ਜਲੰਧਰ, 3 ਫਰਵਰੀ (ਸ਼ਿਵ)-ਜਲੰਧਰ ਸ਼ਹੀਦ ਭਗਤ ਸਿੰਘ ਕਲੋਨੀ ਵਾਸੀਆਂ ਨੂੰ ਗੰਦੇ ਨਾਲੇ ਦੇ ਨਾਲ ਦੀਵਾਰ ਨਾ ਬਣਾਏ ਜਾਣ ਬਾਰੇ ਤੇ ਡਿਸਪੋਜ਼ਲ ਦੀ ਮੋਟਰ ਨਾ ਲਗਾਈ ਜਾਣ ਦੇ ਸੰਬੰਧ ਵਿਚ ਸ਼ਹੀਦ ਭਗਤ ਸਿੰਘ ਕਲੋਨੀ ਵਾਸੀ ਸਾਬਕਾ ਵਿਧਾਇਕ ਕਿ੍ਸ਼ਨ ਦੇਵ ਭੰਡਾਰ ਦੀ ਅਗਵਾਈ ਵਿਚ ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਰਿਸ਼ੀ ਜੀ ਨੂੰ ਮਿਲੇ | ਉਨ੍ਹਾਂ ਦਾ ਕਹਿਣਾ ਸੀ ਕਿ ਪਿਛਲੇ ਅੱਠ ਨੌਂ ਸਾਲਾਂ ਤੋਂ ਮੀਂਹ ਦੇ ਪਾਣੀ ਤੋਂ ਪਰੇਸ਼ਾਨ ਹਨ | ਬਰਸਾਤਾਂ ਦੇ ਮÏਸਮ ਵਿਚ ਘਰਾਂ ਦੇ ਅੰਦਰ ਤੱਕ ਪਾਣੀ ਆ ਜਾਂਦਾ ਹੈ, ਜਿਸ ਕਾਰਨ ਘਰੇਲੂ ਸਮਾਨ ਦਾ ਕਈ ਬਾਰ ਨੁਕਸਾਨ ਹੋ ਚੁੱਕਾ ਹੈ ਅਤੇ ਨਾਲ ਦੇ ਨਾਲ ਸਾਡੀ ਕਲੋਨੀ ਵਿਚ ਦੀ ਲੰਘ ਰਹੇ ਗੰਦੇ ਨਾਲੇ ਨੂੰ ਪੱਕਾ ਕੀਤਾ ਗਿਆ ਸੀ, ਜਿਸ ਵਜੋਂ ਜੋ ਗੰਦੇ ਨਾਲੇ ਦੇ ਨਾਲ ਲੱਗਦੀ ਸਾਈਡ ਵਾਲ ਸੀ | ਉਹ ਤੋੜ ਦਿੱਤੀ ਗਈ ਅਤੇ ਹੁਣ ਤੱਕ ਦੁਬਾਰਾ ਉਹ ਤੋੜੀ ਗਈ ਸਾਈਡ ਵਾਲ ਨਹੀਂ ਬਣਾਈ ਗਈ ਜਿਸ ਨਾਲ ਕੋਈ ਵੀ ਦੁਰਘਟਨਾ ਹੋ ਸਕਦੀ ਹੈ | ਕਈ ਥਾਵਾਂ 'ਤੇ ਪੀਣ ਵਾਲੇ ਪਾਣੀ ਚ ਮਿੱਟੀ ਵੀ ਆਉਂਦੀ ਹੈ ਅਤੇ ਇਕ ਨਵੀਂ ਡਿਸਪੋਜ਼ਲ ਮੋਟਰ ਲਗਾਈ ਜਾਵੇ ਤਾਂ ਕਿ ਆਉਣ ਵਾਲੀਆਂ ਬਰਸਾਤਾਂ ਵਿਚ ਕਲੋਨੀ ਦੇ ਘਰਾਂ ਵਿਚ ਪਾਣੀ ਨਾ ਆਵੇ ਤੇ ਨਾ ਹੀ ਕੋਈ ਜਾਨੀ ਮਾਲ ਦਾ ਨੁਕਸਾਨ ਹੋਵੇ | ਮੰਗ ਪੱਤਰ ਦੇਣ ਵਾਲਿਆਂ ਦੇ ਵਿਚ ਸ੍ਰੀ ਕ੍ਰਿਸ਼ਨ ਦੇਵ ਭੰਡਾਰੀ, ਗੁਰਦੀਪ ਸਿੰਘ ਫ਼ੌਜੀ ਕÏਾਸਲਰ ਵਾਰਡ ਨੰਬਰ 82, ਮਨਹਰ ਪਸਾਨ ਵਾਈਸ ਪ੍ਰਧਾਨ ਮੰਡਲ ਨੰਬਰ 2, ਰਾਜ ਟੰਡਨ, ਪ੍ਰਕਾਸ਼ ਰਾਣਾ , ਆਕਾਸ਼ਦੀਪ ਸੇਠੀ, ਰਾਜੀਵ ਕੁਮਾਰ, ਸੁਖਜੀਤ ਸਿੰਘ, ਰਹਿਲ, ਮਨੀਸ਼ ਸ਼ਰਮਾ ਤੇ ਦੀਪਕ ਆਦਿ ਸ਼ਾਮਿਲ ਸਨ |