06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਸ਼ਾਹਕੋਟ ਵਿਖੇ ਸ੍ਰੀ ਗਣੇਸ਼ ਉਤਸਵ ਦੇ ਸੰਬੰਧ ’ਚ ‘ਘਰ-ਘਰ ਸੰਕੀਰਤਨ’ ਦੀ ਸ਼ੁਰੂਆਤ

ਸ਼ਾਹਕੋਟ, 6 ਸਤੰਬਰ (ਸੁਖਦੀਪ ਸਿੰਘ)- ਸ੍ਰੀ ਬਾਲ ਗਣੇਸ਼ ਕਲੱਬ, ਸ਼ਾਹਕੋਟ ਵੱਲੋਂ ਸ੍ਰੀ ਗਣੇਸ਼ ਉਤਸਵ 13 ਤੋਂ 20 ਸਤੰਬਰ ਤੱਕ ਸ਼ਿਵ ਮੰਦਿਰ, ਗਾਂਧੀ ਚੌਂਕ ਹਾਲ, ਸ਼ਾਹਕੋਟ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ, ਜਿਸ ਦੇ ਸੰਬੰਧ ‘ਚ ਕਲੱਬ ਵੱਲੋਂ ਪ੍ਰਭਾਤ ਫੇਰੀ ਦੇ ਰੂਪ ਵਿਚ ਅੱਜ ਤੋਂ ‘ਘਰ-ਘਰ ਸੰਕੀਰਤਨ’ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਪਹਿਲੀ ਪ੍ਰਭਾਤ ਫੇਰੀ ਇੰਪਲਾਈਜ਼ ਕਲੌਨੀ ਵਿਖੇ ਚੰਦਨ ਗੁਪਤਾ ਦੇ ਗ੍ਰਹਿ ਵਿਖੇ ਪਹੁੰਚੀ, ਉਪਰੰਤ ਸੰਗਤਾਂ ਰਾਜੀਵ ਦੱਤ ਸ਼ਰਮਾ ਦੇ ਗ੍ਰਹਿ ਵਿਖੇ ਪ੍ਰਭਾਤ ਫੇਰੀ ਦੇ ਰੂਪ ਵਿਚ ਪੁੱਜੀਆਂ।

Ad Position 21
repet_subhas-goyals [Copy P29]
ਸ਼ਾਹਕੋਟ ਵਿਖੇ ਸ੍ਰੀ ਬਾਲ ਗਣੇਸ਼ ਕਲੱਬ ਵੱਲੋਂ ਸ੍ਰੀ ਗਣੇਸ਼ ਉਤਸਵ ਦੇ ਸੰਬੰਧ ‘ਚ ਸ਼ੁਰੂ ਕੀਤੇ ‘ਘਰ-ਘਰ ਸੰਕੀਰਤਨ’ ਦੌਰਾਨ ਚੰਦਨ ਗੁਪਤਾ ਤੇ ਪਰਿਵਾਰ ਦਾ ਸਨਮਾਨ ਕਰਦੇ ਪ੍ਰਬੰਧਕ। ਤਸਵੀਰ : ਸੁਖਦੀਪ ਸਿੰਘ 07-09-2026
ਸ਼ਾਹਕੋਟ, 6 ਸਤੰਬਰ (ਸੁਖਦੀਪ ਸਿੰਘ)- ਸ੍ਰੀ ਬਾਲ ਗਣੇਸ਼ ਕਲੱਬ, ਸ਼ਾਹਕੋਟ ਵੱਲੋਂ ਸ੍ਰੀ ਗਣੇਸ਼ ਉਤਸਵ 13 ਤੋਂ 20 ਸਤੰਬਰ ਤੱਕ ਸ਼ਿਵ ਮੰਦਿਰ, ਗਾਂਧੀ ਚੌਂਕ ਹਾਲ, ਸ਼ਾਹਕੋਟ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ, ਜਿਸ ਦੇ ਸੰਬੰਧ ‘ਚ ਕਲੱਬ ਵੱਲੋਂ ਪ੍ਰਭਾਤ ਫੇਰੀ ਦੇ ਰੂਪ ਵਿਚ ਅੱਜ ਤੋਂ ‘ਘਰ-ਘਰ ਸੰਕੀਰਤਨ’ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਪਹਿਲੀ ਪ੍ਰਭਾਤ ਫੇਰੀ ਇੰਪਲਾਈਜ਼ ਕਲੌਨੀ ਵਿਖੇ ਚੰਦਨ ਗੁਪਤਾ ਦੇ ਗ੍ਰਹਿ ਵਿਖੇ ਪਹੁੰਚੀ, ਉਪਰੰਤ ਸੰਗਤਾਂ ਰਾਜੀਵ ਦੱਤ ਸ਼ਰਮਾ ਦੇ ਗ੍ਰਹਿ ਵਿਖੇ ਪ੍ਰਭਾਤ ਫੇਰੀ ਦੇ ਰੂਪ ਵਿਚ ਪੁੱਜੀਆਂ। ਇਸ ਮੌਕੇ ਕਲੱਬ ਦੇ ਮੈਂਬਰਾਂ ਤੇ ਸੰਗਤਾਂ ਵੱਲੋਂ ਸੰਕੀਰਤਨ ਕੀਤਾ ਗਿਆ ਅਤੇ ਇਲਾਕੇ ਦੀ ਸੁੱਖ-ਸ਼ਾਂਤੀ ਲਈ ਅਰਦਾਸ ਕੀਤੀ ਗਈ। ਕਲੱਬ ਵੱਲੋਂ ਪਰਿਵਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਪ੍ਰਬੰਧਕਾਂ ਨੇ ਦੱਸਿਆ ਕਿ ਕਲੱਬ ਵੱਲੋਂ “ਭਗਤੀ ਸੇ ਭਰੇ ਹਰ ਘਰ ਕਾ ਆਂਗਨ” ਦੇ ਸੰਕਲਪ ਨਾਲ 12 ਸਤੰਬਰ ਤੱਕ ਰੋਜ਼ਾਨਾ ਸਵੇਰੇ 5 ਵਜੇ ਸ਼ਹਿਰ ਦੇ ਵੱਖ-ਵੱਖ ਘਰਾਂ ਅਤੇ ਮੁਹੱਲਿਆਂ ਵਿੱਚ ਪ੍ਰਭਾਤ ਫੇਰੀਆਂ ਕੱਢੀਆਂ ਜਾਣਗੀਆਂ ਅਤੇ ਸੰਕੀਰਤਨ ਕੀਤਾ ਜਾਵੇਗਾ। ਪਹਿਲੇ ਦਿਨ ਹੀ ਵੱਡੀ ਗਿਣਤੀ ‘ਚ ਸ਼ਰਧਾਲੂਆਂ ਨੇ ਹਾਜ਼ਰੀ ਭਰੀ ਅਤੇ “ਗਣਪਤੀ ਬਾਪਾ ਮੋਰਿਆ” ਦੇ ਜੈਕਾਰੇ ਲਗਾਏ। ਇਸ ਤੋਂ ਬਾਅਦ ਸ੍ਰੀ ਗਣੇਸ਼ ਉਤਸਵ 13 ਤੋਂ 20 ਸਤੰਬਰ ਤੱਕ ਸ਼ਿਵ ਮੰਦਿਰ, ਗਾਂਧੀ ਚੌਂਕ ਹਾਲ, ਸ਼ਾਹਕੋਟ ਵਿਖੇ ਮਨਾਇਆ ਜਾਵੇਗਾ। ਸਮਾਗਮ ਦੌਰਾਨ 13 ਸਤੰਬਰ ਦਿਨ ਐਤਵਾਰ ਨੂੰ ਸ਼ਾਮ 5 ਵਜੇ ਨਵੇਂ ਬੱਸ ਸਟੈਂਡ, ਸ਼ਾਹਕੋਟ ਵਿਖੇ ਸ੍ਰੀ ਗਣੇਸ਼ ਜੀ ਦੀ ਮੂਰਤੀ ਦਾ ਸਵਾਗਤ ਕੀਤਾ ਜਾਵੇਗਾ। 