦਿਨ ਤੱਕ ਲਾਈਟਾਂ ਦੀ ਦੇਖ-ਰੇਖ ਕਰਨ ਲਈ ਪੱਕੀਆਂ ਟੀਮਾਂ ਦੀ ਤਾਇਨਾਤੀ ਕਰ ਦਿੱਤੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਸੁਨੇਤਰਾ ਪਵਾਰ ਬਣੀ ਮਹਾਰਾਸ਼ਟਰ ਦੀ ਪਹਿਲੀ ਮਹਿਲਾ ਉਪ-ਮੁੱਖ ਮੰਤਰੀ ਅਗਲੀ ਖ਼ਬਰ ਡੇਰਾ ਸੱਚਖੰਡ ਬੱਲਾਂ ਵਿਖੇ ਪ੍ਰਧਾਨ ਮੰਤਰੀ ਦੀ ਆਮਦ ਨੂੰ ਲੈ ਕੇ ਡੀ.ਜੀ.ਪੀ. ਵਲੋਂ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ
Ad Position 24