14 ਤੋਂ 19 ਸਤੰਬਰ ਤੱਕ ਰੋਜ਼ਾਨਾ ਰਾਤ 8:30 ਤੋਂ 11 ਵਜੇ ਤੱਕ ਮਸ਼ਹੂਰ ਭਜਨ ਮੰਡਲੀਆਂ ਵੱਲੋਂ ਸੰਕੀਰਤਨ ਹੋਵੇਗਾ, ਜਿਸ ਵਿੱਚ ਸ੍ਰੀ ਹਰਿਨਾਮ ਸੰਕੀਰਤਨ ਮੰਡਲੀ ਸ਼ਾਹਕੋਟ, ਪੰਡਿਤ ਮਾਧਵ ਰਾਮ, ਸ੍ਰੀ ਬਾਲ ਗਣੇਸ਼ ਕਲੱਬ, ਡਾ. ਸੁਮਿਤ ਸਾਹਿਲ ਐਂਡ ਪਾਰਟੀ ਬਾਘਾਪੁਰਾਣਾ ਵਾਲੇ, ਰਾਕੇਸ਼ ਸ਼ਰਮਾ ਐਂਡ ਪਾਰਟੀ ਹੁਸ਼ਿਆਰਪੁਰ ਵਾਲੇ ਅਤੇ ਦੁਰਗਾ ਭਜਨ ਮੰਡਲੀ ਸ਼ਾਹਕੋਟ ਆਪਣੀ ਹਾਜ਼ਰੀ ਭਰਨਗੇ। ਸਮਾਪਤੀ ਮੌਕੇ 20 ਸਤੰਬਰ ਦਿਨ ਐਤਵਾਰ ਨੂੰ ਸਵੇਰੇ 9 ਵਜੇ ਗਾਂਧੀ ਚੌਂਕ ਤੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ ਅਤੇ ਸ੍ਰੀ ਗਣੇਸ਼ ਜੀ ਦੀ ਮੂਰਤੀ ਨੂੰ ਬਿਆਸ ਦਰਿਆ ਵਿਚ ਵਿਸਰਜਿਤ ਕੀਤਾ ਜਾਵੇਗਾ। ਇਸ ਮੌਕੇ ਮਲਕੀਤ ਗੁਪਤਾ, ਰਵਿੰਦਰਨਾਥ ਗੁਪਤਾ, ਦਮਨ ਗੁਪਤਾ, ਰਾਘਵ ਗੁਪਤਾ, ਜਤਿਨ ਗੁਪਤਾ, ਸਾਬਕਾ ਐਮ.ਸੀ. ਪਵਨ ਅਗਰਵਾਲ, ਸਾਬਕਾ ਐਮ.ਸੀ. ਵਿਜੇ ਕੁਮਾਰੀ ਜੱਸਲ, ਚੰਦਰਵਤੀ, ਬੀ.ਪੀ.ਈ.ਓ. ਰਾਮੇਸ਼ਵਰ ਚੰਦਰ ਸ਼ਰਮਾ, ਮਾਸਟਰ ਮੰਗਤ ਰਾਏ ਸਚਦੇਵਾ, ਮਾਸਟਰ ਕੁਲਜੀਤ ਸਿੰਘ ਪਨੇਸਰ, ਰੈੱਡ ਰਿਬਨ ਕਲੱਬ ਦੇ ਪ੍ਰਧਾਨ ਰਮਨ ਗੁਪਤਾ, ਪ੍ਰਵੇਸ਼ ਤਿਵਾੜੀ, ਧਰਮਿੰਦਰ ਸਿੰਘ ਰੂਪਰਾ, ਨਿਤਿਨ ਸ਼ਰਮਾ, ਮੁਨੀਸ਼ ਕੁਮਾਰ, ਸਾਹਿਲ ਗੁਪਤਾ, ਦੀਪਕ ਗੋਇਲ, ਅਕਸ਼ੈ ਸ਼ਰਮਾ, ਗੋਰੀ ਸ਼ੰਕਰ, ਨੀਲਮ ਸ਼ਰਮਾ, ਨਿਸ਼ਾ ਡਾਬਰ, ਕਿਰਨ ਅਰੋੜਾ, ਸਲੋਨੀ ਤੂਰ, ਪੂਜਾ, ਸਿਮਰਤੀ ਆਦਿ ਸਮੇਤ ਵੱਡੀ ਗਿਣਤੀ ‘ਚ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬੱਸ ਸਟੈਂਡ ਵੈਂਡਰ ਜ਼ੋਨ ਬਣਿਆ ‘ਨਰਕ ਜ਼ੋਨ’, ਇਕ ਸਾਲ ਤੋਂ ਸੀਵਰੇਜ ਜਾਮ ਅਗਲੀ ਖ਼ਬਰ ਸਚਿਨ ਪਾਇਲਟ ਦੀ ਸੂਬਾ ਪ੍ਰਭਾਰੀ ਦੀ ਜ਼ਿੰਮੇਵਾਰੀ ਆਗਾਮੀ ਸਮੇਂ ਪਾਰਟੀ ਲਈ ਚੰਗੇ ਸੰਕੇਤ ਹਨ -ਕਾਂਗਰਸੀ ਆਗੂ
Ad Position 24